ਮਿਆਂਮਾਰ-ਬੰਗਲਾਦੇਸ਼ 'ਚ ਰੋਹਿੰਗਿਆ ਮੁਸਲਮਾਨਾਂ ਬਾਰੇ ਹੋਇਆ ਸਮਝੌਤਾ
Published : Jan 16, 2018, 10:26 pm IST
Updated : Jan 16, 2018, 4:56 pm IST
SHARE ARTICLE

ਯਾਂਗੂਨ, 16 ਜਨਵਰੀ : ਮਿਆਂਮਾਰ ਅਤੇ ਬੰਗਲਾਦੇਸ਼ ਹਾਲ 'ਚ ਬੇਘਰ ਹੋਏ ਰੋਹਿੰਗਿਆ ਮੁਸਲਮਾਨਾਂ ਦੀ ਦੋ ਸਾਲ ਦੇ ਅੰਦਰ ਦੇਸ਼ ਵਾਪਸੀ 'ਤੇ ਸਹਿਮਤ ਹੋ ਗਏ ਹਨ। ਮਿਆਂਮਾਰ 'ਚ ਫ਼ੌਜ ਦੀ ਕਾਰਵਾਈ ਤੋਂ ਬਾਅਦ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ ਸਨ।ਬੰਗਲਾਦੇਸ਼ ਨੇ ਹਜ਼ਾਰਾਂ ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਲਈ ਸਪੱਸ਼ਟ ਸਮੇਂ ਸੀਮਾ ਦਾ ਜ਼ਿਕਰ ਕਰਦੇ ਹੋਏ ਇਹ ਜਾਣਕਾਰੀ ਦਿਤੀ। ਬੰਗਲਾਦੇਸ਼ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਇਸ ਸਮਝੌਤੇ 'ਤੇ ਮਿਆਂਮਾਰ ਦੀ ਰਾਜਧਾਨੀ ਨੇਪੀਡਾਊ ਵਿਚ ਇਸ ਹਫ਼ਤੇ ਸਹਿਮਤੀ ਬਣੀ। ਸਮਝੌਤੇ 'ਚ ਕਿਹਾ ਗਿਆ ਕਿ ਹਵਾਲਗੀ ਸ਼ੁਰੂ ਕਰਨ ਦੇ ਦੋ ਸਾਲ ਅੰਦਰ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।


ਦੱਸਣਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ਮਿਆਂਮਾਰ ਦੇ ਰਖਾਇਨ ਸੂਬੇ 'ਚ ਫ਼ੌਜ ਦੀ ਕਾਰਵਾਈ ਤੋਂ ਬਾਅਦ ਰੋਹਿੰਗਿਆ ਮੁਸਲਮਾਨ ਅਪਣੇ ਘਰ-ਬਾਰ ਛੱਡ ਕੇ ਬੰਗਲਾਦੇਸ਼ ਚਲੇ ਗਏ ਸਨ। ਤਕਰੀਬਨ 6 ਲੱਖ ਤੋਂ ਵੱਧ ਰੋਹਿੰਗਿਆ ਬੰਗਲਾਦੇਸ਼ ਵਿਚ ਸ਼ਰਨਾਰਥੀ ਕੈਂਪਾਂ 'ਚ ਰਹਿਣ ਨੂੰ ਮਜ਼ਬੂਰ ਹਨ।ਬੰਗਲਾਦੇਸ਼ ਤੋਂ ਵਾਪਸ ਆਉਣ ਵਾਲੇ ਰੋਹਿੰਗਿਆ ਤੇ ਹਿੰਦੂ ਸ਼ਰਨਾਰਥੀਆਂ ਲਈ ਮਿਆਂਮਾਰ 'ਚ ਅਗਲੇ ਹਫ਼ਤੇ ਤਕ ਘਰ ਤਿਆਰ ਹੋ ਜਾਣਗੇ। ਇਹ ਅਸਥਾਈ ਘਰ 30 ਹਜ਼ਾਰ ਲੋਕਾਂ ਲਈ ਤਿਆਰ ਹੋਣਗੇ। ਬੰਗਲਾਦੇਸ਼ ਤੋਂ ਵਾਪਸ ਆਉਣ ਵਾਲੇ ਰੋਹਿੰਗਿਆ ਮੁਸਲਮਾਨ ਅਤੇ ਹਿੰਦੂ ਸ਼ਰਨਾਰਥੀਆਂ ਲਈ ਮਿਆਂਮਾਰ 'ਚ ਅਗਲੇ ਹਫ਼ਤੇ ਤਕ ਘਰ ਤਿਆਰ ਕਰ ਦਿਤੇ ਜਾਣਗੇ। (ਪੀਟੀਆਈ)

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement