ਕੈਨੇਡਾ ਸਣੇ ਇੰਨ੍ਹਾਂ ਪੰਜ ਦੇਸ਼ਾਂ ‘ਚ ਵਸਦੇ ਭਾਰਤੀਆਂ ਲਈ ਦੂਤਘਰਾਂ ਨੇ ਜਾਰੀ ਕੀਤੀ ਚਿਤਾਵਨੀ
Published : Dec 6, 2017, 8:25 pm IST
Updated : Apr 10, 2020, 1:46 pm IST
SHARE ARTICLE
telephone
telephone

ਕੈਨੇਡਾ ਸਣੇ ਇੰਨ੍ਹਾਂ ਪੰਜ ਦੇਸ਼ਾਂ ‘ਚ ਵਸਦੇ ਭਾਰਤੀਆਂ ਲਈ ਦੂਤਘਰਾਂ ਨੇ ਜਾਰੀ ਕੀਤੀ ਚਿਤਾਵਨੀ

 

ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਵਿਦੇਸ਼ ਜਾਣ ਦਾ ਭੂਤ ਜਿਹਾ ਸਵਾਰ ਹੋਇਆ ਪਿਆ ਹੈ।ਕੋਈ ਆਪਣੀ ਜ਼ਿੰਦਗੀ ਬਣਾਉਣ ਜਾਂਦਾ ਹੈ ਤੇ ਕੋਈ ਆਪਣੇ ਟੱਬਰ ਨੂੰ ਪਾਲਣ ਲਈ।ਪਰ ਕਈ ਵਾਰ ਆਪਣਾ ਘਰ ਪਰਿਵਾਰ ਛੱਡ ਕੇ ਗਏ ਲੋਕ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਹਨ।ਕਦੇ ਉਹ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ ਤੇ ਕਦੇ ਆਪਣੇ ਫੋਨ ‘ਤੇ ਆਉਣ ਵਾਲੀਆਂ ਕਾਲਾਂ ਨਾਲ ਲੁੱਟੇ ਜਾਂਦੇ ਹਨ।

ਅਜਿਹੀ ਹੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਕਨੇਡਾ,ਫਰਾਂਸ, ਇਟਲੀ, ਸਪੇਨ ਤੇ ਪੁਰਤਗਾਲ ‘ਚ ਭਾਰਤੀ ਦੂਤਘਰਾਂ ਨੇ ਧੋਖਾਧੜੀ ਦੀਆਂ ਕਾਲਾਂ ਖਿਲਾਫ ਜਨਤਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਕਾਲਾਂ ਤੋਂ ਬਚਿਆ ਜਾਵੇ, ਜੋ ਕਿ ਕਿਸੇ ਲੈਂਡਲਾਈਨ ਨੰਬਰ ਤੋਂ ਆਉਂਦੀਆਂ ਹਨ ਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਅਜਿਹੀਆਂ ਕਾਲਾਂ ਦੇ ਬਾਰੇ ਵਿੱਚ ਪੁਲਸ ਨਾਲ ਸੰਪਰਕ ਕੀਤਾ ਜਾਵੇ।ਤਾਂ ਜੋ ਉਹ ਇਸਦੇ ਪ੍ਰਤੀ ਕਾਰਵਾਈ ਕਰ ਸਕੇ।

ਕੈਨੇਡਾ,ਫਰਾਂਸ ‘ਚ ਭਾਰਤੀ ਦੂਤ ਘਰ ਨੇ ਪੰਜ ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਸੀ, ਜਦੋਂ ਕੈਨੇਡੀਅਨ ਨਿਵਾਸੀ ਵਿਨੋਦ ਕੁਰਵਿਲਾ ਨੂੰ ਇਕ ਕਾਲਰ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਇਕ ਬੈਂਕ ਖਾਤੇ ‘ਚ ਹਜ਼ਾਰ ਡਾਲਰ ਜਮ੍ਹਾ ਕਰਵਾਉਣੇ ਹੋਣਗੇ, ਕਿਉਂਕਿ ਉਸ ਦੇ ਇਮੀਗ੍ਰੇਸ਼ਨ ਕਾਗਜ਼ਾਤ ਸਹੀ ਨਹੀਂ ਹਨ। 40 ਸਾਲਾਂ ਕੁਰਵਿਲਾ ਨੇ ਕਿਹਾ ਕਿ ਉਸ ਨੇ ਇਸ ਨੰਬਰ ਬਾਰੇ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦੇ ਦਿੱਤੀ ਹੈ। ਭਾਰਤੀ ਇੰਜੀਨੀਅਰ ਜੋ ਕਿ ਕਰੀਬ 6 ਮਹੀਨੇ ਪਹਿਲਾਂ ਭਾਰਤ ਤੋਂ ਕੈਨੇਡਾ ਆਇਆ ਸੀ, ਨੇ ਦੱਸਿਆ ਕਿ ਮੈਂ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਤੇ ਇਸ ਸਾਰੀ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ ਹੈ।

ਅਧਿਕਾਰੀ ਨੇ ਕਿਹਾ ਕਿ ਅਜਿਹੇ ਸਾਈਬਰ ਅਪਰਾਧਾਂ ‘ਚ ਅਕਸਰ ਲੋਕਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ। ਵਿਨੋਦ ਨੇ ਕਿਹਾ ਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਮੈਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ ਕਿ ਤੇ ਇਸ ਸਬੰਧੀ ਸਾਰੀ ਜਾਣਕਾਰੀ ਪੁਲਸ ਨੂੰ ਮੁਹੱਈਆ ਕਰਵਾਉਣ ਦਾ ਸਲਾਹ ਦਿੱਤੀ। ਅਜਿਹੀਆਂ ਹੀ ਕਾਲਾਂ ਸਬੰਧੀ ਫਰਾਂਸ, ਸਪੇਨ, ਇਟਲੀ, ਪੁਰਤਗਾਲ ਦੇ ਦੂਤਘਰਾਂ ਨੇ ਨੋਟਿਸ ਜਾਰੀ ਕੀਤੇ ਹਨ।

ਫਰਾਂਸ ਦੇ ਦੂਤਘਰ ਵਲੋਂ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਜਾਂ ਹੋਰ ਨਾਗਰਿਕਾਂ ਨੂੰ ਜੇਕਰ 0140505070/71 ਜਿਹੇ ਟੈਲੀਫੋਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਹ ਸਾਵਧਾਨ ਰਹਿਣ। ਅਜਿਹੇ ਨੰਬਰ ਤੋਂ ਕਾਲ ਆਉਣ ‘ਤੇ ਕੋਈ ਟ੍ਰਾਂਸਫਰ ਨਾ ਕੀਤਾ ਜਾਵੇ, ਭਾਰਤੀ ਦੂਤਘਰ ਕਿਸੇ ਵੀ ਤਰ੍ਹਾਂ ਨਾਲ ਕਾਲ ਕਰਕੇ ਪੈਸਿਆਂ ਦੀ ਮੰਗ ਨਹੀਂ ਕਰਦਾ। ਕੈਨੇਡਾ ‘ਚ ਲਗਭਗ 12 ਲੱਖ ਲੋਕ ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਮੈਟਰੋਪਾਲੀਟਨ ਤੇ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ। ਫਰਾਂਸ ਦੇ ਭਾਰਤੀ ਦੂਤਘਰ ਦਾ ਅਨੁਮਾਨ ਹੈ ਕਿ ਫਰਾਂਸ਼ ‘ਚ ਲਗਭਗ 1,06,000 ਭਾਰਤੀ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement