BJP MP Kirti Vardhan Singh: ਭਾਜਪਾ ਸੰਸਦ ਮੈਂਬਰ ਕੀਰਤੀਵਰਧਨ ਸਿੰਘ ਅਤੇ ਦੋ ਪੁਲਿਸ ਇੰਸਪੈਕਟਰਾਂ ’ਤੇ ਮਾਮਲਾ ਦਰਜ
Published : Feb 1, 2024, 3:03 pm IST
Updated : Feb 1, 2024, 3:03 pm IST
SHARE ARTICLE
BJP MP Kirti Vardhan Singh booked for grabbing Gurudwara's property
BJP MP Kirti Vardhan Singh booked for grabbing Gurudwara's property

ਪਿਛਲੇ ਸਾਲ 13 ਸਤੰਬਰ ਨੂੰ ਮਨਕਾਪੁਰ ਦੇ ਮੁਹੱਲਾ ਭਗਤ ਸਿੰਘ ਨਗਰ ’ਚ ਇਕ ਘਰ ਅਤੇ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਦੋਸ਼

BJP MP Kirti Vardhan Singh: ਗੋਂਡਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੀਰਤੀਵਰਧਨ ਸਿੰਘ ਉਰਫ ਰਾਜਾ ਭਈਆ ਅਤੇ ਦੋ ਪੁਲਿਸ ਇੰਸਪੈਕਟਰਾਂ ਸਮੇਤ 12 ਨਾਮਜ਼ਦ ਵਿਅਕਤੀਆਂ ਅਤੇ 50-60 ਅਣਪਛਾਤੇ ਵਿਅਕਤੀਆਂ ਵਿਰੁਧ ਇਕ ਮਕਾਨ ਅਤੇ ਗੁਰਦੁਆਰੇ ’ਤੇ ਕਬਜ਼ਾ ਕਰਨ ਦੇ ਮਾਮਲੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਾਈ ਕੋਰਟ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ।

ਪੁਲਿਸ ਸੁਪਰਡੈਂਟ ਵਿਨੀਤ ਜੈਸਵਾਲ ਨੇ ਵੀਰਵਾਰ ਨੂੰ ਦਸਿਆ ਕਿ ਮਨਕਾਪੁਰ ਕਸਬੇ ’ਚ ਇਕ ਮਕਾਨ ’ਤੇ ਕਬਜ਼ੇ ਦਾ ਮਾਮਲਾ ਪਿਛਲੇ ਸਾਲ ਸਤੰਬਰ ’ਚ ਸਾਹਮਣੇ ਆਇਆ ਸੀ। ਪੀੜਤ ਧਿਰ ਵਲੋਂ ਗੁਰਬਚਨ ਕੌਰ ਨੇ ਦੋਸ਼ ਲਾਇਆ ਸੀ ਕਿ ਪਿਛਲੇ ਸਾਲ 13 ਸਤੰਬਰ ਨੂੰ ਮਾਨਕਾਪੁਰ ਦੇ ਮੁਹੱਲਾ ਭਗਤ ਸਿੰਘ ਨਗਰ ’ਚ ਉਸ ਦੇ ਘਰ ਅਤੇ ਗੁਰਦੁਆਰੇ ’ਤੇ ਸਬ-ਇੰਸਪੈਕਟਰ ਸੁਧੀਰ ਸਿੰਘ ਅਤੇ ਅਰੁਣ ਕੁਮਾਰ ਨੇ ਸੰਸਦ ਮੈਂਬਰ ਦੇ ਸਮਰਥਕਾਂ ਨਾਲ ਮਿਲ ਕੇ ਕਬਜ਼ਾ ਕਰ ਲਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੁਰਬਚਨ ਕੌਰ ਨੇ ਇਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਗੋਂਡਾ ਦੇ ਤਤਕਾਲੀ ਇੰਚਾਰਜ ਕੀਰਤੀਵਰਧਨ ਸਿੰਘ ਮਨਕਾਪੁਰ, ਇੰਸਪੈਕਟਰ ਸੁਧੀਰ ਕੁਮਾਰ ਸਿੰਘ ਅਤੇ ਇੰਸਪੈਕਟਰ ਅਰੁਣ ਕੁਮਾਰ ਰਾਏ ਸਮੇਤ 12 ਲੋਕਾਂ ਵਿਰੁਧ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਇਸ ’ਤੇ ਹਾਈ ਕੋਰਟ ਨੇ 18 ਜਨਵਰੀ ਨੂੰ ਇਸ ਮਾਮਲੇ ’ਚ ਸਾਰੇ ਸਬੰਧਤ ਲੋਕਾਂ ਵਿਰੁਧ ਦੋਸ਼ ਦਰਜ ਕਰਨ ਦੇ ਹੁਕਮ ਦਿਤੇ ਸਨ।

ਉਨ੍ਹਾਂ ਦਸਿਆ ਕਿ ਭਾਜਪਾ ਸੰਸਦ ਮੈਂਬਰ ਕੀਰਤੀਵਰਧਨ ਸਿੰਘ, ਤਤਕਾਲੀ ਇੰਚਾਰਜ ਇੰਸਪੈਕਟਰ ਸੁਧੀਰ ਕੁਮਾਰ ਸਿੰਘ, ਇੰਸਪੈਕਟਰ ਅਰੁਣ ਕੁਮਾਰ ਦੇ ਨਾਲ ਹੀ ਕੁਲਵੰਤ ਸਿੰਘ, ਜਸਵਿੰਦਰ ਸਿੰਘ ਉਰਫ ਗੋਲਡੀ, ਮਹਿੰਦਰਪਾਲ ਸਿੰਘ, ਅੰਗਰੇਜ਼ ਸਿੰਘ, ਸਹਿਦੇਵ ਯਾਦਵ, ਅਮਨ ਯਾਦਵ, ਇਰਫਾਨ ਖਾਨ, ਜ਼ੀਸ਼ਾਨ ਖਾਨ ਅਤੇ ਰਿਜ਼ਵਾਨ ਖਾਨ ਸਮੇਤ 50-60 ਅਣਪਛਾਤੇ ਲੋਕਾਂ ਵਿਰੁਧ ਬੁਧਵਾਰ ਨੂੰ ਮਨਕਾਪੁਰ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from BJP MP Kirti Vardhan Singh booked for grabbing Gurudwara's property, stay tuned to Rozana Spokesman)

Location: India, Uttar Pradesh, Gonda

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement