ਪਾਕਿ ਦੀ ਨਵੀਂ ਚਾਲ, ਹੁਣ ਕੁਲਭੂਸ਼ਣ ਜਾਧਵ 'ਤੇ ਲਗਾਏ ਕਈ ਹੋਰ ਝੂਠੇ ਇਲਜ਼ਾਮ
Published : Feb 6, 2018, 3:25 pm IST
Updated : Feb 6, 2018, 9:55 am IST
SHARE ARTICLE

ਇਸਲਾਮਾਬਾਦ: ਜਾਸੂਸੀ ਦੇ ਝੂਠੇ ਇਲਜ਼ਾਮ ਵਿਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜਾ ਸੁਨਾਉਣ ਵਾਲੇ ਪਾਕਿਸਤਾਨ ਨੇ ਫਿਰ ਨਵੀਂ ਚਾਲ ਚੱਲੀ ਹੈ। ਉਨ੍ਹਾਂ 'ਤੇ ਹੁਣ ਅੱਤਵਾਦ ਸਮੇਤ ਕਈ ਝੂਠੇ ਆਰੋਪਾਂ ਵਿਚ ਦੂਜੇ ਮੁਕੱਦਮੇ ਚਲਾਏ ਜਾ ਰਹੇ ਹਨ। ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਵਿਚ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਧਵ ਨੂੰ ਮੌਤ ਦੀ ਸਜਾ ਸੁਣਾਈ ਸੀ।

ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸਦੇ ਸੁਰੱਖਿਆ ਬਲਾਂ ਨੇ ਜਾਧਵ ਨੂੰ ਬਲੂਚਿਸਤਾਨ ਪ੍ਰਾਂਤ ਵਿਚ ਤਿੰਨ ਮਾਰਚ, 2016 ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਈਰਾਨ ਦੇ ਰਸਤੇ ਪਾਕਿਸਤਾਨ ਵਿਚ ਵੜ੍ਹੇ ਸਨ। ਪਾਕਿਸਤਾਨ ਨੇ ਜਾਧਵ ਨੂੰ ਭਾਰਤ ਦਾ ਜਾਸੂਸ ਦੱਸਿਆ ਸੀ। ਪਰ ਭਾਰਤ ਨੇ ਜਾਧਵ ਦੇ ਖਿਲਾਫ ਲਗਾਏ ਗਏ ਸਾਰੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੇ ਜਾਧਵ ਨੂੰ ਈਰਾਨ ਤੋਂ ਅਗਵਾਹ ਕੀਤਾ ਸੀ। 



ਪਾਕਿਸਤਾਨੀ ਫੌਜੀ ਅਦਾਲਤ ਦੇ ਫੈਸਲੇ ਦੇ ਖਿਲਾਫ ਭਾਰਤ ਪਿਛਲੇ ਸਾਲ ਮਈ ਵਿਚ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਗਿਆ ਸੀ। ਭਾਰਤ ਦੀ ਅਪੀਲ 'ਤੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਮਾਮਲੇ ਵਿਚ ਅੰਤਮ ਫੈਸਲਾ ਆਉਣ ਤੱਕ ਜਾਧਵ ਦੀ ਮੌਤ ਦੀ ਸਜਾ 'ਤੇ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਦੇ ਡਾਨ ਅਖਬਾਰ ਨੇ ਇਕ ਅਧਿਕਾਰੀ ਦੇ ਹਵਾਲੇ ਤੋਂ ਲਿਖਿਆ ਹੈ ਕਿ 47 ਸਾਲਾ ਜਾਧਵ ਦੇ ਖਿਲਾਫ ਹੁਣ ਕਈ ਹੋਰ ਮੁਕੱਦਮੇ ਚਲਾਏ ਜਾ ਰਹੇ ਹਨ।

ਇਹਨਾਂ ਵਿਚ ਜਾਧਵ 'ਤੇ ਅੱਤਵਾਦ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਿਲ ਰਹਿਣ ਵਰਗੇ ਇਲਜ਼ਾਮ ਤੈਅ ਕੀਤੇ ਗਏ ਹਨ। ਅਖਬਾਰ ਨੇ ਇਕ ਹੋਰ ਨਿਯਮ ਦੇ ਹਵਾਲੇ ਤੋਂ ਦੱਸਿਆ ਕਿ ਪਾਕਿਸਤਾਨ ਨੇ ਭਾਰਤ ਨਾਲ ਜਾਧਵ ਮਾਮਲੇ ਵਿਚ 13 ਹੋਰ ਅਧਿਕਾਰੀਆਂ ਤੱਕ ਪਹੁੰਚ ਦੀ ਮੰਗ ਕੀਤੀ ਸੀ। ਉਸਦਾ ਦਾਅਵਾ ਹੈ ਕਿ ਇਹ ਅਧਿਕਾਰੀ ਜਾਧਵ ਨੂੰ ਨਿਰਦੇਸ਼ ਦੇ ਰਹੇ ਸਨ। ਭਾਰਤ ਨੇ ਇਸ ਤੋਂ ‍ਮਨ੍ਹਾ ਕਰ ਦਿੱਤਾ ਹੈ। 



ਪਾਕਿਸਤਾਨ ਫੌਜੀ ਅਦਾਲਤ ਦੇ ਫੈਸਲੇ ਦੇ ਖਿਲਾਫ ਭਾਰਤ ਸਰਕਾਰ ਨੇ ਪਿਛਲੇ ਸਾਲ ਮਈ ਵਿਚ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਦਾ ਦਰਵਾਜਾ ਖੜਕਾਇਆ। ਭਾਰਤ ਦੀ ਅਪੀਲ 'ਤੇ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਨੇ ਫੌਜੀ ਅਦਾਲਤ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ। ਅਦਾਲਤ ਨੇ ਜਾਧਵ ਨੂੰ ਤੱਦ ਤੱਕ ਫ਼ਾਂਸੀ ਨਾ ਦੇਣ ਦਾ ਨਿਰਦੇਸ਼ ਦਿੱਤਾ ਜਦੋਂ ਤੱਕ ਕਿ ਅੰਤਰਰਾਸ਼ਟਰੀ ਅਦਾਲਤ ਇਸ ਮਾਮਲੇ ਵਿਚ ਸੁਣਵਾਈ ਪੂਰੀ ਨਹੀਂ ਕਰ ਲੈਂਦਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕੁਲਭੂਸ਼ਣ ਜਾਧਵ ਨੂੰ ਈਰਾਨ ਤੋਂ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਅਧਿਕਾਰੀਆਂ ਨੇ ਅਗਵਾ ਕਰ ਲਿਆ ਸੀ।

ਪਾਕਿਸਤਾਨੀ ਅਖਬਾਰ ਡਾਨ ਵਿੱਚ ਛਪੀ ਖਬਰ 



ਪਾਕਿਸਤਾਨ ਦੇ ਅਖਬਾਰ ਡਾਨ ਨੇ ਇਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਜਾਧਵ ਦੇ ਖਿਲਾਫ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਅੱਤਵਾਦ ਸਬੰਧਤ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮਾਮਲੇ ਵਿਚ ਕਾਰਵਾਈ ਚੱਲ ਰਹੀ ਹੈ। ਇਕ ਸਰੋਤ ਦਾ ਹਵਾਲਾ ਦਿੰਦੇ ਹੋਏ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਕਈ ਮੌਕਿਆਂ 'ਤੇ ਪਾਕਿਸਤਾਨ ਨੇ 13 ਭਾਰਤੀ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਦੀ ਮੰਗ ਕੀਤੀ ਸੀ। ਪਰ ਭਾਰਤ ਤੋਂ ਕੋਈ ਜਾਣਕਾਰੀ ਸਹਿਯੋਗ ਨਹੀਂ ਦਿੱਤਾ ਗਿਆ। ਹਾਲਾਂਕਿ ਪਾਕਿਸਤਾਨੀ ਸੂਤਰਾਂ ਨੇ ਉਨ੍ਹਾਂ 13 ਭਾਰਤੀ ਆਧਿਕਾਰੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ, ਜਿਨ੍ਹਾਂ ਤੋਂ ਇਸ ਸਬੰਧ ਵਿਚ ਸਵਾਲ ਪੁੱਛੇ ਗਏ। ਉਨ੍ਹਾਂ ਨੇ ਕਿਹਾ ਅਸੀਂ ਜਾਧਵ ਦੇ ਸੰਚਾਲਕਾਂ ਤੱਕ ਪੁੱਜਣਾ ਚਾਹੁੰਦੇ ਹਾਂ।

ਜਾਧਵ ਦੇ ਕੋਲ ਮੁਬਾਰਕ ਹੁਸੈਨ ਮੁਖੀਆ ਨਾਮ ਦਾ ਪਾਸਪੋਰਟ ਕਿਵੇਂ ? 



ਡਾਨ ਦੀ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਨੇ ਜਾਧਵ ਦੀ ਜਲ ਸੈਨਾ ਨਾਲ ਜੁੜੀ ਫਾਇਲਾਂ, ਪੈਨਸ਼ਨ ਭੁਗਤਾਨ ਦੇ ਬੈਂਕ ਰਿਕਾਰਡ ਅਤੇ ਮੁਬਾਰਕ ਹੁਸੈਨ ਮੁਖੀਆ ਦੇ ਨਾਮ ਦਾ ਪਾਸਪੋਰਟ ਬਰਾਮਦ ਕੀਤਾ ਹੈ। ਪਾਕਿਸਤਾਨੀ ਅਧਿਕਾਰੀ ਜਾਨਣਾ ਚਾਹੁੰਦੇ ਹਨ ਕਿ ਕਿਵੇਂ ਪੇਟਲ ਦੇ ਨਾਮ ਪਾਸਪੋਰਟ ਤੋਂ ਪਾਸਪੋਰਟ ਜਾਰੀ ਕੀਤਾ ਜਾ ਸਕਦਾ ਹੈ। ਸਰੋਤ ਦੇ ਹਵਾਲੇ ਤੋਂ ਅਖਬਾਰ ਨੇ ਕਿਹਾ, ਮੁੰਬਈ, ਪੁਣੇ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਜਾਧਵ ਦੇ ਜਾਇਦਾਦ ਦੇ ਵੇਰਵੇ, ਜਿਨ੍ਹਾਂ ਨੂੰ ਉਨ੍ਹਾਂ ਨੇ ਪਟੇਲ ਦੇ ਨਾਮ ਨਾਲ ਹਾਸਲ ਕਰ ਲਿਆ ਸੀ, ਉਨ੍ਹਾਂ ਦੀ ਵੀ ਜਾਣਕਾਰੀ ਮੰਗੀ ਗਈ ਸੀ। ਅੰਤਰਰਾਸ਼ਟਰੀ ਅਦਾਲਤ ਫਿਲਹਾਲ ਭਾਰਤ ਦੀ ਮੰਗ ਉਤੇ ਕਥਿੱਤ ਜਾਸੂਸੀ ਮਾਮਲੇ ਵਿਚ ਸੁਣਵਾਈ ਕਰ ਰਿਹਾ ਹੈ।

ਪਾਕਿਸਤਾਨ ਦਾ ਝੂਠ, ਭਾਰਤ ਦਾ ਖੰਡਨ



ਪਾਕਿਸਤਾਨ ਦਾ ਦਾਅਵਾ ਹੈ ਕਿ ਪਾਕਿਸਤਾਨੀ ਸੁਰੱਖਿਆਬਲਾਂ ਨੇ ਜਾਧਵ ਉਰਫ ਹੁਸੈਨ ਮੁਬਾਰਕ ਪਟੇਲ ਨੂੰ ਪਿਛਲੇ ਸਾਲ ਤਿੰਨ ਮਾਰਚ 2016 ਨੂੰ ਬਲੂਚਿਸਤਾਨ ਤੋਂ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਜਾਧਵ ਦੇ ਅੱਤਵਾਦੀ ਗਤੀਵਿਧੀਆਂ ਅਤੇ ਜਾਸੂਸੀ ਵਿਚ ਸ਼ਾਮਿਲ ਹੋਣ ਦੇ ਚਲਦੇ ਗ੍ਰਿਫਤਾਰ ਕੀਤਾ ਗਿਆ। ਜਾਧਵ ਕਥਿੱਤ ਰੂਪ ਨਾਲ ਈਰਾਨ ਤੋਂ ਬਲੂਚਿਸਤਾਨ ਵਿਚ ਵੜ ਗਏ ਸਨ। ਜਦੋਂ ਕਿ ਭਾਰਤ ਹਮੇਸ਼ਾ ਤੋਂ ਹੀ ਇਸ ਇਲਜ਼ਾਮ ਦਾ ਖੰਡਨ ਕਰਦਾ ਆਇਆ ਹੈ। ਉਸਦਾ ਕਹਿਣਾ ਹੈ ਕਿ ਕੁਲਭੂਸ਼ਣ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ। ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਦੇ ਬਾਅਦ ਜਾਧਵ ਆਪਣੇ ਕੰਮ-ਕਾਜ ਦੇ ਸੰਬੰਧ ਵਿਚ ਈਰਾਨ ਗਏ ਸਨ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement