ਟਰੰਪ ਨੇ ਚੁੱਪ ਚੁਪੀਤੇ ਓਬਾਮਾ ਕੇਅਰ ਬਜਟ 'ਚ ਕੀਤੀ ਭਾਰੀ ਕਟੌਤੀ
Published : Sep 11, 2017, 5:27 pm IST
Updated : Sep 11, 2017, 11:57 am IST
SHARE ARTICLE

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਟਰੰਪ ਨੇ ਹੁਣ ਚੁੱਪ-ਚਪੀਤੇ ਓਬਾਮਾ ਕੇਅਰ ਬਜਟ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਦਰਅਸਲ ਓਬਾਮਾ ਕੇਅਰ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਪਾਸ ਕਰਾਉਣ 'ਚ ਅਸਫਲ ਹੋਣ ਤੋਂ ਬਾਅਦ ਟਰੰਪ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਓਬਾਮਾ ਕੇਅਰ ਪ੍ਰੋਗਰਾਮ ਦੇ ਬਜਟ ਵਿਚ ਕਟੌਤੀ ਕਰਦੇ ਹੋਏ ਇਸ ਦੇ ਪ੍ਰਚਾਰ-ਪ੍ਰਸਾਰ 'ਤੇ ਆਉਣ ਵਾਲੇ ਖਰਚ ਨੂੰ 90 ਫੀਸਦੀ ਘਟਾਉਣ ਦਾ ਫੈਸਲਾ ਲਿਆ ਹੈ। 

ਇਸ 'ਤੇ 10 ਕਰੋੜ ਡਾਲਰ ਖਰਚ ਕੀਤੇ ਜਾਂਦੇ ਸਨ, ਜਿਸ ਨੂੰ ਘਟਾ ਕੇ 1 ਕਰੋੜ ਡਾਲਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਅਕਤੀਗਤ ਤੌਰ 'ਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਖੋਲ੍ਹੇ ਗਏ ਸੈਂਟਰਾਂ ਦੇ ਬਜਟ ਨੂੰ ਵੀ 41 ਫੀਸਦੀ ਘੱਟ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਓਬਾਮਾ ਕੇਅਰ ਦੇ ਫੰਡ ਵਿਚ ਕੁੱਲ 72 ਫੀਸਦੀ ਕਟੌਤੀ ਕੀਤੀ ਗਈ ਹੈ। ਅਮਰੀਕੀ ਸਰਕਾਰ ਓਬਾਮਾ ਕੇਅਰ ਨੂੰ ਜਨਤਾ ਤੱਕ ਦੋ ਤਰੀਕਿਆਂ ਨਾਲ ਪਹੁੰਚਾਉਂਦੀ ਹੈ।

 

ਪਹਿਲਾ ਇਸ਼ਤਿਹਾਰ ਜ਼ਰੀਏ ਅਤੇ ਦੂਜਾ ਵਿਅਕਤੀਗਤ ਤੌਰ 'ਤੇ ਲੋਕਾਂ ਨੂੰ ਮਦਦ ਦੇ ਕੇ। ਟਰੰਪ ਪ੍ਰਸ਼ਾਸਨ ਨੇ ਹੁਣ ਇਨ੍ਹਾਂ ਦੋਹਾਂ ਹੀ ਗਤੀਵਿਧੀਆਂ ਦੇ ਬਜਟ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਓਬਾਮਾ ਪ੍ਰਸ਼ਾਸਨ ਨੇ ਪਿਛਲੇ ਸਾਲ 10 ਕਰੋੜ ਡਾਲਰ ਓਬਾਮਾ ਕੇਅਰ ਦੇ ਇਸ਼ਤਿਹਾਰ 'ਤੇ ਖਰਚ ਕੀਤੇ ਸਨ।  ਦੱਸਣਯੋਗ ਹੈ ਕਿ ਅਮਰੀਕੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੋ ਹੈੱਲਥ ਕੇਅਰ ਪਲਾਨ ਸ਼ੁਰੂ ਕੀਤਾ, ਉਸ ਨੂੰ ਹੀ ਓਬਾਮਾ ਕੇਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

 ਇਸ ਦਾ ਮਕਸਦ ਅਮਰੀਕਾ ਵਿਚ ਹੈੱਲਥ ਇਨਸ਼ੋਰੈਂਸ ਦੀ ਕੁਆਲਿਟੀ ਅਤੇ ਪੁੱਜਣ ਸਮਰੱਥਾ ਨੂੰ ਹੱਲਾਸ਼ੇਰੀ ਦੇਣਾ ਅਤੇ ਸਿਹਤ ਮਾਮਲਿਆਂ 'ਤੇ ਲੋਕਾਂ ਵਲੋਂ ਖਰਚ ਕੀਤੀ ਜਾਣ ਵਾਲੀ ਰਕਮ ਨੂੰ ਘੱਟ ਕਰਨਾ ਹੈ। 23 ਮਾਰਚ 2010 ਨੂੰ ਇਸ ਬਾਰੇ ਕਾਨੂੰਨ ਬਣਿਆ। ਇਸ ਕਾਨੂੰਨ ਤਹਿਤ ਜਿਨ੍ਹਾਂ ਲੋਕਾਂ ਕੋਲ ਇਨਸ਼ੋਰੈਂਸ ਕਵਰ ਨਹੀਂ ਹੈ, ਉਹ ਓਬਾਮਾ ਕੇਅਰ ਦੀ ਵਰਤੋਂ ਕਰ ਸਕਦੇ ਹਨ।


SHARE ARTICLE
Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement