
ਜੇਕਰ ਕੋਈ ਦੇਸ਼ ਖੰਡਰ 'ਚ ਤਬਦੀਲ ਹੋ ਜਾਵੇ ਅਤੇ ਸ਼ਹਿਰ ਦੇ ਲੋਕ ਲਾਸ਼ਾਂ 'ਚ ਤਾਂ ਤਬਾਹੀ ਦਾ ਅੰਦਾਜ਼ਾਂ ਕੋਈ ਵੀ ਲੱਗਾ ਸਕਦਾ ਹੈ। ਆਈ. ਐੱਸ. ਆਈ. ਐੱਸ. ਅਤੇ ਵਿਰੋਧੀਆਂ ਦੇ ਨਾਲ-ਖੁਦ ਸੀਰੀਆ ਦੀ ਸਰਕਾਰ ਨੇ ਹੀ ਆਪਣਾ ਮੁਲਕ ਦੇ ਸੀਨੇ 'ਤੇ ਇੰਨੇ ਬੰਬ ਸੁੱਟੇ ਕਿ ਪੂਰੇ ਸ਼ਹਿਰ ਉਪਰ ਖੰਡਰ ਵਸ ਗਿਆ। ਬਦਕਿਸਮਤੀ ਦੇਖੋ ਕਿ ਜਿਸ ਸ਼ਹਿਰ ਦਾ ਨਾਂ ਹੋਮਸ ਰੱਖਿਆ ਗਿਆ ਸੀ ਉਥੇ ਹੁਣ ਘਰ ਹੀ ਨਹੀਂ ਬੱਚੇ ਹਨ। 7 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਸੀਰੀਆ ਨੇ ਹੁਣ ਆਪਣੇ ਅੰਦਰ ਤੋਂ ਜਿਹੜੀਆਂ ਤਸਵੀਰਾਂ ਬਾਹਰ ਉਗਲੀਆਂ ਹਨ ਉਸ ਨੂੰ ਦੇਖ ਕੇ ਕਿਸੇ ਨੂੰ ਵੀ ਸ਼ਹਿਰ 'ਤੇ ਰੋਣਾ ਆ ਜਾਵੇਗਾ।
ਹੋਮਸ, ਸੀਰੀਆ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਸਿਰਫ 7 ਸਾਲ ਪਹਿਲਾਂ ਨਾ ਸਿਰਫ ਜਿਉਂਦਾ ਸੀ ਬਲਕਿ ਜ਼ਿੰਦਗੀ ਨਾਲ ਗੁਲਜ਼ਾਰ ਵੀ। ਖੂਬਸੂਰਤੀ ਇੰਨੀ ਕਿ ਯੂਨੇਸਕੋ ਦੀ ਵੀ ਨਜ਼ਰ ਪੈ ਗਈ ਇਸ 'ਤੇ ਜਿਸ ਕਾਰਨ ਯੂਨੇਸਕੋ ਨੇ ਇਸ ਸ਼ਹਿਰ ਨੂੰ 'ਵਰਲਡ ਹੈਰੀਟੇਜ' 'ਚ ਸ਼ਾਮਲ ਕਰ ਦਿੱਤਾ। ਗੁਲਜ਼ਾਰ ਦੁਕਾਨਾਂ, ਰੈਸਤਰਾਂ, ਮਿਊਜ਼ੀਅਮ ਸ਼ਹਿਰ ਦੀਆਂ ਧੜਕਣਾਂ ਸਨ। ਕਰੀਨੇ ਨਾਲ ਬਣੇ ਘਰ ਸ਼ਹਿਰ ਦਾ ਆਸ਼ੀਆਨਾ ਜਿਸ 'ਚ ਲੋਕ ਵਸਦੇ ਸਨ।
ਇਸ ਸ਼ਹਿਰ ਦੇ ਖੰਡਰ ਹੋ ਜਾਣ ਦੀ ਤਸਵੀਰ ਸ਼ਾਇਦ ਹੀ ਇੰਨੀ ਜਲਦੀ ਸਾਹਮਣੇ ਆਉਂਦੀ। ਪਰ ਹਾਲ ਹੀ 'ਚ ਡਰੋਨ ਫੁਟੇਡ 'ਚ ਇਸ ਸ਼ਹਿਰ ਦੀ ਤਬਾਹੀ ਰਿਕਾਰਡ ਹੋ ਗਈ। ਉਦੋਂ ਪਤਾ ਲੱਗਾ ਕਿ ਇਸ ਸ਼ਹਿਰ 'ਤੇ ਹਜ਼ਾਰਾਂ-ਲੱਖਾਂ ਟਨ ਬਾਰੂਦ ਅਤੇ ਵੱਡੇ-ਵੱਡੇ ਬੰਬ ਵਰੇ। ਅਸਮਾਨ ਤੋਂ ਵਰਾਏ ਗਏ ਬੰਬਾਂ ਨੇ ਹਸਦੇ ਖੇਡਦੇ ਪੂਰੇ ਹੋਮਸ ਸ਼ਹਿਰ ਨੂੰ ਖੰਡਰ ਬਣਾ ਕੇ ਰੱਖ ਦਿੱਤਾ।
2011 ਤੱਕ ਇਸ ਸ਼ਹਿਰ 'ਚ 10 ਲੱਖ ਲੋਕ ਵਸਦੇ ਸਨ। ਸ਼ਹਿਰ ਦੇ ਲੋਕ ਬੇਹੱਦ ਜਿੰਦਾ ਦਿੱਲ ਅਤੇ ਖੁਸ਼ ਮਿਜਾਜ਼ ਸਨ। ਇਥੋਂ ਤੱਕ ਕਿ ਔਰਤਾਂ ਵੀ ਬਿਨ੍ਹਾਂ ਹਿਜ਼ਾਬ ਦੇ ਮਰਦਾਂ ਨਾਲ ਬਾਹਰ ਆਉਂਦੀਆਂ ਜਾਂਦੀਆਂ ਸਨ। ਪਰ ਉਦੋਂ 2011 'ਚ ਸਭ ਬਦਲ ਗਿਆ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ਵਿਰੋਧ ਹੋ ਗਿਆ। ਵਿਰੋਧੀ ਫੌਜ ਨੇ ਸਭ ਤੋਂ ਜ਼ਿਆਦਾ ਗਦਰ ਇਸੇ ਹੋਮਸ ਸ਼ਹਿਰ 'ਚ ਮਚਾਇਆ ਅਤੇ ਇਸ ਸ਼ਹਿਰ ਦਾ ਨਾਂ ਕ੍ਰਾਂਤੀ ਦੀ ਰਾਜਧਾਨੀ ਰੱਖ ਦਿੱਤਾ।
ਹੋਮਸ ਸ਼ਹਿਰ 'ਤੇ ਹਕੂਮਤ ਕਾਇਮ ਰੱਖਣ ਲਈ ਸੀਰੀਆਈ ਸਰਕਾਰ ਅਤੇ ਵਿਰੋਧੀਆਂ ਵਿਚਾਲੇ ਜੰਗ ਸ਼ੁਰੂ ਹੋ ਗਈ। ਫਿਰ ਇਸੇ ਦੌਰਾਨ ਆਈ. ਐੱਸ. ਆਈ. ਐੱਸ. ਦਾ ਜਨਮ ਹੋਇਆ। ਬਗਦਾਦੀ ਦੇ ਅੱਤਵਾਦੀ ਈਰਾਕ ਹੁੰਦੇ ਹੋਏ ਸੀਰੀਆ ਜਾ ਪਹੁੰਚੇ। ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਲੈ ਕੇ ਹੋਮਸ ਤੱਕ ਹੁਣ ਲੜਾਈ ਤਿਕੋਨੀ ਹੋ ਗਈ ਸੀ। ਦੇਖਦੇ ਹੀ ਦੇਖਦੇ ਸ਼ਹਿਰ 'ਚ ਖੂਨੀ ਸੰਘਰਸ਼ ਸ਼ੁਰੂ ਹੋ ਗਿਆ। ਹੁਣ ਤੱਕ ਸੀਰੀਆਈ ਸਰਕਾਰ ਆਪਣੇ ਹੀ ਸ਼ਹਿਰ 'ਤੇ ਕਾਫੀ ਬੰਬ ਵਰਾ ਚੁੱਕੀ ਸੀ। ਪੈਰਿਸ ਹਮਲੇ ਤੋਂ ਬਾਅਦ ਅਚਾਨਕ ਰੂਸ ਵੀ ਆਈ. ਐੱਸ. ਆਈ. ਐੱਸ. ਖਿਲਾਫ ਮੈਦਾਨ 'ਚ ਸ਼ਾਮਲ ਹੋਇਆ। ਸੀਰੀਆਈ ਰਾਸ਼ਟਰਪਤੀ ਦੀ ਮਦਦ ਲਈ ਹੁਣ ਰੂਸੀ ਬੰਬ ਵੀ ਇਸ ਸ਼ਹਿਰ 'ਤੇ ਡਿੱਗਣ ਲੱਗੇ।
ਬੰਬਾਂ ਕਾਰਨ 95 ਫੀਸਦੀ ਹੋਮਸ ਸ਼ਹਿਰ ਨੂੰ ਖੰਡਰ ਬਣਾ ਦਿੱਤਾ। ਜਿਸ 'ਚ ਲੱਖਾਂ ਲੋਕ ਮਾਰੇ ਗਏ। ਜਿਹੜੇ ਬਚ ਗਏ ਉਹ ਆਪਣੀ ਜਾਨ ਬਚਾਉਣ ਲਈ ਹੋਮਸ ਸ਼ਹਿਰ ਨੂੰ ਛੱਡ ਕੇ ਮਹਿਫੂਜ਼ ਟਿਕਾਣਿਆਂ ਵੱਲ ਨਿਕਲ ਪਏ।