
ISRO ਮੁੱਖੀ ਕੇ.ਸਿਵਨ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਅੱਜ ਬੁੱਧਵਾਰ ਨੂੰ ਨਵੇਂ ਸਾਲ ਮੌਕੇ ਇਸਰੋ ਮੁੱਖੀ ਕੇ.ਸਿਵਨ ਨੇ ਕਿਹਾ ਕਿ ਉਹ ਅਗਲੇ ਸਾਲ ਚੰਦਰਯਾਨ -3 ਨੂੰ ਲਾਂਚ ਕਰਨਗੇ। ਜਿਸ ਦੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ। ਇਸਰੋ ਪ੍ਰਮੁੱਖ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
File Photo
ਇੰਡੀਅਨ ਸਪੇਸ ਏਜੰਸੀ ਆਰਗਨਾਈਜੇਸ਼ਨ ਦੇ ਮੁੱਖੀ ਕੇ. ਸਿਵਨ ਨੇ ਅੱਜ ਪੀ.ਸੀ ਦੌਰਾਨ ਦੱਸਿਆ ਕਿ ਇਸਰੋ ਨੂੰ ਚੰਦਰਯਾਨ-3 ਦੇ ਲਈ ਭਾਰਤ ਸਰਕਾਰ ਤੋਂ ਮੰਜੂਰੀ ਮਿਲ ਗਈ ਹੈ ਅਤੇ ਇਸ ਦੇ ਲਈ ਕੰਮ ਵੀ ਸਹੀ ਤਰੀਕੇ ਨਾਲ ਚੱਲ ਰਿਹਾ ਹੈ।। ਸਿਵਨ ਅਨੁਸਾਰ ਚੰਦਰਯਾਨ-3 ਦਾ ਫਾਰਮੈਟ ਚੰਦਰਯਾਨ-2 ਦੀ ਤਰ੍ਹਾਂ ਦਾ ਹੀ ਹੈ। ਚੰਦਰਯਾਨ -2 ਵਿਚ ਆਰਬਿਟਰ, ਲੈਂਡਰ ਅਤੇ ਰੋਵਰ ਦਾ ਫਾਰਮੈਟ ਸੀ। ਇਨ੍ਹਾਂ ਸੱਭ ਦਾ ਪਹਿਲਾਂ ਹੀ ਇਸਤਮਾਲ ਹੋ ਚੁੱਕਿਆ ਹੈ।
File Photo
ਇਸ ਦੌਰਾਨ ਇਸਰੋ ਮੁੱਖੀ ਨੇ ਗਗਨਯਾਨ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ 'ਤੇ ਕਾਫੀ ਕੰਮ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ''ਗਗਨਯਾਨ ਪ੍ਰੋਜੈਕਟ 'ਤੇ ਅਸੀ ਬਹੁਤ ਤਰੱਕੀ ਕੀਤੀ ਹੈ ਅਤੇ ਕਾਫੀ ਹੱਦ ਤੱਕ ਕੰਮ ਹੋ ਵੀ ਚੁੱਕਿਆ ਹੈ। ਇਸ ਦੇ ਲਈ ਪੁਲਾੜ ਯਾਤਰੀਆਂ ਦੀ ਚੋਣ ਕਿਰਿਆ ਦਾ ਕੰਮ ਪੂਰਾ ਹੋ ਗਿਆ ਹੈ''। ਸਿਵਨ ਅਨੁਸਾਰ ਗਗਨਯਾਨ ਪ੍ਰੋਜੈਕਟ ਦੇ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਅਤੇ ਟ੍ਰੇਨਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਅੱਗੇ ਦੀ ਟ੍ਰੇਨਿਗ ਜਨਵਰੀ ਦੇ ਤੀਜੇ ਹਫਤੇ ਵਿਚ ਹੋਵੇਗੀ।
File Photo
ਇਸ ਤੋਂ ਇਲਾਵਾ ਕੇ.ਸਿਵਨ ਨੇ ਇਕ ਹੋਰ ਸਪੇਸ ਪੋਰਟ ਖੋਲ੍ਹੇ ਜਾਣ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਦੂਜੇ ਸਪੇਸ ਪੋਰਟ ਦੇ ਲਈ ਜਮੀਨ ਲਈ ਜਾ ਚੁੱਕੀ ਹੈ। ਇਹ ਸਪੇਸ ਪੋਰਟ ਤਾਮਿਨਲਾਡੂ ਦੇ ਤੂਤੀਕੋਰੇਨ ਜਿਲ੍ਹੇ ਵਿਚ ਹੋਵੇਗਾ।