Advertisement
  ਖ਼ਬਰਾਂ   ਰਾਸ਼ਟਰੀ  01 Mar 2019  ਇਮਰਾਨ ਖ਼ਾਨ ਲਈ ਨੋਬਲ ਪੁਰਸਕਾਰ ਦੀ ਉੱਠੀ ਮੰਗ

ਇਮਰਾਨ ਖ਼ਾਨ ਲਈ ਨੋਬਲ ਪੁਰਸਕਾਰ ਦੀ ਉੱਠੀ ਮੰਗ

ਸਪੋਕਸਮੈਨ ਸਮਾਚਾਰ ਸੇਵਾ
Published Mar 1, 2019, 7:51 pm IST
Updated Mar 2, 2019, 8:32 am IST
ਪਾਕਿਸਤਾਨੀ ਨਾਗਰਿਕਾਂ ਵਲੋਂ ਅਪਣੇ ਪ੍ਰਧਾਨ ਮੰਤਰੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਇਹ ਮੰਗ...
Imran Khan
 Imran Khan

ਚੰਡੀਗੜ੍ਹ : ਪਾਕਿਸਤਾਨੀ ਨਾਗਰਿਕਾਂ ਵਲੋਂ ਅਪਣੇ ਪ੍ਰਧਾਨ ਮੰਤਰੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਇਹ ਮੰਗ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸੰਸਦ ਵਿਚ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਰਿਹਾਅ ਕਰਨ ਦੇ ਐਲਾਨ ਤੋਂ ਬਾਅਦ ਕੀਤੀ ਜਾ ਰਹੀ ਹੈ। ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਅੱਜ ਵਾਘਾ ਬਾਰਡਰ ਰਾਹੀਂ ਭਾਰਤ ਹਵਾਲੇ ਕੀਤਾ ਗਿਆ।

 


 

ਇਸ ਸਬੰਧੀ ਸੋਸ਼ਲ ਮੀਡੀਆ ’ਤੇ ਕੰਪੇਨ ਸ਼ੁਰੂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਆਨਲਾਈਨ ਪਟੀਸ਼ਨ ’ਤੇ 50 ਹਜ਼ਾਰ ਤੋਂ ਵੱਧ ਲੋਕਾਂ ਨੇ ਹਸਤਾਖ਼ਰ ਕਰ ਦਿਤੇ। ਟਵਿੱਟਰ ’ਤੇ #NobelPeacePrizeForImranKhan ਹੈਸ਼ ਟੈਗ ਹੇਠ 22.6K ਟਵੀਟ ਕੀਤੇ ਜਾ ਚੁੱਕੇ ਹਨ। ਇਹ ਟੈਗ ਟ੍ਰੈਂਡ ਵੀ ਕਰ ਰਿਹਾ ਹੈ।

 


 

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੀਐਮ ਇਮਰਾਨ ਖਾਨ ਦੀ ਮੁਲਕ ਵਿਚ ਸ਼ਾਂਤੀ ਸਥਾਪਤ ਕਰਨ ਤੇ ਅਤਿਵਾਦ ਦੇ ਵਧਾਵੇ ਨੂੰ ਰੋਕਣ ਦੇ ਕਦਮ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਸ ਨੂੰ ਮਾਨਤਾ ਵੀ ਦਿਤੀ ਜਾਣੀ ਚਾਹੀਦੀ ਹੈ।

 


 

Advertisement
Advertisement

 

Advertisement
Advertisement