
ਧਨਬਾਦ ਦੀ ਇਕਲੌਤੀ ਆਈਆਈਟੀ ਸਸੰਥਾ ਦੇ ਵਿਦਿਆਰਥੀਆਂ ਵੱਲੋਂ ਵੱਖਰੀ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਅਸਲ ਵਿਚ ਸ਼ਲਾਘਾਯੋਗ ਉਪਰਾਲਾ ਹੈ।
ਧਨਬਾਦ , ( ਪੀਟੀਆਈ ) : ਭਾਰਤ ਵਿਚ ਅਜੇ ਵੀ ਵਿਚ ਕੁਝ ਪਿੰਡਾਂ ਅਤੇ ਵਰਗਾਂ ਵਿਚ ਜਾਗਰੁਕਤਾ ਦੀ ਕਮੀ ਕਾਰਨ ਮਾਸਿਕ ਧਰਮ ਅਤੇ ਸੈਨੇਟਰੀ ਨੈਪਕਿਨਸ ਤੇ ਖੁੱਲ ਕੇ ਚਰਚਾ ਕਰਨ ਨੂੰ ਸਹੀ ਨਹੀਂ ਮੰਨਿਆ ਜਾਂਦਾ। ਜਿਸਦੇ ਸਿੱਟੇ ਵੱਜੋਂ ਕਿਸ਼ੋਰ ਅਵਸਥਾ ਦੌਰਾਨ ਲੜਕੀਆਂ ਨੂੰ ਮਾਸਿਕ ਧਰਮ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਧਿਆਨਰੱਖਣ ਯੋਗ ਗੱਲਾਂ ਦੀ ਸਹੀ ਜਾਣਕਾਰੀ ਨਹੀਂ ਮਿਲ ਰਹੀ। ਮਾਸਿਕ ਧਰਮ ਸਬੰਧੀ ਜੇਕਰ ਕੋਈ ਇਸ਼ਤਿਹਾਰ ਵੀ ਟੀਵੀ ਤੇ ਵਿਖਾਇਆ ਜਾਂਦਾ ਹੈ ਤਾਂ ਜਿਆਦਾਤਰ ਘਰਾਂ ਵਿਚ ਚੈਨਲ ਬਦਲ ਦਿਤਾ ਜਾਂਦਾ ਹੈ।
Free Distribution
ਪਰ ਇਸ ਦਿਸ਼ਾ ਵਿਚ ਧਨਬਾਦ ਦੀ ਇਕਲੌਤੀ ਆਈਆਈਟੀ ਸਸੰਥਾ ਦੇ ਵਿਦਿਆਰਥੀਆਂ ਵੱਲੋਂ ਵੱਖਰੀ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਅਸਲ ਵਿਚ ਸ਼ਲਾਘਾਯੋਗ ਉਪਰਾਲਾ ਹੈ। ਆਈਆਈਟੀ ਦੀ ਇਹ ਟੀਮ ਪਿੰਡਾਂ ਅਤੇ ਦਿਹਾਤੀ ਇਲਾਕਿਆਂ ਦੀਆਂ ਕਿਸ਼ੋਰੀਆਂ, ਯੁਵਤੀਆਂ ਅਤੇ ਔਰਤਾਂ ਨੂੰ ਇਸ ਮਹੱਤਵਪੂਰਨ ਵਿਸ਼ੇ ਪ੍ਰਤੀ ਨਾ ਸਿਰਫ ਜਾਗੁਰਕ ਕਰ ਰਹੀ ਹੈ ਸਗੋਂ ਮੁਫਤ ਵਿਚ ਸੈਨੇਟਰੀ ਨੈਪਕਿਨ ਵੰਡਣ ਦਾ ਕੰਮ ਵੀ ਕਰਦੀ ਹੈ। ਪਹਿਲਾਂ ਲੜਕੀਆਂ ਤੇ ਲੜਕੇ ਇਸ ਕੰਮ ਪ੍ਰਤੀ ਝਿਝਕ ਮਹਿਸੂਸ ਕਰਦੇ ਸਨ ਪਰ ਹੁਣ ਉਹ ਸੈਨੇਟਰੀ ਨੈਪਕਿਟਸ ਦੇ ਬਕਸਿਆਂ ਵਿਚ ਇਸ ਨੂੰ ਸਹਿਜੇ ਹੀ ਪਾ ਦਿੰਦੇ ਹਨ।
Making girls aware
ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਮੁਹਿੰਮ ਹੁਣ ਸਫਲ ਹੁੰਦੀ ਜਾ ਰਹੀ ਹੈ। ਆਈਆਈਟੀ ਵਿਦਿਆਰਥੀਆਂ ਦੇ ਡਰਾਪਬਾਕਸ ਵਿਚ ਸੈਨੇਟਰੀ ਨੈਪਕਿਨ ਜਮ੍ਹਾ ਹੋ ਰਹੇ ਹਨ। ਪਿੰਡਾਂ ਵਿਚ ਜਾ ਕੇ ਇਹ ਵਿਦਿਆਰਥੀ ਉਥੇ ਦੀਆਂ ਔਰਤਾਂ ਨੂੰ ਜਾਗਰੁਕ ਕਰ ਰਹੇ ਹਨ। ਧਨਬਾਦ ਦੇ ਗੋਵਿੰਦਪੂਰੀ ਵਿਚ 150, ਕੋਰੰਗਾ ਅਤੇ ਮਲਿਕ ਬਸਤੀ ਵਿਚ 250 ਸੈਨੇਟਰੀ ਨੈਪਕਿਨਸ ਵੰਡੇ ਜਾ ਚੁੱਕੇ ਹਨ। 500 ਸੈਨੇਟਰੀ ਨੈਪਕਿਨਸ ਫਿਰ ਇਕੱਠੇ ਹੋ ਗਏ ਹਨ। ਇਹ ਟੀਮ ਹੁਣ ਮੁਸਲਿਮ ਬਹੁਗਿਣਤੀ ਇਲਾਕੇ ਵਾਸੇਪੁਰ ਸਮੇਤ ਹੋਰਨਾਂ ਇਲਾਕਿਆਂ ਵਿਚ ਵੀ ਜਾਵੇਗੀ।
Awareness regarding sanitary napkins
ਕੇਂਦਰ ਦੇ ਸ਼ਾਲਿਨੀ, ਦੀਵਾ, ਕੁਮਾਰ, ਸੌਰਵ, ਆਂਕਸ਼ਾ, ਅੰਮ੍ਰਿਤ, ਸੋਨਲ, ਦੀਪਕ ਅਤੇ ਹਸਨ ਸਮੇਤ 25 ਤੋਂ ਵੱਧ ਵਿਦਿਆਰਥੀ ਕੈਂਪਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਸੈਨੇਟਰੀ ਨੈਪਕਿਨਸ ਇਕੱਠੇ ਕਰਦੇ ਹਨ। ਜੋ ਨੈਪਕਿਨਸ ਨਹੀਂ ਦਿੰਦੇ ਇਸ ਬਦਲੇ ਵਿਚ ਜੇਕਰ ਉਹ ਪੈਸੇ ਦੇਣੇ ਚਾਹੁਣ ਤਾਂ ਉਨ੍ਹਾਂ ਤੋਂ ਲੈ ਲਏ ਜਾਂਦੇ ਹਨ। ਇਸੇ ਪੈਸੇ ਨਾਲ ਨੈਪਕਿਨਸ ਖਰੀਦ ਲਏ ਜਾਂਦੇ ਹਨ ਤੇ ਫਿਰ ਇਨ੍ਹਾਂ ਨੂੰ ਵੰਡਿਆ ਜਾਂਦਾ ਹੈ। ਮੁਹਿੰਮ ਵਿਚ ਕੰਮ ਕਰਨ ਵਾਲੇ ਇਹ ਵਿਦਿਆਰਥੀ ਨੌਜਵਾਨਾਂ, ਜਿਸ ਵਿਚ ਲੜਕੇ ਅਤੇ ਲੜਕੀਆਂ ਦੋਨੋਂ ਸ਼ਾਮਲ ਹੁੰਦੇ ਹਨ, ਨੂੰ ਇਕ ਥਾਂ ਤੇ ਇਕੱਠਾ ਕਰਕੇ ਸਵੱਛਤਾ ਪ੍ਰਤੀ ਸਿਖਲਾਈ ਦਿਤੀ ਜਾਂਦੀ ਹੈ।
Hygienic way
ਮੁਹਿੰਮ ਬਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਲੜਕੀਆਂ ਤੋਂ ਨੈਪਕਿਨ ਮੰਗਣ ਦਾ ਇਕੋ ਇਕ ਕਾਰਨ ਇਹ ਹੈ ਕਿ ਸੈਨੇਟਰੀ ਨੈਪਕਿਨਸ ਨੂੰ ਲੈ ਕੇ ਉਨ੍ਹਾਂ ਦੀ ਝਿਝਕ ਦੂਰ ਹੋ ਸਕੇ ਤੇ ਉਹ ਹੋਰਨਾਂ ਲੜਕੀਆਂ ਨੂੰ ਵੀ ਇਸ ਪ੍ਰਤੀ ਜਾਗਰੁਕ ਕਰ ਸਕਣ। ਆਈਆਈਟੀ ਦੇ ਵਿਦਿਆਰਥੀਆਂ ਦੀ ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਪ੍ਰੌਫੈਸਰ ਡਾ.ਸੰਜੀਵ ਆਨੰਦ ਦਾ ਕਹਿਣਾ ਹੈ ਕਿ ਸਾਡਾ ਟੀਚਾ ਪਿੰਡ ਦੀਆਂ ਔਰਤਾਂ ਨੂੰ ਨੈਪਕਿਸਨ ਦੀ ਵਰਤੋਂ ਦੀ ਆਦਤ ਨੂੰ ਅਪਨਾਉਣ ਪ੍ਰਤੀ ਉਤਸ਼ਾਹਿਤ ਕਰਨਾ ਹੈ। ਇਸ ਦੇ ਲਈ ਵੱਡੇ ਪੱਧਰ ਤੇ ਵਿਦਿਆਰਥੀ ਇਸ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੇ ਹਨ।
Women Health
ਕੇਂਦਰ ਦੀ ਪੀਐਚਡੀ ਦੀ ਵਿਦਿਆਰਥਨ ਸ਼ਾਲਿਨੀ ਨੇ ਦੱਸਿਆ ਕਿ ਸ਼ੁਰੂਆਤ ਵਿਚ ਨੈਪਕਿਨਸ ਮੰਗਣ ਜਦੋਂ ਪ੍ਰੌਫੈਸਰਾਂ ਦੇ ਘਰ ਗਏ ਤਾਂ ਸਵਾਲ ਹੁੰਦਾ ਸੀ ਕਿ ਪੜਾਈ ਲਿਖਾਈ ਛੱਡ ਕੇ ਇਹ ਤੁਸੀਂ ਕੀ ਕਰ ਰਹੇ ਹੋ, ਪਰ ਸਾਡੀ ਟੀਮ ਨੇ ਸਾਰਿਆਂ ਦੀ ਸੋਚ ਬਦਲ ਦਿਤੀ ਹੈ। ਜਨਾਨਾ ਰੋਗਾਂ ਦੇ ਮਾਹਿਰ ਡਾ.ਸਵਿਤਾ ਰਾਏ ਨੇ ਦੱਸਿਆ ਕਿ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਵਿਚ 20 ਫੀਸਦੀ ਔਰਤਾਂ ਬੱਚੇਦਾਨੀ ਅਤੇ ਬਲੈਡਰ ਵਿਚ ਸੰਕ੍ਰਮਣ ਦੀ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ। ਜਿਸਦਾ ਮੁਖ ਕਾਰਨ ਮਾਸਿਕ ਧਰਮ ਦੌਰਾਨ ਸਵੱਛਤਾ ਦਾ ਖਿਆਲ ਨਾ ਰੱਖਣਾ ਹੁੰਦਾ ਹੈ। ਇਸ ਲਈ ਸੈਨੇਟਰੀ ਨੈਪਕਿਨਸ ਦੀ ਵਰਤੋਂ ਦੀ ਲੋੜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਕ੍ਰਮਣ ਗੰਭੀਰ ਬੀਮਾਰੀ ਦਾ ਵੀ ਰੂਪ ਲੈ ਸਕਦਾ ਹੈ।