ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ 'ਚ ਭਾਰਤ ਸੱਭ ਤੋਂ ਅੱਗੇ : ਰੀਪੋਰਟ
Published : Dec 19, 2017, 11:05 pm IST
Updated : Dec 19, 2017, 5:35 pm IST
SHARE ARTICLE

ਸੰਯੁਕਤ ਰਾਸ਼ਟਰ, 19 ਦਸੰਬਰ : ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਹੈ। ਇਥੋਂ ਦੇ 1.70 ਕਰੋੜ ਲੋਕ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਵਸੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਖਾੜੀ ਖੇਤਰਾਂ ਵਿਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰੀਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।ਸਾਲ 2017 ਲਈ ਜਾਰੀ ਕੀਤੀ ਗਈ ਕੌਮਾਂਤਰੀ ਪ੍ਰਵਾਸ ਰੀਪੋਰਟ ਮੁਤਾਬਕ ਮੈਕਸੀਕੋ, ਰੂਸ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਅਤੇ ਯੂਕ੍ਰੇਨ ਵਿਚ ਵੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ, ਜੋ ਵਿਦੇਸ਼ਾਂ 'ਚ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਦੇ 60 ਲੱਖ ਤੋਂ 1.10 ਕਰੋੜ ਲੋਕ ਦੂਜੇ ਦੇਸ਼ 'ਚ ਨਿਵਾਸ ਕਰਦੇ ਹਨ।


ਸਾਲ 2017 ਵਿਚ ਭਾਰਤ ਵਿਚੋਂ ਸਭ ਤੋਂ ਜ਼ਿਆਦਾ 1.70 ਕਰੋੜ ਲੋਕ ਅਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਜਾ ਵਸੇ। ਮੈਕਸੀਕੋ ਦੂਜੇ ਨੰਬਰ 'ਤੇ ਰਿਹਾ, ਜਿਸ ਦੇ 1.30 ਕਰੋੜ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ। ਵੱਡੀ ਪ੍ਰਵਾਸੀ ਵਸੋਂ ਵਾਲੇ ਹੋਰ ਦੇਸ਼ਾਂ ਵਿਚ ਰੂਸ ਜਿਸ ਦੇ 1 ਕਰੋੜ 10 ਲੱਖ ਲੋਕ, ਚੀਨ ਦੇ 1 ਕਰੋੜ ਲੋਕ, ਬੰਗਲਾਦੇਸ਼ ਅਤੇ ਸੀਰੀਆ ਦੇ 70 ਲੱਖ ਲੋਕ ਅਤੇ ਪਾਕਿਸਤਾਨ ਅਤੇ ਯੂਕ੍ਰੇਨ ਦੇ 60-60 ਲੱਖ ਲੋਕ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਰਹਿੰਦੇ ਹਨ।ਰੀਪੋਰਟ 'ਚ ਦਸਿਆ ਗਿਆ ਹੈ ਕਿ ਭਾਰਤ ਦੇ ਪ੍ਰਵਾਸੀ ਕਈ ਦੇਸ਼ਾਂ ਵਿਚ ਨਿਵਾਸ ਕਰਦੇ ਹਨ, ਜਿਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ ਵਿਚ 30 ਲੱਖ ਲੋਕ, ਅਮਰੀਕਾ ਅਤੇ ਸਾਊਦੀ ਅਰਬ ਵਿਚ 20 ਲੱਖ ਲੋਕ ਰਹਿੰਦੇ ਹਨ। ਇਸ 'ਚ ਦਸਿਆ ਗਿਆ ਹੈ ਕਿ ਅੰਦਾਜ਼ੇ ਮੁਤਾਬਕ ਹੁਣ ਕਰੀਬ 25.80 ਕਰੋੜ ਲੋਕ ਆਪਣੇ ਜਨਮ ਦੇ ਦੇਸ਼ (ਜਨਮ ਭੂਮੀ) ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ। ਸਾਲ 2000 ਤੋਂ ਬਾਅਦ ਤੋਂ ਇਨ੍ਹਾਂ ਅੰਕੜਿਆਂ ਵਿਚ 49 ਫ਼ੀ ਸਦੀ ਵਾਧਾ ਹੋਇਆ ਹੈ। (ਪੀਟੀਆਈ)

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement