
ਸਾਬਕਾ ਭਾਰਤੀ ਕ੍ਰਿਕੇਟਰ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਇੰਡਿਅਨ ਏਅਰਫੋਰਸ ਦੇ ਬਾਲਾਕੋਟ ਵਿਚ ਕੀਤੇ ਗਏ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ..
ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕੇਟਰ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਇੰਡੀਅਨ ਏਅਰਫੋਰਸ ਦੇ ਬਾਲਾਕੋਟ ਵਿਚ ਕੀਤੇ ਗਏ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਾਰਾ ਜਵਾਬ ਦਿੱਤਾ। ਇਸ ਏਅਰ ਸਟ੍ਰਾਈਕ ਵਿਚ 12 ਮਿਰਾਜ - 2000 ਏਅਰਕ੍ਰਾਫਟ ਨੇ ਅਤਿਵਾਦੀਆਂ ਦੇ ਟਿਕਾਣਿਆਂ ਤੇ 1000 ਕਿੱਲੋਗ੍ਰਾਮ ਬੰਬ ਸੁੱਟੇ, ਜਿਸ ਵਿਚ ਕਈ ਅਤਿਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਹਮਲਾ ਸਵੇਰੇ 3:30 ਵਜੇ ਹੋਇਆ ਸੀ। ਬਾਲਾਕੋਟ ਵਿਚ ਕੀਤੇ ਗਏ ਇਸ ਹਮਲੇ ਵਿਚ ਜੈਸ਼-ਏ- ਮੁਹੰਮਦ ਦੇ ਕੰਟਰੋਲ ਰੂਮ ਤਬਾਹ ਹੋ ਗਏ। ਭਾਰਤੀ ਹਵਾਈ ਸੈਨਾ ਨੇ ਪੁਲਵਾਮਾ ਹਮਲੇ ਤੋਂ 12 ਦਿਨ ਬਾਅਦ ਇਹ ਹਮਲਾ ਕੀਤਾ। ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਏਅਰ ਸਟ੍ਰਾਈਕ ਦੇ ਦਾਅਵੇ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਉਹ ਸਹੀ ਸਮੇਂ ਤੇ ਸਹੀ ਸਥਾਨ ਤੇ ਇਸ ਦਾ ਜਵਾਬ ਦੇਣਗੇ। ਹੁਣ ਗੌਤਮ ਗੰਭੀਰ ਨੇ ਇਮਰਾਨ ਖਾਨ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ।
ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਕਿਹਾ- ‘ਜਗ੍ਹਾ ਅਸੀਂ ਤੈਅ ਕਰਾਂਗੇ , ਸਥਾਨ ਅਸੀਂ ਤੈਅ ਕਰਾਂਗੇ ਤੇ ਅਸੀਂ ਹੀ ਤੁਹਾਡੇ ਕਰਮ ਤੈਅ ਕਰਾਂਗੇ। ਇਸ ਟਵੀਟ ਤੋਂ ਪਹਿਲਾਂ ਵੀ ਗੌਤਮ ਗੰਭੀਰ ਨੇ ਭਾਰਤੀ ਹਵਾਈ ਫੌਜ ਨੂੰ ਸਲਾਮ ਕਰਦੇ ਹੋਏ ਇੱਕ ਟਵੀਟ ਕੀਤਾ ਸੀ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਅਤਿਵਾਦੀ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਫੌਜ ਨੂੰ ਖੁੱਲੀ ਛੋਟ ਦੇਣ ਤੋਂ ਬਾਅਦ ਹਵਾਈ ਫੌਜ ਨੇ ਅੱਜ ਸਵੇਰੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੁਆਰਾ ਚਲਾਏ ਜਾ ਰਹੇ ਤਿੰਨ ਅਤਿਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ।