
ਇਸਲਾਮਾਬਾਦ : ਪਾਕਿਸਤਾਨ ਦੀ ਇਕ ਮਹਿਲਾ ਗੀਤਕਾਰ ਨੂੰ ਬੰਦੂਕਧਾਰੀਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। 25 ਸਾਲਾ ਗੀਤਕਾਰ ਸੰਬੂਲ ਖਾਨ ਨੇ ਇਕ ਪ੍ਰਾਈਵੇਟ ਪਾਰਟੀ ਵਿਚ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਤਿੰਨ ਬੰਦੂਕਧਾਰੀਆਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ।
ਪੁਲਸ ਮੁਤਾਬਕ ਬੰਦੂਕਧਾਰੀ ਹਮਲਾਵਰਾਂ ਨੇ ਉੱਤਰੀ-ਪੱਛਮੀ ਸ਼ਹਿਰ ਮਰਦਾਨ ਵਿਚ ਸੰਬੂਲ ਖਾਨ ਦੇ ਘਰ ਦਾਖਲ ਹੋ ਕੇ ਉਸ 'ਤੇ ਗੋਲੀਆਂ ਚਲਾਈਆਂ ਸਨ। ਇਕ ਹਮਲਾਵਰ ਗ੍ਰਿਫਤਾਰ, ਦੋ ਫਰਾਰ ਸੂਤਰਾਂ ਮੁਤਾਬਕ ਸੰਬੂਲ ਖਾਨ ਨੂੰ ਕਈ ਗੋਲੀਆਂ ਮਾਰੀਆਂ ਗਈਆਂ।
ਪਾਕਿਸਤਾਨ ਦੀ ਇਕ ਅਖਬਾਰ ਮੁਤਾਬਕ ਹਮਲੇ ਵਿਚ ਸ਼ਾਮਲ ਇਕ ਦੋਸ਼ੀ ਅਬੂਮ ਖਟੱਾਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਇਕ ਸਾਬਕਾ ਪੁਲਸ ਅਧਿਕਾਰੀ ਹੈ। ਬਾਕੀ ਦੇ ਦੋ ਹੋਰ ਦੋਸ਼ੀ ਹਾਲੇ ਫਰਾਰ ਹਨ। ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।