ਟਰੰਪ ਨੇ ਐਫ਼ਬੀਆਈ ਏਜੰਟ ਨੂੰ ਦਸਿਆ ਦੇਸ਼ਧ੍ਰੋਹੀ
Published : Jan 13, 2018, 12:55 am IST
Updated : Jan 12, 2018, 7:25 pm IST
SHARE ARTICLE

ਵਾਸ਼ਿੰਗਟਨ, 12 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ਼ਬੀਆਈ ਏਜੰਟ ਪੀਟਰ ਸਟਰੋਕ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਵਿਸ਼ੇਸ਼ ਕੌਂਸਲ ਰੋਬਰਟ ਮੂਲਰ ਦੀ ਟੀਮ ਨਾਲ ਕੰਮ ਕਰਦੇ ਹੋਏ ਉਨ੍ਹਾਂ ਨੇ ਅਮਰੀਕਾ ਨਾਲ ਦੇਸ਼ਧ੍ਰੋਹ ਕੀਤਾ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਦਾਅਵਾ ਕੀਤਾ ਗਿਆ।
ਐਫ਼ਬੀਆਈ ਏਜੰਟ ਪੀਟਰ ਸਟਰੋਕ ਨੂੰ ਇਕ ਹੋਰ ਐਫ਼ਬੀਆਈ ਏਜੰਟ ਲੀਜ਼ਾ ਪੇਜ ਨੂੰ ਟਰੰਪ ਵਿਰੋਧੀ ਸੰਦੇਸ਼ ਭੇਜਣ ਦੇ ਦੋਸ਼ ਵਿਚ ਪਿਛਲੀਆਂ ਗਰਮੀਆਂ ਵਿਚ ਮੂਲਰ ਦੀ ਜਾਂਚਕਰਤਾ ਟੀਮ ਤੋਂ ਹਟਾ ਦਿਤਾ ਗਿਆ ਸੀ। ਲੀਜ਼ਾ ਅਤੇ ਪੀਟਰ ਵਿਚਾਲੇ ਕਥਿਤ ਤੌਰ 'ਤੇ ਪ੍ਰੇਮ ਸਬੰਧ ਸਨ। ਪੀਟਰ ਨੇ ਸੰਦੇਸ਼ ਵਿਚ ਲਿਖਿਆ ਸੀ ਕਿ ਟਰੰਪ ਦੇ ਚੁਣੇ ਜਾਣ ਦੀ ਕੋਈ ਉਮੀਦ ਨਹੀਂ ਹੈ ਪਰ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਸਾਨੂੰ ਬੀਮਾ-ਯੋਜਨਾ ਦੀ ਲੋੜ ਹੋਵੇਗੀ ਕਿਉਂਕਿ ਅਸੀਂ ਇਹ ਜ਼ੋਖ਼ਮ ਨਹੀਂ ਲੈ ਸਕਦੇ। 


ਪੀਟਰ ਸਟਰੋਕ ਨੇ ਪਿਛਲੇ ਸਾਲ ਗਰਮੀਆਂ ਵਿਚ ਵਿਸ਼ੇਸ਼ ਕੌਂਸਲ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਮਨੁੱਖੀ ਸੰਸਾਥਨ ਵਿਭਾਗ ਵਿਚ ਉਨ੍ਹਾਂ ਨੂੰ ਟਰਾਂਸਫ਼ਰ ਕਰ ਦਿਤਾ ਗਿਆ ਸੀ। ਟਰੰਪ ਨੂੰ ਮੂਰਖ (ਈਡੀਅਟ) ਕਹਿਣ ਵਾਲੇ ਪੇਜ ਨੇ ਵੀ ਵਿਸ਼ੇਸ਼ ਕੌਂਸਲ ਟੀਮ ਛੱਡ ਦਿਤੀ ਸੀ। ਟਰੰਪ ਨੇ ਸਟਰੋਕ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਦੇਸ਼ਧਰੋਹੀ ਆਖਿਆ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਅਪਣੀ ਪ੍ਰੇਮਿਕਾ ਨੂੰ ਸੰਦੇਸ਼ ਭੇਜ ਰਿਹਾ ਹੈ ਕਿ ਜੇਕਰ ਉਹ (ਹਿਲੇਰੀ ਕਲਿੰਟਨ) ਹਾਰੀ ਤਾਂ ਸਾਨੂੰ ਜ਼ਰੂਰੀ ਤੌਰ 'ਤੇ ਬੀਮਾ ਯੋਜਨਾ ਲੈਣੀ ਹੋਵੇਗੀ। ਅਸੀਂ ਦੂਜੇ ਪੜਾਅ ਵਿਚ ਜਾਵਾਂਗੇ ਅਤੇ ਇਸ ਵਿਅਕਤੀ ਨੂੰ ਦਫ਼ਤਰੋਂ ਬਾਹਰ ਕੱਢਾਂਗੇ।ਟਰੰਪ ਨੇ ਕਿਹਾ ਕਿ ਐਫ਼ਬੀਆਈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਦੇਸ਼ਧ੍ਰੋਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਦੇਸ਼ਧ੍ਰੋਹੀ ਕਾਰਾ ਹੈ ਜੋ ਸੰਦੇਸ਼ ਉਸ ਨੇ ਅਪਣੀ ਪ੍ਰੇਮਿਕਾ ਨੂੰ ਭੇਜਿਆ ਉਹ ਇਕ ਦੇਸ਼ਧ੍ਰੋਹੀ ਕਾਰਾ ਹੈ।     (ਪੀ.ਟੀ.ਆਈ)

SHARE ARTICLE
Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement