
ਵਾਸ਼ਿੰਗਟਨ, 31 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਸਰਕਾਰ ਦੇ ਇਕ ਸਾਲ ਪੂਰਾ ਹੋਣ 'ਤੇ ਪਹਿਲਾ ਅਧਿਕਾਰਕ 'ਸਟੇਟ ਆਫ਼ ਦੀ ਯੂਨੀਅਨ ਭਾਸ਼ਨ' ਦਿਤਾ।ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਯੂ.ਐਸ. ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਗੱਲ ਕਹੀ। ਇਸ ਸਿਸਟਮ ਤਹਿਤ ਕੌਸ਼ਲ, ਯੋਗਤਾ ਅਤੇ ਅਮਰੀਕੀਆਂ ਦੀ ਸੁਰਖਿਆ 'ਤੇ ਧਿਆਨ ਦਿਤੇ ਬਿਨਾਂ ਗ੍ਰੀਨ ਕਾਰਡ ਦਿਤਾ ਜਾਂਦਾ ਹੈ। ਟਰੰਪ ਨੇ ਉਨ੍ਹਾਂ 18 ਲੱਖ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦੇ ਮਾਰਗ ਦਾ ਪ੍ਰਸਤਾਵ ਵੀ ਦਿਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਉਦੋਂ ਅਮਰੀਕਾ ਲਿਆਏ ਸਨ, ਜਦੋਂ ਉਹ ਬੱਚੇ ਸਨ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਨੂੰ ਅਜਿਹਾ ਬਿਲ ਪਾਸ ਕਰਨ ਲਈ ਕਿਹਾ ਹੈ ਜੋ ਯੋਗਤਾ ਆਧਾਰਤ ਇਮੀਗ੍ਰੇਸ਼ਨ ਨੂੰ ਹੁੰਗਾਰਾ ਦਿੰਦਾ ਹੋਵੇ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਪਹੁੰਚੇਗਾ। ਟਰੰਪ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਅਮਰੀਕੀ ਨਾਗਰਿਕਾ ਦੁਨੀਆ 'ਚ ਸੱਭ ਤੋਂ ਵੱਧ ਸੁਰਖਿਅਤ ਹਨ। ਟਰੰਪ ਨੇ ਦਾਅਵਾ ਕੀਤਾ ਕਿ ਪਿਛਲੇ 45 ਸਾਲਾਂ 'ਚ ਬੇਰੁਜ਼ਗਾਰੀ ਸੱਭ ਤੋਂ ਘੱਟ ਹੋਈ ਹੈ।
ਟਰੰਪ ਨੇ ਇਮੀਗਰੇਸ਼ਨ ਰਿਫਾਰਮ ਤਹਿਤ ਚਾਰ ਥੰਮਾਂ ਦਾ ਪ੍ਰਸਤਾਵ ਦਿੱਤਾ। ਟਰੰਪ ਨੇ ਕਿਹਾ,''ਸਾਡੀ ਯੋਜਨਾ ਤਹਿਤ ਜੋ ਲੋਕ ਸਿੱਖਿਆ ਅਤੇ ਕੰਮਕਾਜੀ ਲੋੜਾਂ 'ਤੇ ਖਰੇ ਉੱਤਰਦੇ ਹਨ, ਚੰਗਾ ਨੈਤਿਕ ਚਰਿੱਤਰ ਦਿਖਾਉਂਦੇ ਹਨ ਉਹ ਅਮਰੀਕਾ ਦੇ ਪੂਰਨ ਨਾਗਰਿਕ ਬਣ ਸਕਦੇ ਹਨ।'' ਦੂਜਾ ਥੰਮ ਸੀਮਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਹੈ ਮਤਲਬ ਦੱਖਣੀ ਸੀਮਾ 'ਤੇ ਕੰਧ ਦਾ ਨਿਰਮਾਣ। ਇਸ ਦਾ ਮਤਲਬ ਹੈ ਕਿ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇਣਾ ਤਾਂ ਜੋ ਭਾਈਚਾਰੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਕਿਹਾ,''ਮਹੱਤਵਪੂਰਣ ਇਹ ਹੈ ਕਿ ਸਾਡੀ ਯੋਜਨਾ ਉਨ੍ਹਾਂ ਕਮੀਆਂ ਨੂੰ ਦੂਰ ਕਰੇਗੀ, ਜਿਨ੍ਹਾਂ ਦੀ ਵਰਤੋਂ ਅੱਤਵਾਦੀ ਅਤੇ ਅਪਰਾਧੀ ਸਾਡੇ ਦੇਸ਼ ਵਿਚ ਦਾਖਲ ਹੋਣ ਲਈ ਕਰਦੇ ਹਨ। ਇਸ ਨਾਲ ਫੜਨ ਅਤੇ ਰਿਹਾਅ ਕਰਨ ਦੀ ਪ੍ਰਥਾ ਖਤਮ ਹੋ ਜਾਵੇਗੀ।'' ਟਰੰਪ ਨੇ ਇਮੀਗਰੇਸ਼ਨ ਸਿਸਟਮ ਵਿਚ ਸੁਧਾਰ ਨੂੰ ਤੀਜਾ ਥੰਮ ਦੱਸਿਆ। ਉੱਥੇ ਚੌਥਾ ਅਤੇ ਅਖੀਰੀ ਥੰਮ ਇਮੀਗਰੇਸ਼ਨ ਸੀਰੀਜ਼ ਨੂੰ ਖਤਮ ਕਰ ਕੇ ਸਿੰਗਲ ਪਰਿਵਾਰ ਦੀ ਸੁਰੱਖਿਆ ਕਰਦਾ ਹੈ। ਟਰੰਪ ਨੇ ਕਿਹਾ ਕਿ ਇਹ ਚਾਰ ਥੰਮ ਸੁਰੱਖਿਅਤ, ਆਧੁਨਿਕ ਅਤੇ ਲਾਜ਼ਮੀ ਇਮੀਗਰੇਸ਼ਨ ਸਿਸਟਮ ਦਾ ਨਿਰਮਾਣ ਕਰਨਗੇ। (ਪੀਟੀਆਈ)