
ਇਸਰੋ ਦਾ ਮਿਸ਼ਨ ਚੰਦਰਯਾਨ-2 ਪੂਰੀ ਤਰ੍ਹਾਂ ਨਹੀਂ ਹੋ ਸਕਿਆ ਸੀ ਸਫ਼ਲ
ਨਵੀਂ ਦਿੱਲੀ : ਭਾਰਤੀ ਪੁਲਾੜ ਏਜੰਸੀ ਇਸਰੋ ਹੁਣ ਚੰਦਰਯਾਨ-3 ਦੀਆਂ ਤਿਆਰੀਆਂ ਵਿਚ ਲੱਗ ਗਿਆ ਹੈ। ਇਸ ਦੇ ਲਈ ਸੰਗਠਨ ਨੇ ਕੇਂਦਰ ਤੋਂ 75 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਹ ਰਾਸ਼ੀ ਇਸਰੋ ਦੇ ਮੌਜੂਦਾ ਬਜਟ ਤੋਂ ਵੱਖ ਹੈ ਜਿਸ ਨਾਲ ਇਸਰੋ ਆਪਣੇ ਤੀਜੇ ਮਹੱਤਵਪੂਰਨ ਮੂਨ ਮਿਸ਼ਨ ਨੂੰ ਅੰਜਾਮ ਦੇਵੇਗਾ।
file photo
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਦਰਯਾਨ-3 ਨੂੰ ਇਸਰੋ ਨਵੰਬਰ 2020 ਵਿਚ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਮਿਸ਼ਨ ਦੀ ਮਦਦ ਨਾਲ ਇਸਰੋ ਚੰਦਰਯਾਨ-2 ਦੌਰਾਨ ਪੂਰਵ ਯੋਜਨਾ ਬੱਧ ਆਪਣੀ ਖੋਜ਼ ਪ੍ਰਕਿਰਿਆਂ ਨੂੰ ਜਾਰੀ ਰੱਖਣ ਦੀ ਕੌਸ਼ਿਸ਼ ਕਰੇਗਾ।
file photo
ਚੰਦਰਯਾਨ-3 ਦੇ ਲਈ ਇਸਰੋ ਨੇ ਮੌਜੂਦਾ ਵਿੱਤੀ ਸਾਲ ਦੇ ਲਈ ਪੂਰਕ ਬਜਟ ਦੇ ਪ੍ਰਬੰਧਾਂ ਤਹਿਤ ਇਸ ਰਾਸ਼ੀ ਦੀ ਮੰਗ ਕੀਤੀ ਹੈ। ਇਸ ਵਿਚ 60 ਕਰੋੜ ਰੁਪਏ ਮਸ਼ੀਨਰੀ, ਉਪਕਰਣ ਅਤੇ ਹੋਰ ਪੂੰਜੀ ਦੇ ਕੰਮ ਵਿਚ ਖਰਚ ਹੋਣਗੇ। ਜਦਕਿ ਬਾਕੀ 15 ਕਰੋੜ ਰੁਪਏ ਮਾਲੀਏ ਦੇ ਖਰਚ ਦੇ ਤਹਤ ਮੰਗੇ ਗਏ ਹਨ। ਮੌਜੂਦ ਵਿੱਤੀ ਸਾਲ ਦੇ ਲਈ ਪੂਕਰ ਬਜਟ ਦੇ ਪ੍ਰਬੰਧਾਂ ਅਧੀਨ ਪੈਸਿਆਂ ਦੀ ਮੰਗ ਕੀਤੀ ਗਈ ਹੈ।
file photo
ਚੰਦਰਯਾਨ-3 ਦੇ ਲਈ ਇਸ਼ਰੋ ਨੇ ਇੰਨੀ ਰਾਸ਼ੀ ਦੀ ਮੰਗ ਕੀਤੀ ਹੈ ਜਿਹੜੀ ਉਸ ਦੇ ਕੁੱਲ ਬਜਟ ਦਾ ਲਗਭਗ 11 ਫ਼ੀਸਦੀ ਹਿੱਸਾ ਹੈ। ਦੱਸ ਦਈਏ ਕਿ ਸਾਲ 2019-2020 ਦੇ ਲਈ ਇਸਰੋ ਦਾ ਕੁੱਲ ਬਜਟ 666 ਕਰੋੜ ਰੁਪਏ ਹੈ।