ਸਪੇਨ 'ਚ ਰੋਜ਼ਾਨਾ ਬਿਨਾਂ ਤਨਖ਼ਾਹ 6 ਘੰਟੇ ਕੰਮ ਕਰਦੀਆਂ ਨੇ ਔਰਤਾਂ
Published : Mar 9, 2018, 3:40 pm IST
Updated : Mar 9, 2018, 10:10 am IST
SHARE ARTICLE

ਮੈਡਰਿਡ : ਵਰਤਮਾਨ ਸਮੇਂ ਵਿਚ ਔਰਤਾਂ ਘਰ ਦੇ ਨਾਲ-ਨਾਲ ਬਾਹਰ ਵੀ ਕੰਮ ਕਰਦੀਆਂ ਹਨ। ਇਕ ਅਧਿਐਨ ਮੁਤਾਬਕ ਸਪੇਨ ਵਿਚ ਔਰਤਾਂ ਨੂੰ ਰੋਜ਼ਾਨਾ 13 ਘੰਟੇ ਕੰਮ ਕਰਨਾ ਪੈਂਦਾ ਹੈ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਤਨਖਾਹ ਸਿਰਫ 7.3 ਘੰਟੇ ਦੀ ਮਿਲਦੀ ਹੈ। ਇਸ ਗੱਲ ਦਾ ਖੁਲਾਸਾ ਈ. ਏ. ਈ. ਬਿਜਨਸ ਸਕੂਲ ਦੀ ਇਕ ਰਿਪੋਰਟ ਤੋਂ ਹੋਇਆ ਹੈ। 


ਇਕ ਏਜੰਸੀ ਮੁਤਾਬਕ ਪ੍ਰੋਫੈਸਰ ਲਾਰਾ ਸੈਂਗਨੀਅਰ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸਪੇਨ ਵਿਚ ਔਰਤਾਂ ਨੂੰ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਖਾਸ ਤੌਰ 'ਤੇ ਬੱਚਿਆਂ ਦੀ ਦੇਖਭਾਲ ਸਮੇਤ ਘਰੇਲੂ ਕੰਮਾਂ ਲਈ ਤਨਖਾਹ ਨਹੀਂ ਦਿੱਤੀ ਜਾਂਦੀ। ਅਧਿਐਨ ਵਿਚ ਸ਼ਾਮਲ 2,400 ਔਰਤਾਂ ਨੇ ਘਰ ਨੂੰ ਇਕ ਵੱਡੀ ਸਮੱਸਿਆ ਦੱਸਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਆਮਦਨ ਵਿਚ ਅੰਤਰ ਦੇ ਬਾਵਜੂਦ ਉਨ੍ਹਾਂ ਨੂੰ ਪਰਿਵਾਰ ਦੇ ਖਰਚ ਵਿਚ 42 ਫੀਸਦੀ ਯੋਗਦਾਨ ਕਰਨਾ ਪੈਂਦਾ ਹੈ। ਬੱਚਾ ਹੋਣ 'ਤੇ ਔਰਤਾਂ ਦੀ ਮੁਸੀਬਤ ਹੋਰ ਵੱਧ ਜਾਂਦੀ ਹੈ। ਮਾਂ ਨੂੰ ਘਰ ਦੇ ਕੰਮ ਦੇ ਵਿਚ 76 ਫੀਸਦੀ ਯੋਗਦਾਨ ਦੇਣਾ ਪੈਂਦਾ ਹੈ ਜਦਕਿ ਪਿਤਾ ਸਿਰਫ 24 ਫੀਸਦੀ ਯੋਗਦਾਨ ਦਿੰਦਾ ਹੈ। 


ਇਹ ਰਿਪੋਰਟ ਸਪੇਨ ਵਿਚ ਵੀਰਵਾਰ ਨੂੰ ਹੋਈ ਇਤਿਹਾਸਿਕ ਨਾਰੀਵਾਦੀ ਹੜਤਾਲ ਦੇ ਇਕ ਦਿਨ ਪਹਿਲਾਂ ਪ੍ਰਕਾਸ਼ਿਤ ਹੋਈ ਹੈ। ਔਰਤਾਂ ਦੇ ਵਿਰੋਧ ਦਾ ਕਾਰਨ ਇਹ ਹੈ ਕਿ ਇਕ ਹੀ ਤਰ੍ਹਾਂ ਦੇ ਕੰਮ ਲਈ ਮਰਦਾਂ ਨੂੰ ਜ਼ਿਆਦਾ ਤਨਖਾਹ ਮਿਲਦੀ ਹੈ ਜਦਕਿ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ। ਔਰਤਾਂ ਦੀ ਇਹ ਹੜਤਾਲ ਲਿੰਗੀ ਹਿੰਸਾ, ਯੌਣ ਸ਼ੋਸ਼ਣ ਆਦਿ ਨੂੰ ਲੈ ਕੇ ਵੀ ਸੀ।

SHARE ARTICLE
Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement