
ਰਾਜਸਥਾਨ ਸਰਕਾਰ ਰਾਜ ਦੇ ਸਾਰੇ 189 ਸਰਕਾਰੀ ਕਾਲਜਾਂ ਵਿਚ ਮੁਫ਼ਤ ਸੈਨਿਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਉਣ ਜਾ ਰਹੀ ਹੈ। ਇਸ ਪਹਿਲ ਤੋਂ ਬਾਅਦ ਰਾਜਸਥਾਨ ਦੇਸ਼ ...
ਜੈਪੁਰ : ਰਾਜਸਥਾਨ ਸਰਕਾਰ ਰਾਜ ਦੇ ਸਾਰੇ 189 ਸਰਕਾਰੀ ਕਾਲਜਾਂ ਵਿਚ ਮੁਫ਼ਤ ਸੈਨਿਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਉਣ ਜਾ ਰਹੀ ਹੈ। ਇਸ ਪਹਿਲ ਤੋਂ ਬਾਅਦ ਰਾਜਸਥਾਨ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਜਾਵੇਗਾ ਜੋ ਕਾਲਜ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਵਿਚ ਸੈਨਿਟਰੀ ਨੈਪਕਿਨ ਉਪਲੱਬਧ ਕਰਾਏਗਾ। ਪ੍ਰਦੇਸ਼ ਦਾ ਉੱਚ ਸਿੱਖਿਆ ਵਿਭਾਗ ਇਸ ਸ਼ੈਸ਼ਨ ਵਿਚ ਜੁਲਾਈ 2019 ਤੋਂ 189 ਸਰਕਾਰੀ ਕਾਲਜਾਂ ਵਿਚ ਸੈਨਿਟਰੀ ਪੈਡਸ ਵੈਂਡਿੰਗ ਮਸ਼ੀਨ ਲਗਾ ਸਕਦੀ ਹੈ।
Sanitary Pads
ਇਹ ਕਦਮ ਵਸੁੰਧਰਾ ਸਰਕਾਰ ਦੇ ਕੁੱਝ ਕਾਲਜਾਂ ਅਤੇ ਰੇਲਵੇ ਸਟੇਸ਼ਨਾਂ ਉਤੇ ਅਜਿਹੀ ਮਸ਼ੀਨਾਂ ਲਗਾਉਣ ਦੇ ਕਦਮ ਨੂੰ ਅੱਗੇ ਵਧਾਏਗਾ। ਉੱਚ ਸਿੱਖਿਆ ਵਿਭਾਗ ਦੇ ਭੰਵਰ ਸਿੰਘ ਭਾਟੀ ਨੇ ਦੱਸਿਆ ਕਿ ਵਿਭਾਗ ਨੇ ਸਰਕਾਰ ਨੂੰ ਇਸ ਯੋਜਨਾ ਲਈ ਢਾਈ ਕਰੋਡ਼ ਦੀ ਤਜਵੀਜ ਭੇਜੀ ਹੈ। ਰਾਜਸਥਾਨ ਦੇ ਕਾਲਜਾਂ ਵਿਚ 2.80 ਲੱਖ ਵਿਦਿਆਰਥਣਾਂ ਪੜ੍ਹਦੀਆਂ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਗਰੀਬ ਪਰਵਾਰ ਤੋਂ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਪਹੁੰਚ ਸੈਨਿਟਰੀ ਪੈਡਸ ਤੱਕ ਨਹੀਂ ਹੈ। ਇਹ ਕਦਮ ਕਈ ਸੰਸਥਾਵਾਂ ਦੇ ਵਿਆਪਕ ਜਾਗਰੂਕਤਾ ਮੁਹਿੰਮ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ।
Sanitary pads
ਇਹ ਯੋਜਨਾ ਨਵੀਂ ਸਰਕਾਰ ਦੇ 60 ਦਿਨੀਂ ਪ੍ਰੋਗਰਾਮ ਦਾ ਹਿੱਸਾ ਹੈ। ਇਸ ਪ੍ਰੋਗਰਾਮ ਦੇ ਮੁਤਾਬਕ ਸਰਕਾਰੀ ਕਾਲਜਾਂ ਵਿਚ ਵਿਦਿਆਰਥਣਾਂ ਨੂੰ ਮੁਫ਼ਤ ਸਿੱਖਿਆ ਦਿਤੀ ਜਾਣੀ ਚਾਹੀਦੀ ਹੈ। ਔਰਤਾਂ ਦੀ ਸਿਹਤ ਜਾਗਰੂਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਸੁੰਧਰਾ ਸਰਕਾਰ ਨੇ ਸੈਨਿਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਉਣ ਦੀ ਪਹਿਲ ਕੀਤੀ ਸੀ। ਏਟੀਐਮ ਵਾਂਗੂ ਕੰਮ ਕਰਨ ਵਾਲੀ ਇਹ ਮਸ਼ੀਨ ਰਾਜ ਸਰਕਾਰ ਨੇ ਅਜਮੇਰ ਵਿਚ 70 ਥਾਵਾਂ 'ਤੇ ਲਗਾਈ ਸੀ। ਇਸ ਵਿਚ ਕੋਈ ਵੀ ਮਹਿਲਾ 10 ਰੁਪਏ ਪਾ ਕੇ ਨੈਪਕਿਨ ਲੈ ਸਕਦੀ ਹੈ।