ਸਿੱਖਾਂ ਦੀ ਕਿਰਪਾਨ, ਬਣਾ ਗਈ ਅਪਣੀ ਪਛਾਣ
Published : Mar 13, 2018, 11:21 pm IST
Updated : Mar 13, 2018, 5:51 pm IST
SHARE ARTICLE

ਔਕਲੈਂਡ, 12 ਮਾਰਚ (ਹਰਜਿੰਦਰ ਸਿੰਘ ਬਸਿਆਲਾ) : ਬਹੁਕੌਮੀ ਮੁਲਕਾਂ 'ਚ ਵਿਭਿੰਨ ਸਭਿਆਚਾਰ ਅਤੇ ਧਾਰਮਕ ਆਜ਼ਾਦੀ ਕਾਇਮ ਰੱਖਣ ਲਈ ਜਿਥੇ ਨਵੇਂ ਕਾਨੂੰਨ ਘੜਨਾ ਇਕ ਜੱਦੋਜਹਿਦ ਹੋ ਸਕਦੀ ਹੈ, ਉਥੇ ਮੌਜੂਦਾ ਕਾਨੂੰਨ ਅਨੁਸਾਰ ਅਪਣਾ ਹੱਕ ਪਾ ਲੈਣਾ ਵੀ ਇਕ ਪ੍ਰਾਪਤੀ ਹੈ। ਇਕ ਹੀ ਅਜਿਹਾ ਹੀ ਹੱਕ ਮੌਜੂਦ ਸੀ ਇਥੇ ਦੇ ਹਵਾਬਾਜ਼ੀ ਸੁਰੱਖਿਆ ਸੇਵਾ ਨਿਯਮਾਂ ਦੇ ਵਿਚ, ਜਿਸ ਦੇ ਅਨੁਸਾਰ  ਲੋਕ 6 ਸੈਂਟੀਮੀਟਰ ਤਕ ਚਾਕੂ ਜਾਂ ਬਲੇਡ ਆਦਿ ਨਿਊਜ਼ੀਲੈਂਡ ਤੋਂ ਉਡਾਨ ਭਰਨ ਵਾਲੀਆਂ ਫ਼ਲਾਈਟਾਂ ਦੇ ਵਿਚ ਲਿਜਾ ਸਕਦੇ ਸਨ। ਪਰ ਸਿੱਖਾਂ ਨੂੰ ਇਥੇ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਸੀ ਜਦੋਂ ਪਹਿਨੀ ਹੋਈ ਛੋਟੀ ਸਿਰੀ ਸਾਹਿਬ ਵੀ 6 ਸੈਂਟੀਮੀਟਰ ਤੋਂ ਵੱਡੇ ਬਲੇਡ ਵਾਲੀ ਨਿਕਲਦੀ ਸੀ ਜਾਂ ਫਿਰ ਏਵੀਏਸ਼ਨ ਸਟਾਫ਼ ਨੂੰ ਕਿਰਪਾਨ ਦੀ ਮਹੱਤਤਾ ਆਦਿ ਬਾਰੇ ਸਮਝਣ ਵਿਚ ਮੁਸ਼ਕਿਲ ਪੇਸ਼ ਆਉਂਦੀ ਸੀ। ਨਵੰਬਰ 2017 ਦੇ ਵਿਚ ਇਥੇ ਖਾਲਸਾ ਫ਼ਾਊਂਡੇਸ਼ਨ ਦੇ ਟਰਸਟੀ ਹਰਮਨ ਸਿੰਘ ਅਤੇ ਐਗਜੈਗਟਿਵ ਮੈਂਬਰ ਹਰਪ੍ਰੀਤ ਸਿੰਘ ਨੇ ਇਸ ਕਾਨੂੰਨੀ ਹੱਕ ਦਾ ਇਸਤੇਮਾਲ ਕੀਤਾ ਸੀ।

 ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਚਿੱਠੀ-ਪੱਤਰ ਰਾਹੀਂ ਕਿਰਪਾਨ ਦੀ ਅਹਿਮੀਅਤ ਨੂੰ ਸਰਕਾਰੀ ਵੈਬਸਾਈਟ ਉਤੇ ਨਿਖਾਰ ਕੇ ਲਿਖਣ ਲਈ ਲਗਾਤਾਰ ਯਤਨ ਕੀਤਾ। ਹੁਣ ਚਾਰ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ। ਐਵੀਏਸ਼ਨ ਵਿਭਾਗ ਨੇ ਸਾਰੀ ਗੱਲ ਸਮਝਦਿਆਂ ਸਪਸ਼ਟ ਤੌਰ 'ਤੇ ਹੁਣ ਇਹ ਵੀ ਲਿਖ ਦਿਤਾ ਗਿਆ ਹੈ ਕਿ ਸਿੱਖ 6 ਸੈਂਟੀਮੀਟਰ ਤਕ ਦੇ ਬਲੇਡ ਵਾਲੀ ਕਿਰਪਾਨ ਪਹਿਨ ਕੇ ਨਿਊਜ਼ੀਲੈਂਡ ਭਰ ਦੇ ਵਿਚ ਘਰੇਲੂ ਹਵਾਈ ਸਫ਼ਰ ਕਰ ਸਕਦੇ ਹਨ ਅਤੇ ਇਥੋਂ ਚਲਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਵਿਚ ਵੀ ਸਫ਼ਰ ਕਰ ਸਕਦੇ ਹਨ।ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਅੰਤਰ-ਰਾਸ਼ਟਰੀ ਉਡਾਨ ਲਈ ਜੇ ਯਾਤਰੀ ਨੂੰ ਕਿਸੇ ਹੋਰ ਦੇਸ਼ ਵਿਚ ਜਹਾਜ਼ ਬਦਲੀ ਕਰਨ ਦੀ ਲੋੜ ਪਵੇ ਤਾਂ ਉਸ ਦੇਸ਼ ਦੇ ਹਵਾਬਾਜ਼ੀ ਨਿਯਮਾਂ ਜਾਂ ਏਅਰਲਾਈਨ ਦੀ ਪੜਤਾਲ ਕਰਨੀ ਹੋਏਗੀ। ਜੇ ਕਿਰਪਾਨ 6 ਸੈਂਟੀਮੀਟਰ ਤੋਂ ਲੰਮੀ ਹੋਵੇਗੀ ਤਾਂ ਸੁਰਖਿਆ ਸਟਾਫ਼ ਰੋਕ ਸਕਦਾ ਹੈ ਅਤੇ ਕਿਰਪਾਨ ਨੂੰ ਕਾਰਗੋ ਵਿਚ ਭੇਜਣ ਲਈ ਕਹਿ ਸਕਦਾ ਹੈ।

SHARE ARTICLE
Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement