
ਲੰਦਨ : ਬਰਤਾਨੀਆ ਦੀ ਥੇਰੇਸਾ ਮੇਅ ਸਰਕਾਰ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲੜਨ ਵਾਲੇ ਸਿੱਖ ਸੈਨਿਕਾਂ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਸਮਾਰਕ ਨੂੰ ਸਮਰਥਨ ਦੇਣ ਅਤੇ ਫੰਡ ਉਪਲਬਧ ਕਰਾਉਣ 'ਤੇ ਸਹਿਮਤੀ ਜਤਾਈ ਹੈ। ਦੱਸ ਦੇਈਏ ਕਿ ਵਿਸ਼ਵ ਯੁੱਧਾਂ ਦੇ ਦੌਰਾਨ 83 ਹਜ਼ਰ ਤੋਂ ਜ਼ਿਆਦਾ ਸਿੱਖ ਸੈਨਿਕਾਂ ਨੇ ਆਪਣੀ ਜਾਨ ਦਿੱਤੀ ਸੀ ਅਤੇ ਇਕ ਲੱਖ ਤੋਂ ਜ਼ਿਆਦਾ ਫ਼ੌਜੀ ਜ਼ਖ਼ਮੀ ਹੋਏ ਸਨ।
ਬਰਤਾਨੀਆ ਦੇ ਸਮਾਜਿਕ ਕਲਿਆਣ ਮੰਤਰੀ ਸਾਜਿਦ ਜਾਵੇਦ ਨੇ ਮੰਗਲਵਾਰ ਨੂੰ ਲੰਦਨ ਵਿਚ ਨਵੇਂ ਸਮਾਰਕ ਦੇ ਪ੍ਰਸਤਾਵ ਨੂੰ ਸਰਕਾਰ ਵੱਲੋਂ ਸਮਰਥਨ ਦਿੱਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀ ਉਨ੍ਹਾਂ ਸਾਰੇ ਸੈਨਿਕਾਂ ਦੇ ਕਰਜ਼ਦਾਰ ਹਾਂ, ਜਿਨ੍ਹਾਂ ਨੇ ਉਤਸ਼ਾਹਜਨਕ ਸਾਹਸ ਦਾ ਸਬੂਤ ਦਿੰਦੇ ਹੋਏ ਬ੍ਰਿਟਿਸ਼ ਫ਼ੌਜ ਦੇ ਕਦਮ ਨਾਲ ਕਦਮ ਮਿਲਾ ਕੇ ਲੜਾਈਆਂ ਲੜੀਆਂ। ਉਨ੍ਹਾਂ ਆਖਿਆ ਕਿ ਸਾਡੀ ਰਾਸ਼ਟਰੀ ਰਾਜਧਾਨੀ ਵਿਚ ਇਹ ਯੁੱਧ ਸਮਾਰਕ ਸਿੱਖ ਯੋਧਿਆਂ ਦੀ ਕੁਰਬਾਨੀ ਨੂੰ ਸਨਮਾਨ ਦੇਵੇਗਾ। ਉਨ੍ਹਾਂ ਆਖਿਆ ਕਿ ਇਹ ਸਮਾਰਕ ਇਸ ਗੱਲ ਦਾ ਵੀ ਪ੍ਰਤੀਕ ਹੋਵੇਗਾ ਕਿ ਸਾਡਾ ਸਾਂਝਾ ਇਤਿਹਾਸ ਕਦੇ ਨਹੀਂ ਭੁਲਾਇਆ ਗਿਆ ਹੈ।
ਪਹਿਲਾਂ ਸਿੱਖ ਸੰਸਦ ਨੇ ਚਲਾਇਆ ਅਭਿਆਨ : ਬ੍ਰਿਟਿਸ਼ ਸੰਸਦੀ ਇਤਿਹਾਸ ਵਿਚ ਪਹਿਲਾਂ ਪੱਗੜੀਧਾਰੀ ਸਿੱਖ ਸੰਸਦ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਸਿੱਖ ਯੁੱਧ ਯਾਦਗਾਰ ਲਈ ਅਭਿਆਨ ਚਲਾਇਆ ਗਿਆ ਸੀ, ਜਿਸਦੇ ਬਾਅਦ ਯਾਦਗਾਰ ਬਣਾਉਣ ਦੀ ਯੋਜਨਾ ਨੂੰ ਸਮਰਥਨ ਮਿਲ ਸਕਿਆ ਹੈ।