
ਹਿਊਸਟਨ, 3 ਸਤੰਬਰ :
ਅਮਰੀਕਾ ਦੇ ਇਤਿਹਾਸ 'ਚ ਆਏ ਸੱਭ ਤੋਂ ਵੱਧ ਤਬਾਹੀ ਮਚਾਉਣ ਵਾਲੇ ਤੂਫ਼ਾਨਾਂ 'ਚ ਸ਼ਾਮਲ
'ਹਾਰਵੇ' ਕਾਰਨ ਪ੍ਰਭਾਵਤ ਟੈਕਸਾਸ 'ਚ ਵੱਡੇ ਪੱਤਰ 'ਤੇ ਰਾਹਤ ਅਤੇ ਬਚਾਅ ਮੁਹਿੰਮ ਜਾਰੀ
ਹੈ।
ਟੈਕਸਾਸ ਦੇ ਅਧਿਕਾਰੀਆਂ ਨੇ ਦਸਿਆ ਕਿ 1,85,000 ਮਕਾਨ ਤਬਾਹ ਹੋ ਗਏ ਅਤੇ 9000
ਨੁਕਸਾਨੇ ਗਏ। ਤੂਫ਼ਾਨ ਕਾਰਨ ਆਈ ਤਬਾਹੀ ਮਗਰੋਂ 42 ਹਜ਼ਾਰ ਲੋਕ ਘਰਾਂ 'ਚ ਫਸੇ ਹੋਏ ਹਨ।
'ਹਿਊਸਟਨ ਕ੍ਰੋਨਿਕਲ' ਨੇ ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ
50 ਹੋ ਗਈ ਹੈ।
ਹਿਊਸਟਨ ਪੁਲਿਸ ਮੁਖੀ ਆਰਟ ਐਸਵੇਡੋ ਨੇ ਕਿਹਾ, ''ਜਦੋਂ ਪਾਣੀ ਦਾ
ਪੱਧਰ ਹੇਠਾਂ ਆਵੇਗਾ ਅਤੇ ਉਦੋਂ ਅਸੀਂ ਤਲਾਸ਼ੀ ਮੁਹਿੰਮ ਹੋਰ ਤੇਜ਼ ਕਰਾਂਗੇ। ਅਸੀਂ ਪ੍ਰਾਥਨਾ
ਕਰ ਰਹੇ ਹਾਂ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਨਾ ਵਧੇ।'' ਜ਼ਿਕਰਯੋਗ ਹੈ ਕਿ 'ਹਾਰਵੇ'
ਟੈਕਸਾਸ 'ਚ 25 ਅਗੱਸਤ ਨੂੰ ਦਰਜਾ-4 ਦੇ ਤੂਫ਼ਾਨ ਦੇ ਰੂਪ 'ਚ ਆਇਆ ਸੀ। ਪਿਛਲੇ ਇਕ ਹਫ਼ਤੇ
ਤੋਂ ਟੈਕਸਾਸ ਵਾਸੀ ਪਾਣੀ ਵਾਲੇ ਪਾਣੀ ਲਈ ਤਰਸ ਰਹੇ ਹਨ। ਰਸਾਇਣਿਕ ਪਲਾਂਟਾਂ 'ਚ ਅੱਗ ਲੱਗ
ਗਈ ਹੈ। ਖੇਤਰ 'ਚ ਕਰਫਿਊ ਲਗਾਇਆ ਗਿਆ ਹੈ ਅਤੇ ਮਕਾਨਾਂ ਨੂੰ ਖ਼ਾਲੀ ਕਰਵਾਇਆ ਜਾ ਰਿਹਾ
ਹੈ। (ਪੀਟੀਆਈ)