
ਵਾਸ਼ਿੰਗਟਨ, 1
ਸਤੰਬਰ: ਵਿਗਿਆਨੀਆਂ ਨੇ ਬ੍ਰਹਿਮੰਡ ਨੂੰ ਹਨ੍ਹੇਰੇ ਯੁੱਗ 'ਚੋਂ ਕੱਢ ਕੇ ਮੌਜੂਦਾ ਸਮੇਂ
ਦੇ ਪ੍ਰਕਾਸ਼ਮਾਨ ਯੁੱਗ 'ਚ ਆਉਣ ਪਿੱਛੇ ਰਹੱਸ ਤੋਂ ਪਰਦਾ ਹਟਾਇਆ ਹੈ।
ਅਮਰੀਕਾ 'ਚ
ਆਯੋਵਾ ਯੂਨੀਵਰਸਟੀ ਦੇ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਅਕਾਸ਼ ਗੰਗਾ ਅੰਦਰ ਬਲੈਕ ਹੋਲ
ਅਜਿਹੀਆਂ ਪ੍ਰਚੰਡ ਹਵਾਵਾਂ ਪੈਦਾ ਕਰਦਾ ਹੈ, ਜੋ ਅਕਾਸ਼ ਗੰਗਾ 'ਚ ਸੁਰਾਖ ਕਰਨ ਵਾਲੇ
ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਹੈ, ਜਿਸ ਨਾਲ ਰੌਸ਼ਨੀ ਨੂੰ ਬਾਹਰ ਨਿਕਲਣ ਦਾ ਰਸਤਾ ਮਿਲ
ਜਾਂਦਾ ਹੈ। ਬਿਗ ਬੈਂਗ ਦੇ ਛੇਤੀ ਹੀ ਬ੍ਰਹਿਮੰਡ 'ਚ ਪੂਰੀ ਤਰ੍ਹਾਂ ਹਨ੍ਹੇਰਾ ਛਾ ਗਿਆ ਸੀ।
ਇਸ ਘਟਨਾ ਕਾਰਨ ਅਜਿਹੇ ਕਾਸਮੋਜ਼ ਦਾ ਨਿਰਮਾਣ ਹੋਇਆ, ਜੋ ਕਾਫੀ ਗਰਮ ਸਨ ਅਤੇ ਭਾਰੀ ਪਰਤ
ਵਾਲੇ ਸਨ ਜਿਸ ਨਾਲ ਰੌਸ਼ਨੀ ਬਾਹਰ ਨਿਕਲ ਰਹੀ ਸੀ।
ਬਿਗ ਬੈਂਗ ਦੇ ਤਕਰੀਬਨ ਇਕ ਕਰੋੜ
ਸਾਲ ਬਾਅਦ ਬ੍ਰਹਿਮਾਂਡ ਫੈਲਿਆ ਅਤੇ ਜ਼ਿਆਦਾ ਪਾਰਦਰਸ਼ੀ ਬਣਿਆ। ਇਸ ਤੋਂ ਬਾਅਦ ਇਹ
ਆਕਾਸ਼ਗੰਗਾ, ਗ੍ਰਹਿ, ਤਾਰਿਆਂ ਅਤੇ ਹੋਰ ਚੀਜਾਂ ਨਾਲ ਭਰ ਗਿਆ, ਜਿਸ 'ਚੋਂ ਰੌਸ਼ਨੀ ਨਿਕਲਦੀ
ਸੀ। ਇਕ ਹੋਰ ਅਧਿਐਨ ਮੁਤਾਬਕ ਅਕਾਸ਼ਗੰਗਾ ਦੇ ਕੇਂਦਰ 'ਚ ਰਹਿਣ ਵਾਲੇ ਬਲੈਕਹੋਲ ਇੰਨੀ ਤੇਜ਼ੀ
ਨਾਲ ਪਦਾਰਥਾਂ ਨੂੰ ਬਾਹਰ ਕੱਢਦੇ ਹਨ ਕਿ ਇਸ 'ਚੋਂ ਨਿਕਲਿਆ ਹੋਇਆ ਪਦਾਰਥ ਵਾਤਾਵਰਣ
ਵਿਚੋਂ ਨਿਕਲ ਕੇ ਰੌਸ਼ਨੀ ਨੂੰ ਬਾਹਰ ਕੱਢ ਦਿੰਦਾ ਹੈ। ਖੋਜਕਰਤਾ ਨੇੜਲੇ ਅਕਾਸ਼ਗੰਗਾ ਦਾ
ਅਧਿਐਨ ਕਰਦੇ ਹੋਏ ਇਸ ਨਵੀਂ ਥਿਊਰੀ 'ਤੇ ਪਹੁੰਚੇ ਹਨ। ਇਸ ਅਕਾਸ਼ਗੰਗਾ ਤੋਂ ਪੈਰਾਬੈਂਗਨੀ
ਰੌਸ਼ਨੀ ਬਾਹਰ ਨਿਕਲ ਰਹੀ ਹੈ।
ਯੂਨੀਵਰਸਟੀ 'ਚ ਭੌਤਿਕੀ ਅਤੇ ਪੁਲਾੜ ਵਿਗਿਆਨ ਵਿਭਾਗ ਦੇ
ਪ੍ਰੋਫੈਸਰ ਫਿਲੀ ਕਾਰੇਟ ਨੇ ਕਿਹਾ ਕਿ ਅਧਿਐਨ ਤੋਂ ਬਹੁਤ ਹੀ ਚਮਕੀਲੇ ਐਕਸ-ਰੇ ਸਰੋਤ ਦੀ
ਮੌਜੂਦਗੀ ਦਾ ਪਤਾ ਲੱਗਾ ਹੈ, ਜੋ ਲਗਭਗ ਬਲੈਕ ਹੋਲ ਦੇ ਆਕਾਰ ਨੂੰ ਵਧਾ ਰਹੀ ਹੈ।
(ਪੀਟੀਆਈ)