
ਉਹ ਆਪਣੇ ਭਰਾ ਦਾ ਹਾਲ-ਚਾਲ ਜਾਣ ਕੇ ਦਿੱਲੀ ਦੇ ਇੱਕ ਹਸਪਤਾਲ ਤੋਂ ਆਗਰਾ ਪਰਤ ਰਹੇ ਸਨ।
Haryana Road Accident latest news in punjabi: ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਨੈਸ਼ਨਲ ਹਾਈਵੇ-19 'ਤੇ ਹੋਡਲ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ 'ਚ ਭਾਜਪਾ ਆਗੂ ਦੀ ਮੌਤ ਹੋ ਗਈ ਹੈ। ਉਹ ਉੱਤਰ ਪ੍ਰਦੇਸ਼ ਦੇ ਆਗਰਾ ਦਾ ਰਹਿਣ ਵਾਲੇ ਸਨ। ਸੋਮਵਾਰ ਰਾਤ ਨੂੰ ਉਹ ਆਪਣੇ ਭਰਾ ਦਾ ਹਾਲ-ਚਾਲ ਜਾਣ ਕੇ ਦਿੱਲੀ ਦੇ ਇੱਕ ਹਸਪਤਾਲ ਤੋਂ ਆਗਰਾ ਪਰਤ ਰਹੇ ਸਨ।
ਇਸ ਦੌਰਾਨ ਉਨ੍ਹਾਂ ਦੀ ਕਾਰ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਮੌਕੇ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਾਰ 'ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਇਸ ਸਬੰਧੀ ਭਾਜਪਾ ਆਗੂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਗਿਆ।
ਪੁਲਿਸ ਦੀ ਸੂਚਨਾ 'ਤੇ ਪਲਵਲ ਸਿਵਲ ਹਸਪਤਾਲ ਪਹੁੰਚੇ ਹਰੀਸ਼ ਚੰਦ ਨੇ ਦਸਿਆ ਕਿ ਉਹ ਆਗਰਾ ਦੇ ਸਾਊਥ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦਾ ਭਰਾ ਰਮੇਸ਼ ਵਰਮਾ ਭਾਜਪਾ ਆਗੂ ਸੀ। ਉਹ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਦਾਖ਼ਲ ਇਕ ਹੋਰ ਭਰਾ ਮਹੇਸ਼ ਵਰਮਾ ਨੂੰ ਦੇਖਣ ਦਿੱਲੀ ਗਿਆ ਸੀ।
ਉਥੋਂ ਆਪਣੇ ਭਰਾ ਦੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਰਮੇਸ਼ ਵਰਮਾ ਆਪਣੀ ਕਾਰ 'ਚ ਆਗਰਾ ਪਰਤ ਰਹੇ ਸਨ। ਠੰਢ ਦਾ ਮੌਸਮ ਅਤੇ ਧੁੰਦ ਸੀ, ਇਸ ਲਈ ਉਨ੍ਹਾਂ ਨੇ ਆਗਰਾ ਜਾਣ ਲਈ ਦਿੱਲੀ ਮਥੁਰਾ ਹਾਈਵੇਅ ਨੂੰ ਚੁਣਿਆ। ਰਾਤ ਕਰੀਬ 9 ਵਜੇ ਹੋਡਲ ਟੋਲ ਪਲਾਜ਼ਾ ਪਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ।
ਹਰੀਸ਼ ਚੰਦ ਦਾ ਕਹਿਣਾ ਹੈ ਕਿ ਟੋਲ ਤੋਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਟੁੱਟ ਗਈ। ਇਸ ਦੌਰਾਨ ਮਹੇਸ਼ ਵਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਉੱਥੋਂ ਲੰਘ ਰਹੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ।
ਕੁਝ ਦੇਰ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਐਂਬੂਲੈਂਸ ਬੁਲਾ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕੀਤਾ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ।
ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਕਾਰ ਦੀ ਟੱਕਰ ਕਿਸ ਟਰੱਕ ਨਾਲ ਹੋਈ, ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਦਸੇ ਤੋਂ ਤੁਰਤ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਟੋਲ ’ਤੇ ਲੱਗੇ ਸੀਸੀਟੀਵੀ ਵਿਚ ਉਸ ਟਰੱਕ ਦੀ ਭਾਲ ਕਰ ਰਹੀ ਹੈ।