ਬਿਹਾਰ ਦਾ ਰਾਮ ਰਹੀਮ : ਕੁੜੀਆਂ ਨੂੰ ਸਾਧਵੀ ਬਣਾ ਕਰਦਾ ਸੀ ਬਲਾਤਕਾਰ 
Published : Feb 1, 2019, 11:02 am IST
Updated : Feb 1, 2019, 11:02 am IST
SHARE ARTICLE
 Manmohan Saheb
Manmohan Saheb

ਬਿਹਾਰ ਦੇ ਸੁਪੌਲ ਵਿਚ ਦੋ ਸਕੀਆਂ ਭੈਣਾਂ ਨਾਲ ਬਲਾਤਕਾਰ ਦੇ ਇਲਜ਼ਾਮ 'ਚ ਜੇਲ੍ਹ ਗਏ ਬਾਬਾ ਦਾ ਭੇਦ ਹੁਣ ਖੁੱਲਣ ਲੱਗਿਆ ਹੈ। ਖੁਦ ਨੂੰ ਬਿਹਾਰ ਵਿਭੂਤੀ ਸਾਬਤ ਕਰਨ ...

ਸੁਪੌਲ : ਬਿਹਾਰ ਦੇ ਸੁਪੌਲ ਵਿਚ ਦੋ ਸਕੀਆਂ ਭੈਣਾਂ ਨਾਲ ਬਲਾਤਕਾਰ ਦੇ ਇਲਜ਼ਾਮ 'ਚ ਜੇਲ੍ਹ ਗਏ ਬਾਬਾ ਦਾ ਭੇਦ ਹੁਣ ਖੁੱਲਣ ਲੱਗਿਆ ਹੈ। ਖੁਦ ਨੂੰ ਬਿਹਾਰ ਵਿਭੂਤੀ ਸਾਬਤ ਕਰਨ ਵਾਲੇ ਕਬੀਰ ਪੰਥੀ ਬਾਬਾ ਦਾ ਵੱਡਾ ਰਾਜਨੀਤਿਕ ਕਨੈਕਸ਼ਨ ਸੀ। ਦੱਸਿਆ ਜਾ ਰਿਹਾ ਹੈ ਕਿ ਬਾਬਾ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਮੁਲਜ਼ਮ ਬਾਬਾ ਦਾ ਭਾਰਤ ਤੋਂ ਇਲਾਵਾ ਨੇਪਾਲ ਵਿਚ ਵੀ ਆਸ਼ਰਮ ਹੈ, ਜੋ ਕਰੀਬ 200 ਏਕੜ ਵਿਚ ਫੈਲਿਆ ਹੋਇਆ ਹੈ।

Manmohan SahibManmohan Saheb

ਪੁਲਿਸ ਫਿਲਹਾਲ ਬਾਬਾ ਦਾ ਸਾਰਾ ਭੇਦ ਖੋਲ੍ਹਣ 'ਚ ਜੁਟੀ ਹੈ। ਨਾਲ ਹੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਰੋਪੀ ਬਾਬਾ ਨੇ ਇਨ੍ਹਾਂ ਦੋਨਾਂ ਭੈਣਾਂ ਤੋਂ ਇਲਾਵਾ ਕਿਸੇ ਹੋਰ ਕੁੜੀ ਦੇ ਨਾਲ ਤਾਂ ਯੋਨ ਸ਼ੋਸ਼ਣ ਨਹੀਂ ਕੀਤਾ। ਆਸਾਰਾਮ, ਰਾਮ ਰਹੀਮ ਅਤੇ ਰਾਮਪਾਲ ਤੋਂ ਬਾਅਦ ਹੁਣ ਜੇਲ੍ਹ ਭੇਜੇ ਗਏ ਇਸ ਬਾਬਾ ਦਾ ਨਾਮ ਮਨਮੋਹਣ ਸਾਹੇਬ ਹੈ, ਜੋ ਕਬੀਰਪੰਥ ਨਾਲ ਜੁੜਿਆ ਹੈ। ਬਾਬਾ ਦੀ ਰਾਜਨੀਤੀ ਦੇ ਕਈ ਦਿੱਗਜਾਂ ਦੇ ਨਾਲ ਤਸਵੀਰਾਂ ਹਨ। ਬਾਬਾ ਇੰਨਾ ਵੱਡਾ ਪਖੰਡੀ ਹੈ ਕਿ ਉਸ ਨੇ ਪੀੜਿਤ ਕੁੜੀ ਦੇ ਮਾਤਾ - ਪਿਤਾ ਨੂੰ ਅਪਣਾ ਚੇਲਾ ਬਣਾ ਕੇ ਉਸ ਦੇ ਘਰ ਲੁਧਿਆਣਾ ਵਿਚ ਹੀ ਇਕ ਕਮਰਾ ਲੈ ਕੇ ਰਹਿਣ ਲਗਾ।

ਇੱਥੇ ਉਸ ਨੇ ਪਹਿਲਾਂ ਵੱਡੀ ਭੈਣ ਨੂੰ ਅਪਣਾ ਸ਼ਿਕਾਰ ਬਣਾਇਆ। ਜਦੋਂ ਉਸ ਨੇ ਸੰਨਿਆਸ ਲੈ ਲਿਆ ਤਾਂ ਮੁਲਜ਼ਮ ਬਾਬੇ ਨੇ ਛੋਟੀ ਭੈਣ ਦੇ ਨਾਲ ਯੋਨ ਸ਼ੋਸ਼ਣ ਕੀਤਾ। ਦਰਅਸਲ ਇਹ ਕਹਾਣੀ ਸਾਲ 2009 'ਚ ਸ਼ੁਰੂ ਹੋਈ ਸੀ। ਪੀੜਿਤਾ ਦੇ ਪਿਤਾ ਕਬੀਰ ਵਿਚਾਰ ਮੰਚ ਨਾਲ ਜੁੜੇ ਹੋਏ ਸਨ ਅਤੇ ਲੁਧਿਆਣਾ ਵਿਚ ਰਹਿ ਕੇ ਅਪਣਾ ਕਾਰਜ ਵੀ ਕਰਦੇ ਸਨ। ਇਸ ਦੌਰਾਨ ਪੀੜਿਤਾ ਦੇ ਪਿਤਾ ਨੇ ਬਾਬਾ ਮਨਮੋਹਣ ਸਾਹੇਬ ਨੂੰ ਅਪਣੇ ਘਰ ਲੁਧਿਆਣਾ ਬੁਲਾਇਆ। ਜਿੱਥੇ ਦੋਵੇਂ ਭੈਣਾਂ ਨਾਲ ਬਾਬਾ ਦੀ ਮੁਲਾਕਾਤ ਵੀ ਹੋਈ।

VictimVictim

ਇਸ ਦੌਰਾਨ ਬਾਬੇ ਨੇ ਇਕ ਵੱਡਾ ਪ੍ਰੋਗਰਾਮ ਸੁਪੌਲ ਦੇ ਮਰੌਨਾ ਥਾਣਾ ਇਲਾਕੇ ਦੇ ਪੰਚਭਿੰਡਾ ਪਿੰਡ 'ਚ ਰੱਖਿਆ। ਜਿੱਥੇ ਪੀੜਿਤਾਵਾਂ ਦਾ ਪੂਰਾ ਪਰਵਾਰ ਵੀ ਪਹੁੰਚਿਆ ਸੀ। ਉਥੇ ਹੀ ਸਾਲ 2010 'ਚ ਪਹਿਲੀ ਵਾਰ ਬਾਬੇ ਨੇ ਛੋਟੀ ਭੈਣ ਦੇ ਨਾਲ ਕੁਕਰਮ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾ ਲਿਆ। ਜਿਸ ਤੋਂ ਬਾਅਦ ਬਾਬਾ ਲਗਾਤਾਰ ਲੁਧਿਆਣਾ ਆ ਕੇ ਪੀੜਿਤਾ ਦੇ ਨਾਲ ਰੇਪ ਕਰਨ ਲਗਾ ਅਤੇ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਉਸ ਦਾ ਯੋਨ ਸ਼ੋਸ਼ਣ ਕਰਦਾ ਰਿਹਾ। ਇਸ ਦੌਰਾਨ ਬਾਬਾ ਨੇ ਪੀੜਿਤਾ ਦੀ ਵੱਡੀ ਭੈਣ ਨੂੰ ਵੀ ਹਵਸ ਦਾ ਸ਼ਿਕਾਰ ਬਣਾ ਲਿਆ।

ਜਿਸ ਤੋਂ ਬਾਅਦ ਉਸ ਨੂੰ ਵੀ ਧਮਕੀ ਦੇ ਕੇ ਉਸ ਦਾ ਯੋਨ ਸ਼ੋਸ਼ਣ ਕਰਦਾ ਰਿਹਾ। ਬਾਬੇ ਦੇ ਡਰ ਤੋਂ ਦੋਵੇਂ ਭੈਣਾਂ ਚੁਪ ਸਨ। ਇਸ ਗੱਲ ਨੂੰ ਦੋਵਾਂ ਭੈਣਾਂ ਨੇ ਇਕ ਦੂਜੇ ਨਾਲ ਵੀ ਸ਼ੇਅਰ ਨਹੀਂ ਕੀਤਾ ਪਰ ਜਿਵੇਂ ਹੀ ਰਾਮ ਰਹੀਮ ਨੂੰ ਸਜਾ ਮਿਲੀ ਤਾਂ ਵੱਡੀ ਭੈਣ ਨੇ ਸਾਰੀਆਂ ਗੱਲਾਂ ਛੋਟੀ ਭੈਣ ਨੂੰ ਦੱਸੀਆਂ। ਇਸ ਤੋਂ ਬਾਅਦ ਛੋਟੀ ਭੈਣ ਨੇ ਵੀ ਅਪਣੀ ਸਾਰੀ ਗੱਲ ਵੱਡੀ ਭੈਣ ਨੂੰ ਸੁਣਾਈ। ਅਜਿਹੇ ਵਿਚ ਦੋਵਾਂ ਭੈਣਾਂ ਨੇ ਕਈ ਜਗ੍ਹਾ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਗਿਰਫਤਾਰ ਕਰ ਸੰਤ ਮਨਮੋਹਣ ਸਾਹੇਬ ਨੂੰ ਜੇਲ੍ਹ ਭੇਜ ਦਿਤਾ ਹੈ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement