ਪਰਿਵਾਰਕ ਝਗੜੇ ਤੋਂ ਬਾਅਦ ਮਾਲਕ ਨੇ ਆਪਣੀ ਜ਼ਮੀਨ-ਜਾਇਦਾਦ ਕੀਤੀ ਪਾਲਤੂ ਕੁੱਤੇ ਦੇ ਨਾਂ
Published : Jan 1, 2021, 12:24 pm IST
Updated : Jan 1, 2021, 12:26 pm IST
SHARE ARTICLE
 Madhya Pradesh  Farmer
Madhya Pradesh Farmer

ਜੋ ਕੋਈ ਵੀ ਜੈਕੀ ਦੀ ਦੇਖਭਾਲ ਕਰੇਗਾ, ਉਸ ਦੇ ਦੇਹਾਂਤ ਤੋਂ ਬਾਅਦ ਸੰਪਤੀ ਦਾ ਹਿੱਸਾ ਉਸ ਨੂੰ ਮਿਲੇਗਾ।

ਭੁਪਾਲ: ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿਚ ਬਾਲੀਵੁੱਡ ਫਿਲਮ 'ਐਂਟਰਟੇਨਮੈਂਟ' ਦੀ ਕਹਾਣੀ ਅਸਲ ਜ਼ਿੰਦਗੀ ਵਿਚ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਦੀ ਫਿਲਮ ਐਂਟਰਟੇਨਮੈਂਟ ਵਿੱਚ, ਇੱਕ ਕਾਰੋਬਾਰੀ ਆਪਣੀ ਜਾਇਦਾਦ ਉੱਤੇ ਆਪਣੇ ਵਫ਼ਾਦਾਰ ਕੁੱਤੇ ਨੂੰ ਦਿੰਦਾ ਹੈ , ਇਸੇ ਤਰ੍ਹਾਂ ਛੀਂਦਵਾੜਾ ਦੇ ਪਿੰਡ ਬੜੀਬਾਡਾ ਦੇ ਕਿਸਾਨ ਨੇ ਵੀ ਆਪਣੀ ਜਾਇਦਾਦ ਆਪਣੇ ਕੁੱਤੇ ਨੂੰ ਦੇ ਦਿੱਤੀ ਹੈ। ਕਿਸਾਨ ਦੇ ਕੁੱਤੇ ਦਾ ਨਾਮ ਜੈਕੀ ਹੈ।

MP

ਦੱਸ ਦੇਈਏ ਕਿ ਪਿੰਡ ਬਡਿਆਰਾ ਦੇ 50 ਸਾਲਾ ਕਿਸਾਨ ਓਮ ਨਾਰਾਇਣ ਵਰਮਾ ਨੇ ਪਰਿਵਾਰਕ ਮੈਂਬਰਾਂ ਦੇ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਦੁਖੀ ਕਿਸਾਨ ਨੇ ਆਪਣੀ ਮੌਤ ਤੋਂ ਬਾਅਦ ਦੂਜੀ ਪਤਨੀ ਚੰਪਾ ਬਾਈ ਤੇ ਪਾਲਤੂ ਕੁੱਤੇ ਜੈਕੀ ਨੂੰ ਆਪਣੇ ਵਾਰਸ ਤੇ ਪੁਸ਼ਤੈਨੀ ਜਾਇਦਾਦ ਦੇ ਕਾਨੂੰਨੀ ਉੱਤਰਅਧਿਕਾਰੀ ਬਣਾਇਆ ਹੈ। ਉਨ੍ਹਾਂ ਆਪਣੀ ਵਸੀਅਤ ’ਚ ਲਿਖਿਆ ਹੈ ਕਿ ਜੋ ਕੋਈ ਵੀ ਜੈਕੀ ਦੀ ਦੇਖਭਾਲ ਕਰੇਗਾ, ਉਸ ਦੇ ਦੇਹਾਂਤ ਤੋਂ ਬਾਅਦ ਸੰਪਤੀ ਦਾ ਹਿੱਸਾ ਉਸ ਨੂੰ ਮਿਲੇਗਾ।

ਓਮ ਨਰਾਇਣ ਵਰਮਾ ਨੇ ਕਿਹਾ ਕਿ ‘ਮੇਰੇ ਕੋਲ ਕਰੀਬ 21 ਏਕੜ ਜ਼ਮੀਨ ਹੈ। ਮੈਂ ਆਪਣੀ ਦੌਲਤ ਦਾ ਇਕ ਹਿੱਸਾ ਆਪਣੀ ਪਤਨੀ ਅਤੇ ਆਪਣੇ ਕੁੱਤੇ ਵਿਚ ਸਾਂਝਾ ਕੀਤਾ ਹੈ।  'ਲਗਭਗ 21 ਏਕੜ ਜ਼ਮੀਨ ਦੇ ਮਾਲਕ ਵਰਮਾ ਦੀਆਂ ਦੋ ਪਤਨੀਆਂ ਹਨ। ਪਹਿਲੇ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਤੇ ਦੂਜੀ ਪਤਨੀ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement