ਫੇਸਬੁੱਕ 'ਚ ਹੋਵੇਗਾ ਵੱਡਾ ਬਦਲਾਅ, ਸਥਾਨਕ ਸਮਾਚਾਰਾਂ ਨੂੰ ਦਿੱਤੀ ਪਹਿਲ
Published : Jan 31, 2018, 1:08 pm IST
Updated : Jan 31, 2018, 8:01 am IST
SHARE ARTICLE

ਫੇਸਬੁੱਕ ਨੇ ਆਪਣੇ ਨਿਊਜ਼ ਫੀਡ ਨੂੰ ਅਪਡੇਟ ਕੀਤਾ ਹੈ, ਜਿਸ ਦੇ ਤਹਿਤ ਸਥਾਨਕ ਸਮਾਚਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਨਾਲ ਯੂਜ਼ਰਸ ਨੂੰ ਆਪਣੇ ਆਲੇ-ਦੁਆਲੇ ਦੇ ਖੇਤਰਾਂ 'ਚ ਚੱਲ ਰਹੀਆਂ ਖਬਰਾਂ ਦੀ ਜ਼ਿਆਦਾ ਜਾਣਕਾਰੀ ਮਿਲੇਗੀ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਸੀਂ ਅਪਡੇਟ ਦੀ ਇਕ ਸੀਰੀਜ਼ ਜਾਰੀ ਕਰ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਗੁਣਵਤਾ ਵਾਲੇ ਭਰੋਸੇਮੰਦ ਸਮਾਚਾਰ ਦਿਖ ਸਕੇ। ਪਿਛਲੀ ਵਾਰ ਅਸੀਂ ਇਕ ਅਪਡੇਟ ਕੀਤੀ ਸੀ ਜਿਸ ਨਾਲ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਨਿਊਜ਼ ਦੇਖਣ ਨੂੰ ਮਿਲ ਸਕੇ, ਜੋ ਸਾਡੇ ਕਮਿਊਨਟੀ 'ਚ ਸਭ ਤੋਂ ਜ਼ਿਆਦਾ ਭਰੋਸੇਮੰਦ ਹੈ। ਹੁਣ ਜੋ ਅਪਡੇਟ ਜਾਰੀ ਹੋਇਆ ਹੈ ਉਸ ਨਾਲ ਸਥਾਨਕ ਖਬਰਾਂ ਜ਼ਿਆਦਾ ਦਿਖਣਗੀਆਂ।


ਇਹ ਬਦਲਾਅ ਸਭ ਤੋਂ ਪਹਿਲੇ ਅਮਰੀਕਾ 'ਚ ਦਿਖਣ ਨੂੰ ਮਿਲੇਗਾ ਅਤੇ ਫੇਸਬੁੱਕ ਨੇ ਸਾਲ ਦੇ ਆਖਿਰ ਤਕ ਇਸ ਨੂੰ ਦੁਨੀਆ ਭਰ ਦੇ ਲੋਕਾਂ 'ਚ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਯੂਜ਼ਰਸ ਇਹ ਚੁਣ ਸਕਦੇ ਹਨ ਕਿ ਉਹ ਕਿਹੜੀਆਂ ਖਬਰਾਂ ਦੇਖਣਾ ਪੰਸਦ ਕਰਨਗੇ। ਫੇਸਬੁੱਕ ਦੇ ਸਮਾਚਾਰ ਉਤਪਾਦ ਪ੍ਰਮੁੱਖ ਅਲੈਕਸ ਹਾਰਦੀਮਨ ਅਤੇ ਸਮਾਚਾਰ ਭਾਗੀਦਾਰੀ ਦੇ ਪ੍ਰਮੁੱਖ ਕੈਂਪਬੇਲ ਬ੍ਰਾਊਨ ਦਾ ਕਹਿਣਾ ਹੈ ਕਿ ਇਸ 'ਚ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਪ੍ਰਬਲੀਸ਼ਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਉਨ੍ਹਾਂ ਪ੍ਰਬਲੀਸ਼ਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜੋ ਖੇਡ, ਕਲਾ ਅਤੇ ਮਨੁੱਖ ਹਿਤ ਦੀਆਂ ਸਟੋਰੀਆਂ ਪ੍ਰਕਾਸ਼ਿਤ ਕਰਦੇ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement