ਕੈਟੇਲੋਨੀਆ ਦੀ ਸੰਸਦ ਨੇ ਸਪੇਨ ਤੋਂ ਵੱਖ ਹੋਣ ਦਾ ਐਲਾਨ ਕੀਤਾ
Published : Oct 27, 2017, 11:38 pm IST
Updated : Oct 27, 2017, 6:08 pm IST
SHARE ARTICLE

ਬਾਰਸੀਲੋਨਾ, 27 ਅਕਤੂਬਰ: ਕੈਟੇਲੋਨੀਆ ਦੀ ਸੰਸਦ ਨੇ ਅੱਜ ਸਪੇਨ ਤੋਂ ਆਜ਼ਾਦੀ ਅਤੇ ਖ਼ੁਦ ਦੇ ਇਕ ਗਣਰਾਜ ਵਜੋਂ ਹੋਂਦ 'ਚ ਆਉਣ ਦਾ ਅੱਜ ਐਲਾਨ ਕਰਦਿਆਂ ਇਸ ਨਾਲ ਜੁੜੇ ਮਤੇ ਨੂੰ ਪਾਸ ਕਰ ਦਿਤਾ | ਹਾਲਾਂਕਿ ਸਪੇਨ ਦੀ ਸਰਕਾਰ ਨੇ ਕਿਹਾ ਹੈ ਕਿ ਕੈਟੇਲੋਨੀਆ 'ਚ ਵਿਧਾਨਕਤਾ ਬਹਾਲ ਕੀਤੀ ਜਾਵੇਗੀ ਅਤੇ ਸੂਬੇ ਦੀਆਂ ਵੱਖਵਾਦੀ ਕੋਸ਼ਿਸ਼ਾਂ ਉਤੇ ਰੋਕ ਲਾਈ ਜਾਵੇਗੀ | ਕੈਟੇਲੋਨੀਆ ਦੀ ਸੰਸਦ 'ਚ ਵੋਟਿੰਗ ਤੋਂ ਪਹਿਲਾਂ ਸੰਸਦ ਭਵਨ ਬਾਹਰ ਹਜ਼ਾਰਾਂ ਲੋਕ ਜਮ੍ਹਾਂ ਹੋ ਗਏ ਸਨ | ਸੰਸਦ ਨੇ ਕੈਟੇਲੋਨੀਆ ਨੂੰ ਗਣਰਾਜ ਵਜੋਂ ਇਕ ਆਜ਼ਾਦ ਦੇਸ਼ ਐਲਾਨ ਕਰਨ ਬਾਬਤ ਮਤਾ ਪਾਸ ਕੀਤਾ | ਸਪੇਨ ਦੇ ਰਾਸ਼ਟਰਪਤੀ ਮਾਰਿਆਨੋ ਰਾਜੋਵ ਨੇ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਸਾਰੇ ਸਪੇਨਵਾਸੀ ਸ਼ਾਂਤ ਰਹਿਣ | ਆਜ਼ਾਦੀ ਦਾ ਐਲਾਨ ਕਰਨ ਵਾਲੇ ਮਤੇ ਦੇ ਹੱਕ 'ਚ 70 ਵੋਟ ਆਏ, ਜਦਕਿ ਵਿਰੋਧ 'ਚ 10 ਵੋਟ ਪਏ | ਦੋ ਮੈਂਬਰ ਵੋਟਿੰਗ 'ਚੋਂ ਗ਼ੈਰਹਾਜ਼ਰ ਰਹੇ | ਕੈਟੇਲੋਨੀਆ ਦੀ 125 ਮੈਂਬਰੀ ਸੰਸਦ 'ਚ ਵੋਟਿੰਗ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਵਾਕਆਊਟ ਕਰ ਗਏ | ਵਿਰੋਧੀ ਧਿਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਐਲਾਨ ਨੂੰ ਸਪੇਨ ਅਤੇ ਵਿਦੇਸ਼ ਤੋਂ ਮਾਨਤਾ ਮਿਲਣ ਦੀ ਕੋਈ ਉਮੀਦ ਨਹੀਂ | ਸ਼ੁਕਰਵਾਰ ਨੂੰ ਹੀ ਸਪੇਨ ਦੀ ਸੰਸਦ 'ਚ ਕੈਟੇਲੋਨੀਆ ਉਤੇ ਕਾਬੂ ਰੱਖਣ ਲਈ

ਵੋਟਿੰਗ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਕੈਟੇਲੋਨੀਆ ਦੀ ਸੰਸਦ ਨੇ ਵੋਟਿੰਗ ਕਰ ਕੇ ਅਪਣੇ ਵਖਰੇ ਦੇਸ਼ ਬਣਨ ਦਾ ਐਲਾਨ ਕਰ ਦਿਤਾ | 75 ਲੱਖ ਦੀ ਆਬਾਦੀ ਵਾਲੇ ਕੈਟੇਲੋਨੀਆ ਦੀ ਰਾਜਧਾਨੀ ਬਾਰਸੀਲੋਨਾ ਹੈ | ਸਪੇਨ ਦੇ ਦੂਜੇ ਸੱਭ ਤੋਂ ਵੱਡੇ ਸੂਬੇ ਕੈਟੇਲੋਨੀਆ 'ਚ ਹਿੰਸਾ ਵਿਚਕਾਰ ਹੋਈ ਰਾਏਸ਼ੁਮਾਰੀ 'ਚ 90 ਫ਼ੀ ਸਦੀ ਲੋਕਾਂ ਨੇ ਸਪੇਨ ਤੋਂ ਵੱਖ ਹੋਣ ਲਈ ਵੋਟ ਪਾਈ ਸੀ | 40 ਫ਼ੀ ਸਦੀ ਲੋਕਾਂ ਨੇ ਇਸ ਰਾਏਸ਼ੁਮਾਰੀ 'ਚ ਹਿੱਸਾ ਲਿਆ ਸੀ | ਇਥੇ 53 ਲੱਖ ਰਜਿਸਟਰਡ ਵੋਟਰ ਹਨ | 22 ਲੱਖ ਵੋਟਾਂ ਦੀ ਗਿਣਤੀ ਹੋਈ ਸੀ ਜਿਸ ਵਿਚੋਂ 20 ਲੱਖ ਵੱਖ ਹੋਣ ਦੇ ਹੱਕ 'ਚ ਸਨ |ਭਾਵੇਂ ਕੈਟੇਲੋਨੀਆ ਦੀ ਸੰਸਦ ਨੇ ਆਜ਼ਾਦੀ ਦਾ ਐਲਾਨ ਕਰ ਦਿਤਾ ਹੋਵੇ ਪਰ ਜਦੋਂ ਤਕ ਸਪੇਨ ਦੀ ਸਰਕਾਰ ਅਤੇ ਉਥੋਂ ਦਾ ਸੰਵਿਧਾਨ ਕੈਟੋਲੋਨੀਆ ਦੀ ਆਜ਼ਾਦੀ ਦੀ ਹਮਾਇਤ ਨਹੀਂ ਕਰਨਗੇ ਉਦੋਂ ਤਕ ਕੈਟੇਲੋਨੀਆ ਇਕ ਆਜ਼ਾਦ ਦੇਸ਼ ਵਜੋਂ ਦੁਨੀਆਂ ਦੇ ਨਕਸ਼ੇ ਉਤੇ ਉੱਭਰਨ 'ਤੇ ਸ਼ੱਕ ਹੈ |                                      (ਏਜੰਸੀਆਂ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement