
ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 4 ਵੋਟਾਂ ਨਾਲ ਹਰਾਇਆ
Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕੀਤਾ ਸੀ। ਇਹ ਇੰਡੀਆ ਗਠਜੋੜ ਦੀ ਪਹਿਲੀ ਚੋਣ ਸੀ, ਜਿਸ ਵਿਚ ਉਸ ਨੂੰ ਹਾਰ ਮਿਲੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਭਾਜਪਾ ਦੇ ਮਨੋਜ ਕੁਮਾਰ ਨੂੰ 16 ਅਤੇ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 12 ਵੋਟਾਂ ਮਿਲੀਆਂ ਹਨ। ਜੇਕਰ ਰੱਦ ਹੋਈਆਂ ਵੋਟਾਂ 'ਤੇ ਨਜ਼ਰ ਮਾਰੀਏ ਤਾਂ 8 ਵੋਟਾਂ ਰੱਦ ਹੋਈਆਂ ਹਨ। ਇਸ ਦੌਰਾਨ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਮਿਲਦਾ ਨਜ਼ਰ ਆ ਰਿਹਾ ਹੈ।
BJP ने Chandigarh Mayor Election में की लोकतंत्र की हत्या‼️
— AAP (@AamAadmiParty) January 30, 2024
मेयर चुनाव में INDIA Alliance?? के पास बहुमत होने के बाद जीत निश्चित थी
लेकिन BJP ने गुंडागर्दी कर मेयर चुनाव जीत कर बेशर्मी की सारी हदें पार कर दी
अगर बीजेपी एक मेयर चुनाव में ऐसी धक्केशाही कर रही है
तो लोकसभा… pic.twitter.com/5Y3Pbi3opO
ਇਸ 'ਤੇ 'ਆਪ' ਅਤੇ ਕਾਂਗਰਸ ਨੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ 'ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਕਾਂਗਰਸ ਅਤੇ 'ਆਪ' ਕੌਂਸਲਰਾਂ ਦਾ ਦੋਸ਼ ਹੈ ਕਿ ਵੀਡੀਉ 'ਚ ਅਨਿਲ ਮਸੀਹ ਨੂੰ ਕਈ ਵੋਟਾਂ 'ਤੇ ਕਲਮ ਚਲਾਉਂਦੇ ਹੋਏ ਦੇਖਿਆ ਗਿਆ। ਇਸ ਗੱਲ ਦਾ ਸਬੂਤ ਵੀਡੀਉ ਵਿਚ ਵੀ ਹੈ। ਇਸ ਦੌਰਾਨ ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ। ਉਨ੍ਹਾਂ ਨੂੰ 16 ਵੋਟਾਂ ਮਿਲੀਆਂ, ਜਦਕਿ ਵਿਰੋਧੀ ਧਿਰ ਨੇ ਹਿੱਸਾ ਨਹੀਂ ਲਿਆ। ਭਾਜਪਾ ਦੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ।
ਜ਼ਿਕਰਯੋਗ ਹੈ ਕਿ 35 ਕੌਂਸਲਰਾਂ ਵਾਲੇ ਨਗਰ ਨਿਗਮ ਵਿਚ ‘ਆਪ’ ਅਤੇ ਕਾਂਗਰਸ ਦੇ 20 ਕੌਂਸਲਰ ਹਨ ਜਦਕਿ ਭਾਜਪਾ ਦੇ 14 ਕੌਂਸਲਰ ਹਨ। ਇਨ੍ਹਾਂ ਵਿਚੋਂ ਭਾਜਪਾ ਨੂੰ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਦਾ ਇਕ ਕੌਂਸਲਰ ਹੈ। ਨਿਗਮ ਵਿਚ ਮੇਅਰ ਦੇ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਨਿਗਮ ਵਿਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ
‘‘ਜਿਸ ਤਰ੍ਹਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਚ ਦਿਨ-ਦਿਹਾੜੇ ਬੇਈਮਾਨੀ ਕੀਤੀ ਗਈ ਹੈ, ਉਹ ਬਹੁਤ ਚਿੰਤਾਜਨਕ ਹੈ। ਜੇਕਰ ਇਹ ਲੋਕ ਮੇਅਰ ਦੀ ਚੋਣ ’ਚ ਇੰਨੇ ਹੇਠਲੇ ਪੱਧਰ ’ਤੇ ਜਾ ਸਕਦੇ ਹਨ ਤਾਂ ਉਹ ਦੇਸ਼ ਦੀਆਂ ਚੋਣਾਂ ’ਚ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਬਹੁਤ ਚਿੰਤਾਜਨਕ ਹੈ।’’
Congratulations to @BJP4Chandigarh Unit for winning the Mayor election. Under the leadership of Prime Minister Shri @narendramodi Ji, UTs have witnessed record development. That the INDI Alliance fought their first electoral battle and still lost to BJP shows that neither their…
— Jagat Prakash Nadda (@JPNadda) January 30, 2024
ਭਾਜਪਾ ਪ੍ਰਧਾਨ ਨੇ ਕੀਤਾ ਟਵੀਟ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਚੰਡੀਗੜ੍ਹ ਇਕਾਈ ਨੂੰ ਮੇਅਰ ਦੀ ਚੋਣ ਜਿੱਤਣ ਲਈ ਵਧਾਈ ਦਿਤੀ। ਉਨ੍ਹਾਂ ਲਿਖਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਿਕਾਰਡ ਵਿਕਾਸ ਹੋਇਆ ਹੈ। ਇਡੀਆ ਗਠਜੋੜ ਨੇ ਅਪਣੀ ਪਹਿਲੀ ਚੋਣ ਲੜਾਈ ਲੜੀ ਅਤੇ ਫਿਰ ਵੀ ਭਾਜਪਾ ਤੋਂ ਹਾਰ ਗਈ ਇਹ ਦਰਸਾਉਂਦਾ ਹੈ ਕਿ ਨਾ ਤਾਂ ਉਨ੍ਹਾਂ ਦਾ ਗਣਿਤ ਕੰਮ ਕਰ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੈਮਿਸਟਰੀ"।
चंडीगढ़ मेयर चुनाव में दिन दहाड़े जिस तरह से बेईमानी की गई है, वो बेहद चिंताजनक है। यदि एक मेयर चुनाव में ये लोग इतना गिर सकते हैं तो देश के चुनाव में तो ये किसी भी हद तक जा सकते हैं। ये बेहद चिंताजनक है।
— Arvind Kejriwal (@ArvindKejriwal) January 30, 2024
ਰਾਘਵ ਚੱਢਾ ਦਾ ਬਿਆਨ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, "ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਹੋਇਆ ਉਹ ਨਾ ਸਿਰਫ ਗੈਰ-ਸੰਵਿਧਾਨਕ ਹੈ ਸਗੋਂ ਦੇਸ਼ਧ੍ਰੋਹ ਵੀ ਹੈ। ਪਹਿਲਾਂ ਭਾਜਪਾ ਨੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਬੀਮਾਰ ਕੀਤਾ ਤਾਂ ਕਿ ਚੋਣਾਂ ਅੱਗੇ ਹੋ ਸਕਣ। ਫਿਰ ਅਪਰੇਸ਼ਨ ਲੋਟਸ ਰਾਹੀਂ ਖਰੀਦੋ-ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਅਸਫਲ ਰਿਹਾ। ਭਾਜਪਾ ਨੇ ਸੱਤਾ ਲਈ ਲੋਕਤੰਤਰ ਦਾ ਫਿਰ ਕਤਲ ਕੀਤਾ ਹੈ, ਅਸੀਂ ਇਸ ਦੀ ਨਿੰਦਾ ਕਰਦੇ ਹਾਂ।"
ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੁੱਟਿਆ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, "ਅੱਜ ਦਾ ਦਿਨ ਲੋਕਤੰਤਰ ਵਿਚ ‘ਕਾਲੇ ਦਿਨ’ ਵਜੋਂ ਲਿਖਿਆ ਜਾਵੇਗਾ। ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੁੱਟਿਆ ਹੈ, ਅਜਿਹਾ ਕਰਨਾ ਭਾਜਪਾ ਦੀ ਪੁਰਾਣੀ ਆਦਤ ਹੈ। ਗਣਤੰਤਰ ਦਿਹਾੜੇ ਵਾਲੇ ਮਹੀਨੇ ਵਿਚ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ"। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਜ਼ਾਈਡਿੰਗ ਅਫ਼ਸਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
(For more Punjabi news apart from Chandigarh Mayor Election: BJP's Manoj Sonkar elected new mayor, stay tuned to Rozana Spokesman)