ਪਾਕਿਸਤਾਨ 'ਚ ਪਹਿਲੀ ਹਿੰਦੂ ਦਲਿਤ ਮਹਿਲਾ ਨੇ ਸਾਂਸਦ ਵਜੋਂ ਸਹੁੰ ਚੁੱਕੀ
Published : Mar 12, 2018, 11:54 pm IST
Updated : Mar 12, 2018, 6:24 pm IST
SHARE ARTICLE

ਇਸਲਾਮਾਬਾਦ, 12 ਮਾਰਚ : ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਸਾਂਸਦ ਕ੍ਰਿਸ਼ਣਾ ਕੁਮਾਰੀ ਕੋਹਲੀ ਨੇ ਸੋਮਵਾਰ ਨੂੰ ਉੱਪਰੀ ਸਦਨ ਦੀ ਮੈਂਬਰ ਦੇ ਰੂਪ ਵਿਚ ਸਹੁੰ ਚੁੱਕੀ। ਉਹ ਸਹੁੰ ਲੈਣ ਵਾਲੇ 51 ਸੰਸਦ ਮੈਂਬਰਾਂ ਵਿਚ ਸ਼ਾਮਲ ਸੀ।ਸਿੰਧ ਸੂਬੇ 'ਚ ਥਾਰ ਦੇ ਨਗਰਪਾਰਕਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ਦੀ ਰਹਿਣ ਵਾਲੀ 39 ਸਾਲਾ ਕੋਹਲੀ, ਬਿਲਾਵਲ ਭੁੱਟੋ ਜ਼ਰਦਾਰੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਮੈਂਬਰ ਹੈ। ਸਰਦਾਰ ਯਾਕੂਬ ਖਾਨ ਨਸਾਰ ਨੇ ਸੰਘੀ ਅਤੇ ਸੂਬਾਈ ਅਸੈਂਬਲੀਆਂ ਵਲੋਂ 3 ਮਾਰਚ ਨੂੰ ਚੁਣੇ ਗਏ ਸੰਸਦ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।ਕੋਹਲੀ ਸਿੰਧ ਤੋਂ ਇਕ ਘੱਟਗਿਣਤੀ ਸੀਟ ਤੋਂ ਚੁਣੀ ਗਈ ਹੈ। ਉਹ ਅਪਣੇ ਪਰਵਾਰ ਨਾਲ ਰਵਾਇਤੀ ਥਾਰ ਲਿਬਾਸ ਵਿਚ ਸੰਸਦ ਭਵਨ ਪਹੁੰਚੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਸਿਹਤ ਦੇ ਖੇਤਰ 'ਚ ਸੁਧਾਰ ਅਤੇ ਪਾਣੀ ਦੀ ਕਮੀ ਦੇ ਮੁੱਦੇ ਸਮੇਤ ਤਮਾਮ ਮਸਲਿਆਂ ਦੇ ਹੱਲ ਲਈ ਕੰਮ ਕਰੇਗੀ। ਉਨ੍ਹਾਂ ਦੀ ਚੋਣ ਪਾਕਿਸਤਾਨ ਵਿਚ ਔਰਤਾਂ ਅਤੇ ਘੱਟਗਿਣਤੀ ਦੇ ਅਧਿਕਾਰਾਂ ਲਈ ਇਕ ਮੀਲ ਦਾ ਪੱਥਰ ਹੈ।


 ਇਸ ਤੋਂ ਪਹਿਲਾਂ ਪੀ.ਪੀ.ਪੀ. ਨੇ ਸੰਸਦ ਮੈਂਬਰ ਦੇ ਰੂਪ ਵਿਚ ਪਹਿਲੀ ਹਿੰਦੂ ਮਹਿਲਾ ਰਤਨ ਭਗਵਾਨਦਾਸ ਨੂੰ ਚੁਣਿਆ ਸੀ।
ਜ਼ਿਕਰਯੋਗ ਹੈ ਕਿ ਕ੍ਰਿਸ਼ਣਾ ਕੁਮਾਰੀ ਕੋਹਲੀ ਇਕ ਗ਼ਰੀਬ ਕਿਸਾਨ ਜਗਨੂੰ ਕੋਹਲੀ ਦੇ ਘਰ ਸਾਲ 1979 'ਚ ਜਨਮੀ ਸੀ। ਕ੍ਰਿਸ਼ਣਾ ਦਾ 16 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਸੀ। ਉਸ ਸਮੇਂ ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ। ਹਾਲਾਂਕਿ ਵਿਆਹ ਤੋਂ ਬਾਅਦ ਕ੍ਰਿਸ਼ਣਾ ਨੇ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਾਲ 2013 ਵਿਚ ਉਨ੍ਹਾਂ ਨੇ ਸਿੰਧ ਯੂਨੀਵਰਸਿਟੀ ਤੋਂ ਸਮਾਜਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਹ ਅਪਣੇ ਭਰਾ ਨਾਲ ਇਕ ਸਮਾਜਕ ਵਰਕਰ ਦੇ ਰੂਪ ਵਿਚ ਪੀ.ਪੀ.ਪੀ. ਪਾਰਟੀ 'ਚ ਸ਼ਾਮਲ ਹੋਈ ਸੀ। (ਪੀਟੀਆਈ)

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement