ਕੋਕਾ ਕੋਲਾ ਕੰਪਨੀ ਹੁਣ ਵੇਚੇਗੀ ਸ਼ਰਾਬ, ਔਰਤਾਂ 'ਤੇ ਹੋਵੇਗਾ ਫੋਕਸ
Published : Mar 8, 2018, 5:21 pm IST
Updated : Mar 8, 2018, 12:01 pm IST
SHARE ARTICLE

ਟੋਕੀਯੋ: ਆਪਣੇ 125 ਸਾਲਾਂ ਦੇ ਇਤਹਾਸ 'ਚ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ ਕੋਲਾ ਪਹਿਲੀ ਵਾਰ ਇਕ ਐਲਕੋਹਲਿਕ ਡਰਿੰਕ ਲਾਂਚ ਕਰਨ ਵਾਲੀ ਹੈ। ਇਹ ਡਰਿੰਕ ਭਾਰਤ 'ਚ ਨਹੀਂ ਸਗੋਂ ਜਪਾਨ 'ਚ ਲਾਂਚ ਕੀਤੀ ਜਾਵੇਗੀ। ਜਪਾਨ 'ਚ ਜੇਕਰ ਇਹ ਸਫਲ ਹੁੰਦੀ ਹੈ ਤਾਂ ਫਿਰ ਇਸਨੂੰ ਹੋਰ ਦੇਸ਼ਾਂ 'ਚ ਵੀ ਲਿਆਇਆ ਜਾਵੇਗਾ। 


ਮੀਡੀਆ ਰਿਪੋਰਟ ਦੇ ਅਨੁਸਾਰ, ਕੋਕਾ ਕੋਲਾ ਦਾ ਇਹ ਨਵਾਂ ਉਤਪਾਦ ਐਲਕੋਹਲਿਕ ਹਾਰਡ ਡਰਿੰਕ ਵਰਗਾ ਨਹੀਂ ਹੋਵੇਗਾ। ਕੋਕਾ ਕੋਲਾ ਨੇ ਦੱਸਿਆ ਕਿ ਇਸ ਡਰਿੰਕ 'ਚ 3 ਤੋਂ 8 ਫੀਸਦੀ 'ਚ ਐਲਕੋਹਲ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਤੋਂ ਇਸਦਾ ਸਿੱਧਾ ਕੰਪਟੀਸ਼ਨ ਬੀਅਰ ਨਾਲ ਹੋਵੇਗਾ।



ਦਰਅਸਲ ਕੋਕਾ ਕੋਲਾ ਦਾ ਇਹ ਨਵਾਂ ਪ੍ਰੋਡਕਟ ਜਪਾਨੀ ਡਰਿੰਕ ‘ਚੂ - ਹੀ’ ਵਰਗਾ ਹੀ ਹੋਵੇਗਾ। ਚੂ - ਹੀ ਚਾਵਲ, ਜੌਂ ਅਤੇ ਆਲੂ ਦੇ ਮਿਸ਼ਰਣ ਨਾਲ ਬਣਿਆ ਹੋਇਆ ਡਰਿੰਕ ਹੈ। ਚੂ - ਹੀ ਦੇ ਜਪਾਨੀ ਬਜ਼ਾਰ ਦੇ ਕਈ ਫਲੇਵਰ ਉਪਲੱਬਧ ਹਨ। ਕੋਕਾ ਕੋਲਾ ਦੇ ਜਪਾਨ ਇਕਾਈ ਦੇ ਪ੍ਰਮੁੱਖ ਜਾਰਜ ਗਾਰਡੁਨੋ ਨੇ ਕਿਹਾ ਕਿ ਜਾਪਾਨ ਇਕ ਬਹੁਤ ਤੇਜ਼ੀ ਨਾਲ ਬਦਲਣ ਵਾਲਾ ਬਜ਼ਾਰ ਹੈ। ਬਜ਼ਾਰ 'ਚ ਉਤਪਾਦ 'ਚ ਬਦਲਾਵ ਦੀ ਤੇਜ਼ੀ ਨੂੰ ਦੇਖਦੇ ਹੋਏ ਕੰਪਨੀ ਕਈ ਉਤਪਾਦਾਂ ਨੂੰ ਲੱਗਭਗ ਹਰ ਸਾਲ ਲਾਂਚ ਕਰਦੀ ਹੈ। ਇਹੀ ਵਜ੍ਹਾ ਹੈ ਕਿ ਪਹਿਲੀ ਵਾਰ ਅਸੀਂ ਲੋਕ ਘੱਟ ਜਾਂ ਹਲਕੇ ਐਲਕੋਹਲ ਦੇ ਖੇਤਰ 'ਚ ਉਤਰ ਰਹੇ ਹਾਂ। 



ਹਾਲਾਂਕਿ ਜਾਰਜ ਗਾਰਡੁਨੋ ਦਾ ਇਹ ਵੀ ਮੰਨਣਾ ਹੈ ਕਿ ਲੋਕ ਕੋਕਾ ਕੋਲਾ ਤੋਂ ਇਸ ਤਰ੍ਹਾਂ ਦੀਆਂ ਉਮੀਦਾਂ ਨਹੀਂ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਰਕਿਟ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਪ੍ਰਯੋਗ ਠੀਕ ਹਨ। ਇਹ ਕੋਕਾ ਕੋਲਾ ਦੇ ਇਤਹਾਸ 'ਚ ਆਪਣੇ ਆਪ 'ਚ ਅਲਗ ਹੈ। ਕੰਪਨੀ ਦੀਆਂ ਮੰਨੀਏ ਤਾਂ ਇਸ ਨਵੇਂ ਉਤਪਾਦ ਦਾ ਸਵਾਦ ਕੁੱਝ ਬੀਅਰ ਵਰਗਾ ਹੋਵੇਗਾ। 


ਕੈਨ 'ਚ ਲਾਂਚ ਹੋਣ ਵਾਲਾ ਇਹ ਪ੍ਰੋਡਕਟ ਅੰਗੂਰ, ਸਟਾਬੈਰੀ, ਕੀਵੀ ਅਤੇ ਵਹਾਇਟ ਪੀਚ ਫਲੇਵਰ 'ਚ ਲਾਂਚ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਡਰਿੰਕ ਖਾਸਤੌਰ 'ਤੇ ਔਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਈ ਗਈ ਹੈ। ਦਰਅਸਲ ਜਪਾਨ 'ਚ ਬੀਅਰ ਨਾ ਪੀਣ ਵਾਲੀ ਔਰਤਾਂ 'ਚ ਇਸ ਤਰ੍ਹਾਂ ਦੇ ਡਰਿੰਕਸ ਕਾਫ਼ੀ ਲੋਕਾਂ ਨੂੰ ਪਿਆਰੇ ਹਨ।

SHARE ARTICLE
Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement