ਤਲਾਕ ‘ਤੇ ਰਾਬੜੀ ਨਾਲ ਮਿਲ ਕੇ ਬੋਲੇ, ਮੇਰੇ ਨਾਲ ਮਾਂ ਹੈ- ਤੇਜ ਪ੍ਰਤਾਪ
Published : Jan 1, 2019, 3:53 pm IST
Updated : Jan 1, 2019, 3:53 pm IST
SHARE ARTICLE
Tej Pratap Yadav
Tej Pratap Yadav

ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ  ਦੇ ਨੇਤਾ ਤੇਜ ਪ੍ਰਤਾਪ........

ਨਵੀਂ ਦਿੱਲੀ : ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ  ਦੇ ਨੇਤਾ ਤੇਜ ਪ੍ਰਤਾਪ ਯਾਦਵ ਨਵੇ ਸਾਲ ਦੇ ਪਹਿਲੇ ਦਿਨ ਅਪਣੀ ਮਾਂ ਰਾਬੜੀ ਦੇਵੀ ਨਾਲ ਮਿਲਣ ਤੇਜਸਵੀ ਯਾਦਵ ਦੇ ਘਰ ਪੁੱਜੇ ਹਨ। ਪਰ ਖਾਸ ਗੱਲ ਇਹ ਹੈ ਕਿ ਲਾਲੂ ਯਾਦਵ ਦੇ ਛੋਟੇ ਪੁੱਤਰ ਅਤੇ ਤੇਜ ਪ੍ਰਤਾਪ ਦੇ ਭਰਾ ਤੇਜਸਵੀ ਯਾਦਵ  ਇਸ ਸਮੇਂ ਪਟਨਾ ਵਿਚ ਨਹੀਂ ਹਨ ਅਤੇ ਉਹ ਦਿੱਲੀ ਆਏ ਹੋਏ ਹਨ। ਐਸ਼ਵਰਿਆ ਰਾਏ ਨਾਲ ਤਲਾਕ ਤੋਂ ਬਾਅਦ ਤੇਜ ਪ੍ਰਤਾਪ ਨੇ ਰਾਬੜੀ ਦੇਵੀ ਦੇ ਘਰ 10 ਸਰਕੁਲਰ ਰੋਡ ਜਾਣਾ ਬੰਦ ਕਰ ਦਿਤਾ ਹੈ ਅਤੇ ਉਹ ਅਪਣੇ ਨਵੇਂ ਸਰਕਾਰੀ ਬੰਗਲੇ ਵਿਚ ਰਹਿੰਦੇ ਹਨ।

Tej Pratap Yadav marriageTej Pratap Yadav marriage

ਤੇਜ ਪ੍ਰਤਾਪ ਨੇ ਮਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਮਾਂ ਮੇਰੀ ਲੜਾਈ ਵਿਚ ਮੇਰੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ 8 ਤਾਰੀਖ ਨੂੰ ਤਲਾਕ ਦੇ ਮਾਮਲੇ ਵਿਚ ਅਗਲੀ ਸੁਣਵਾਈ ਹੈ ਅਤੇ ਮਾਂ ਨੇ ਕਿਹਾ ਹੈ ਕਿ ਉਹ ਮੇਰੇ ਨਾਲ ਹਨ। ਤੇਜ ਪ੍ਰਤਾਪ ਨੇ ਕਿਹਾ ਕਿ ਐਸ਼ਵਰਿਆ ਅਤੇ ਉਸ ਦੇ ਪਰਵਾਰ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਅਤੇ ਅਸੀਂ ਪੂਰੇ ਰਿਸ਼ਤੇ ਤੋੜ ਚੁੱਕੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਐਸ਼ਵਰਿਆ ਦੇ ਪਰਵਾਰ ਵਾਲੇ CID ਲਗਾ ਕੇ ਮੇਰਾ ਪਤਾ ਲਵਾ ਰਹੇ ਹਨ।

ਰਾਜਨੀਤੀ ਤੋਂ ਲੈ ਕੇ ਪਰਵਾਰਕ ਮਾਮਲੀਆਂ ਵਿਚ ਤੇਜ ਪ੍ਰਤਾਪ ਅਤੇ ਤੇਜਸਵੀ ਦੇ ਵਿਚ ਮਨ ਮੁਟਾਵ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ, ਹਾਲਾਂਕਿ ਦੋਨੋਂ ਭਰਾ ਅਜਿਹੀਆਂ ਗੱਲਾਂ ਤੋਂ ਹਮੇਸ਼ਾ ਇੰਨਕਾਰ ਕਰਦੇ ਆਏ ਹਨ। ਲਾਲੂ ਯਾਦਵ ਤੋਂ ਬਾਅਦ ਆਰਜੇਡੀ ਦੀ ਕਮਾਨ ਤੇਜਸਵੀ ਯਾਦਵ ਦੇ ਹੱਥਾਂ ਵਿਚ ਹੈ ਅਤੇ ਪਿਛਲੀ ਸਰਕਾਰ ਵਿਚ ਛੋਟਾ ਹੋਣ ਦੇ ਬਾਵਜੂਦ ਤੇਜਸਵੀ ਯਾਦਵ ਨੂੰ ਬਿਹਾਰ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ। ਲਾਲੂ ਯਾਦਵ ਜੇਲ੍ਹ ਦੀ ਸਜਾ ਕੱਟ ਰਹੇ ਹਨ ਅਤੇ ਅਜਿਹੇ ਵਿਚ ਰਾਬੜੀ ਦੇਵੀ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਨਾਲ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement