Vodafone Idea ਬਾਰੇ ਆਈ ਮਾੜੀ ਖ਼ਬਰ, ਦੋ ਮਹੀਨਿਆਂ ’ਚ...
Published : Mar 1, 2020, 4:02 pm IST
Updated : Mar 1, 2020, 4:02 pm IST
SHARE ARTICLE
idea and vodafone customer
idea and vodafone customer

ਇਸ ਸੰਬੰਧ ਵਿਚ ਕੰਪਨੀ ਬੁਲਾਰੇ ਨੇ ਦਸਿਆ ਕਿ ਗਾਹਕਾਂ ਦੀ ਗਿਣਤੀ ਘਟ ਹੋਣ...

ਨਵੀਂ ਦਿੱਲੀ: ਟੈਲੀਕਾਮ ਰੇਗੁਲੇਟਰੀ ਅਥਾਰਿਟੀ ਆਫ ਇੰਡੀਆ ਦੀ ਰਿਪੋਰਟ ਮੁਤਾਬਕ 31 ਦਸੰਬਰ 2019 ਤਕ ਲਗਾਤਾਰ ਦੂਜੇ ਮਹੀਨੇ ਮੋਬਾਇਲ ਸਬਸਕ੍ਰਾਇਬਰ ਦੀ ਗਿਣਤੀ ਘਟੀ ਹੈ। ਨਵੰਬਰ-ਦਸੰਬਰ ਦੌਰਾਨ 3.197 ਕਰੋੜ ਸਬਸਕ੍ਰਾਈਬਰ ਘਟ ਹੋਏ ਹਨ। ਅਕਤੂਬਰ 2019 ਵਿਚ ਦੇਸ਼ ਵਿਚ ਮੋਬਾਇਲ ਗਾਹਕਾਂ ਦੀ ਗਿਣਤੀ 96.6 ਲੱਖ ਵਧੀ ਸੀ। ਦੋ ਮਹੀਨਿਆਂ ਵਿਚ ਸਭ ਤੋਂ ਵਧ 4 ਕਰੋੜ 63 ਹਜ਼ਾਰ ਉਪਭੋਗਤਾ ਵੋਡਾਫੋਨ-ਆਈਡੀਆ ਦੇ ਘਟ ਹੋਏ ਹਨ।

Idea-VodafoneIdea-Vodafone

ਇਸ ਸੰਬੰਧ ਵਿਚ ਕੰਪਨੀ ਬੁਲਾਰੇ ਨੇ ਦਸਿਆ ਕਿ ਗਾਹਕਾਂ ਦੀ ਗਿਣਤੀ ਘਟ ਹੋਣ ਦਾ ਮੁੱਖ ਕਾਰਨ ਐਕਟਿਵ ਸਬਸਕ੍ਰਾਈਬਰ ਕਾਉਂਟਿੰਗ ਦਾ ਤਰੀਕਾ ਬਦਲਣਾ ਸੀ। ਉਹਨਾਂ ਨੇ ਗਾਹਕਾਂ ਨੂੰ ਕਿਰਿਆਸ਼ੀਲ ਰਹਿਣ ਦੇ 120 ਦਿਨ ਦੇ ਨਿਯਮ ਨੂੰ 90 ਦਿਨ ਕਰ ਦਿੱਤਾ। ਉੱਥੇ ਹੀ ਦੂਜੇ ਪਾਸੇ ਇਹਨਾਂ ਦੋ ਮਹੀਨਿਆਂ ਵਿਚ ਜੀਓ ਦੇ ਗਾਹਕਾਂ ਦੀ ਗਿਣਤੀ 56.91 ਲੱਖ ਵਧੀ। ਨਵੰਬਰ-ਦਸੰਬਰ 2019 ਦੌਰਾਨ ਕਰੀਬ 1.895 ਕਰੋੜ ਸਬਸਕ੍ਰਾਈਬਰ ਸ਼ਹਿਰਾਂ ਵਿਚ ਘਟ ਹੋਇਆ ਹੈ।

Idea and Vodafone Idea and Vodafone

ਮੋਬਾਈਲ ਮਾਹਰ ਅਤੇ ਟੈਕ ਆਰਕ ਦੇ ਸੰਸਥਾਪਕ ਅਤੇ ਮੁੱਖ ਵਿਸ਼ਲੇਸ਼ਕ ਫੈਸਲ ਕੌਸਾ ਨੇ ਕਿਹਾ ਕਿ ਯੋਜਨਾ ਘੱਟ ਹੋਣ ਕਾਰਨ ਮਹਿੰਗੀ ਹੋਣੀ ਹੈ। ਬਹੁਤ ਸਾਰੀਆਂ ਸਰਕਾਰੀ ਕਮਜ਼ੋਰੀਆਂ ਕਾਰਨ, ਲੋਕ ਇਕੋ ਸਿਮ ਰੱਖਣ ਨੂੰ ਤਰਜੀਹ ਦੇ ਰਹੇ ਹਨ। ਕੰਪਨੀਆਂ ਨੇ ਦਸੰਬਰ ਦੇ ਅਖੀਰ ਵਿਚ ਸੇਵਾਵਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ, ਇਸ ਲਈ ਟ੍ਰਾਈ ਦੀ ਜਨਵਰੀ ਦੀ ਰਿਪੋਰਟ ਵਿਚ ਸੰਖਿਆ ਘੱਟ ਹੋ ਸਕਦੀ ਹੈ।

VodafoneVodafone

ਸੀਓਏਆਈ ਦੇ ਡਾਇਰੈਕਟਰ ਜਨਰਲ ਰਾਜਨ ਐਸ. ਮੈਥਿਊਜ਼ ਨੇ ਕਿਹਾ ਕਿ ਗਾਹਕਾਂ ਦੀ ਗਿਰਾਵਟ ਦੇ ਕਈ ਗਲੋਬਲ ਅਤੇ ਘਰੇਲੂ ਕਾਰਨ ਹਨ। ਇਸੇ ਤਰਾਂ, ਗਾਹਕਾਂ ਕੋਲ ਮਲਟੀਪਲ ਸਿਮ ਸਨ ਅਤੇ ਹੁਣ ਉਹ ਇੱਕ ਮੋਬਾਈਲ ਨੰਬਰ ਤੇ ਵਾਪਸ ਆ ਰਹੇ ਹਨ. ਮੈਥਿਊਜ਼ ਨੇ ਕਿਹਾ ਕਿ ਉਨ੍ਹਾਂ ਨੰਬਰਾਂ ਨੂੰ ਹਟਾਉਣਾ ਜੋ ਵਰਤੋਂ ਵਿਚ ਨਹੀਂ ਹਨ। ਜਿਵੇਂ ਕੁਝ ਸਾਲ ਪਹਿਲਾਂ, ਕੰਪਨੀ ਨੇ ਘੱਟੋ ਘੱਟ ਰੀਚਾਰਜ ਪਲਾਨ ਮਾਰਕੀਟ ਵਿਚ ਲਾਂਚ ਕੀਤੀ ਸੀ।

PhotoPhoto

ਅਜਿਹੀ ਸਥਿਤੀ ਵਿਚ ਸਸਤਾ ਪੈਕ ਚਾਹੁੰਦੇ ਹੋਏ ਗਾਹਕਾਂ ਦੁਆਰਾ ਮੋਬਾਈਲ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ। ਦੇਸ਼ ਵਿਚ 31 ਦਸੰਬਰ ਤਕ ਮੋਬਾਇਲ ਯੂਜ਼ਰਸ ਦੀ ਕੁੱਲ ਗਿਣਤੀ 115.14 ਕਰੋੜ ਰਹੀ ਇਸ ਵਿਚ 98.26 ਕਰੋੜ ਗਾਹਕ ਕਾਰਜਸ਼ੀਲ ਸਨ। ਨਵੰਬਰ ਤੋਂ ਦਸੰਬਰ 2019 ਦੀ ਤੁਲਨਾ ਵਿਚ ਜੰਮੂ-ਕਸ਼ਮੀਰ (4.91 ਲੱਖ), ਮੱਧ ਪ੍ਰਦੇਸ਼ (2.33ਲੱਖ) ਅਤੇ ਉੱਤਰ-ਪ੍ਰਦੇਸ਼ ਪੂਬਰ 1.49 ਲੱਖ ਵਿਚ ਗਾਹਕ ਸਭ ਤੋਂ ਜ਼ਿਆਦਾ ਵਧੇ।

VodafoneVodafone

ਉੱਤਰ ਪੱਛਮ (6.78 ਲੱਖ), ਬਿਹਾਰ (4.31 ਲੱਖ) ਅਤੇ ਪੱਛਮ ਬੰਗਾਲ ਵਿਚ (3.02) ਵਿਚ ਸਭ ਤੋਂ ਜ਼ਿਆਦਾ ਘਟੇ। ਦਸੰਬਰ ਵਿਚ 34.6 ਲੱਖ ਗਾਹਕਾਂ ਨੇ ਮੋਬਾਇਲ ਨੰਬਰ ਪੋਰਟਬਿਲਿਟੀ ਲਈ ਅਪਲਾਈ ਕੀਤਾ। ਕੁੱਲ ਐਮਐਨਪੀ ਦੀ ਗਿਣਤੀ ਨਵੰਬਰ 19 ਵਿਚ 46.66 ਕਰੋੜ ਤੋਂ ਵਧ ਕੇ 47.01 ਕਰੋੜ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement