'Har Ghar Jal': ਦੇਸ਼ ਦੇ 5.33 ਕਰੋੜ ਪ੍ਰਵਾਰ ਅਜੇ ਵੀ ‘ਟੂਟੀ ਦੇ ਪਾਣੀ’ ਤੋਂ ਵਾਂਝੇ: RTI
Published : Jan 1, 2024, 8:01 am IST
Updated : Jan 1, 2024, 8:01 am IST
SHARE ARTICLE
5.33 crore rural houses yet to get tap water connection, says RTI
5.33 crore rural houses yet to get tap water connection, says RTI

ਰਾਜਸਥਾਨ, ਝਾਰਖੰਡ ਅਤੇ ਪਛਮੀ ਬੰਗਾਲ ’ਚ ਸਥਿਤੀ ਸੱਭ ਤੋਂ ਖ਼ਰਾਬ

'Har Ghar Jal': ਭਾਰਤ ਸਰਕਾਰ ਨੇ 2024 ਤਕ ਦੇਸ਼ ਦੇ ਹਰ ਪਿੰਡ ਦੇ ਹਰ ਘਰ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ, ਪਰ ਫਿਰ ਵੀ ਪੇਂਡੂ ਖੇਤਰਾਂ ’ਚ 5,33,46,499 (ਲਗਭਗ 5.33 ਕਰੋੜ) ਪਰਵਾਰਾਂ ਨੂੰ ‘ਟੂਟੀ ਤੋਂ ਪਾਣੀ’ ਕੁਨੈਕਸ਼ਨ ਤਕ ਪਹੁੰਚ ਨਹੀਂ ਹੈ। ਰਾਜਸਥਾਨ, ਝਾਰਖੰਡ ਅਤੇ ਪਛਮੀ ਬੰਗਾਲ ’ਚ ਸਥਿਤੀ ਸੱਭ ਤੋਂ ਖਰਾਬ ਹੈ।

ਹਾਲਾਂਕਿ, ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਢੇ ਚਾਰ ਸਾਲਾਂ ’ਚ, ਜਲ ਜੀਵਨ ਮਿਸ਼ਨ ਹਰ ਘਰ ਜਲ ਤਹਿਤ 13,91,70,516 (13.91 ਕਰੋੜ) ਪੇਂਡੂ ਪਰਵਾਰਾਂ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਗਿਆ ਸੀ, ਜਦਕਿ 15 ਅਗੱਸਤ 2019 ਤਕ ਅਜਿਹੇ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਵਾਲੇ ਘਰਾਂ ਦੀ ਗਿਣਤੀ ਸਿਰਫ 3,23,62,838 (3.23 ਕਰੋੜ) ਸੀ। ਦੇਸ਼ ਦੇ ਪੇਂਡੂ ਖੇਤਰਾਂ ’ਚ ਕੁਲ ਪਰਵਾਰਾਂ ਦੀ ਗਿਣਤੀ 19,25,17,015 (19.25 ਕਰੋੜ) ਹੈ, ਜਿਨ੍ਹਾਂ ’ਚੋਂ 25 ਦਸੰਬਰ, 2023 ਤਕ 13,91,70,516 (13.91 ਕਰੋੜ) ਪਰਵਾਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਜਾ ਚੁੱਕੇ ਹਨ।
ਭਾਰਤ ਸਰਕਾਰ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਐਕਟ ਤਹਿਤ ਦਾਇਰ ਅਰਜ਼ੀ ਦੇ ਜਵਾਬ ’ਚ ਇਹ ਜਾਣਕਾਰੀ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤ ਸਰਕਾਰ ਨੇ 2024 ਤਕ ਦੇਸ਼ ਦੇ ਹਰ ਪਿੰਡ ਦੇ ਘਰ ਨੂੰ ਟੂਟੀ ਰਾਹੀਂ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਹੈ ਜਿਸ ਲਈ ਸੂਬਿਆਂ ਦੀ ਭਾਈਵਾਲੀ ਨਾਲ ਹਰ ਘਰ ਜਲ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਮੰਤਰਾਲੇ ਵਲੋਂ ਪ੍ਰਦਾਨ ਕੀਤੇ ਗਏ ਜਵਾਬ ਅਨੁਸਾਰ, ਪੀਣ ਵਾਲਾ ਪਾਣੀ ਰਾਜ ਦਾ ਵਿਸ਼ਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਕੀਮਾਂ ਦੀ ਯੋਜਨਾਬੰਦੀ, ਡਿਜ਼ਾਈਨ, ਪ੍ਰਵਾਨਗੀ ਅਤੇ ਲਾਗੂ ਕਰਨਾ ਸੂਬਿਆਂ ’ਤੇ ਨਿਰਭਰ ਕਰਦਾ ਹੈ। ਭਾਰਤ ਸਰਕਾਰ ਨੇ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਇਸ ਕੋਸ਼ਿਸ਼ ’ਚ ਸੂਬਿਆਂ ਦੀ ਸਹਾਇਤਾ ਕੀਤੀ ਹੈ।

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਘਰ ਜਲ ਅਭਿਆਨ ਤਹਿਤ ਝਾਰਖੰਡ, ਰਾਜਸਥਾਨ ਅਤੇ ਪਛਮੀ ਬੰਗਾਲ ’ਚ ਪੇਂਡੂ ਘਰਾਂ ’ਚ ਨਲ ਕਨੈਕਸ਼ਨਾਂ ਦੀ ਹਾਲਤ ਸੱਭ ਤੋਂ ਖਰਾਬ ਹੈ। ਝਾਰਖੰਡ ’ਚ , ਜਿੱਥੇ 47.57 ਫ਼ੀ ਸਦੀ ਘਰਾਂ ’ਚ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਹਨ, ਰਾਜਸਥਾਨ ਅਤੇ ਪਛਮੀ ਬੰਗਾਲ ’ਚ ਕ੍ਰਮਵਾਰ 45.33 ਫ਼ੀ ਸਦੀ ਅਤੇ 40.69 ਫ਼ੀ ਸਦੀ ਘਰਾਂ ’ਚ ਹੀ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਹਨ। ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ ਸਾਢੇ ਚਾਰ ਸਾਲਾਂ ’ਚ ਕੁਲ 10,68,07,678 (10.68 ਕਰੋੜ) ਪਰਵਾਰਾਂ ਨੂੰ ਟੂਟੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ।

ਗੋਆ, ਅੰਡੇਮਾਨ ਅਤੇ ਨਿਕੋਬਾਰ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਹਰਿਆਣਾ, ਤੇਲੰਗਾਨਾ, ਪੁਡੂਚੇਰੀ, ਗੁਜਰਾਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ 100 ਫ਼ੀ ਸਦੀ ਟੂਟੀ ਦੇ ਕੁਨੈਕਸ਼ਨ ਹਨ। ਜਿਨ੍ਹਾਂ ਸੂਬਿਆਂ ’ਚ ਪੇਂਡੂ ਖੇਤਰਾਂ ’ਚ 75 ਫੀ ਸਦੀ ਤੋਂ ਜ਼ਿਆਦਾ ਟੂਟੀ ਦੇ ਕੁਨੈਕਸ਼ਨ ਲਗਾਏ ਗਏ ਹਨ, ਉਨ੍ਹਾਂ ’ਚ ਮਿਜ਼ੋਰਮ (98.35 ਫ਼ੀ ਸਦੀ), ਅਰੁਣਾਚਲ ਪ੍ਰਦੇਸ਼ (97.83 ਫ਼ੀ ਸਦੀ), ਬਿਹਾਰ (96.42 ਫ਼ੀ ਸਦੀ), ਲੱਦਾਖ (90.12 ਫ਼ੀ ਸਦੀ), ਸਿੱਕਮ (88.54 ਫ਼ੀ ਸਦੀ), ਉਤਰਾਖੰਡ (87.79 ਫੀ ਸਦੀ), ਨਾਗਾਲੈਂਡ (82.82 ਫ਼ੀ ਸਦੀ), ਮਹਾਰਾਸ਼ਟਰ (82.64 ਫ਼ੀ ਸਦੀ), ਮਨੀਪੁਰ (75.74 ਫ਼ੀ ਸਦੀ) ਅਤੇ ਤ੍ਰਿਪੁਰਾ (75.74 ਫ਼ੀ ਸਦੀ) ਸ਼ਾਮਲ ਹਨ।

ਛੱਤੀਸਗੜ੍ਹ ’ਚ 73.35 ਫ਼ੀ ਸਦੀ , ਮੇਘਾਲਿਆ ’ਚ 72.81 ਫ਼ੀ ਸਦੀ , ਉੱਤਰ ਪ੍ਰਦੇਸ਼ ’ਚ 72.69 ਫ਼ੀ ਸਦੀ , ਆਂਧਰਾ ਪ੍ਰਦੇਸ਼ ’ਚ 72.37 ਫ਼ੀ ਸਦੀ , ਕਰਨਾਟਕ ’ਚ 71.73 ਫ਼ੀ ਸਦੀ , ਓਡੀਸ਼ਾ ’ਚ 69.20 ਫ਼ੀ ਸਦੀ , ਅਸਾਮ ’ਚ 68.25 ਫ਼ੀ ਸਦੀ , ਲਕਸ਼ਦੀਪ ’ਚ 62.10 ਫ਼ੀ ਸਦੀ , ਮੱਧ ਪ੍ਰਦੇਸ਼ ’ਚ 59.36 ਫ਼ੀ ਸਦੀ , ਕੇਰਲ ’ਚ 51.87 ਫ਼ੀ ਸਦੀ ਘਰਾਂ ’ਚ ਨਲ ਦਾ ਪਾਣੀ ਹੈ।

 (For more Punjabi news apart from 5.33 crore rural houses yet to get tap water connection, says RTI , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement