
ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਕਰੋੜਾਂ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਨਵੀਂ ਦਿੱਲੀ: ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਕਰੋੜਾਂ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਐਫਯੂਪੀ ਮਿੰਟ ਚਾਰਜ ਨੂੰ ਵਾਪਸ ਲੈ ਲਿਆ ਹੈ। ਯਾਨੀ ਹੁਣ ਗ੍ਰਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅਨਲਿਮਟਡ ਕਾਲਿੰਗ ਦੀ ਸਹੂਲਤ ਮਿਲੇਗੀ। ਨਵੇਂ ਟੈਰਿਫ ਰੇਟਸ ਦੇ ਲਾਗੂ ਹੋਣ ਤੋਂ ਬਾਅਦ ਕਾਲਿੰਗ ‘ਤੇ ਫੇਅਰ ਯੂਜ਼ੇਜ ਪਾਲਿਸੀ (ਐਫਯੂਪੀ) ਮਿੰਟ ਤੈਅ ਕਰ ਦਿੱਤੇ ਗਏ ਸੀ।
Idea-Vodafone
ਯੂਜ਼ਰਸ ਨੂੰ ਇਹ ਸਹੂਲਤ ਅਨਲਿਮਟਡ ਪਲਾਨ ਦੇ ਨਾਲ ਮਿਲੇਗੀ। ਵੋਡਾਫੋਨ ਆਈਡੀਆ ਅਤੇ ਏਅਰਟੈਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਕੰਪਨੀ ਨੇ ਦੱਸਿਆ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਅੱਗੇ ਵੀ ਗ੍ਰਾਹਕਾਂ ਨੂੰ ਫਰੀ ਅਨਲਿਮਟਡ ਦੀ ਸਹੂਲਤ ਮਿਲਦੀ ਰਹੇਗੀ। ਯਾਨੀ ਹੁਣ ਦੂਜੀਆਂ ਕੰਪਨੀਆਂ ਦੇ ਨੈੱਟਵਰਕ ‘ਤੇ ਕਾਲ ਕਰਨ ਲਈ ਇਹਨਾਂ ਕੰਪਨੀਆਂ ਦੇ ਗ੍ਰਾਹਕਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਹੋਵੇਗਾ।
Airtel
3 ਦਸੰਬਰ 2019 ਤੋਂ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਸਾਰੇ ਪਲਾਨ ਦੇ ਨਾਲ ਐਫਯੂਪੀ ਸ਼ੁਰੂ ਕੀਤੀ ਸੀ। ਇਸ ਫੈਸਲੇ ਤੋਂ ਪਹਿਲਾਂ ਕੰਪਨੀ ਨੇ ਫਰੀ ਮਿੰਟ ਨਿਰਧਾਰਿਤ ਕਰ ਦਿੱਤੇ ਸੀ। ਯਾਨੀ ਕਿ 28 ਦਿਨਾਂ ਦੇ ਪਲਾਨ ‘ਤੇ ਯੂਜ਼ਰ ਨੂੰ 1000 ਫਰੀ ਮਿੰਟ ਦਿੱਤੇ ਜਾ ਰਹੇ ਸੀ ਜਦਕਿ 84 ਦਿਨਾਂ ਦੇ ਪਲਾਨ ‘ਤੇ 300 ਮਿੰਟ ਦਿੱਤੇ ਜਾ ਰਹੇ ਸੀ।
Jio
ਹਾਲਾਂਕਿ ਹੁਣ ਸਭ ਤੋਂ ਜ਼ਿਆਦਾ ਦਬਾਅ ਵਿਚ ਜੋ ਕੰਪਨੀ ਹੈ ਉਹ ਰਿਲਾਇੰਸ ਜੀਓ ਹੈ। ਕੰਪਨੀ ਕਾਲਿੰਗ ਲਈ ਗ੍ਰਾਹਕਾਂ ਕੋਲੋਂ 6 ਪੈਸੇ ਪ੍ਰਤੀ ਮਿੰਟ ਆਈਯੂਸੀ ਚਾਰਜ ਲੈ ਰਹੀ ਹੈ। ਅਜਿਹੇ ਵਿਚ ਹੋਰ ਕੰਪਨੀਆਂ ਦੇ ਨਵੇਂ ਟੈਰਿਫ ਲਾਗੂ ਕਰਨ ਦੇ ਬਾਵਜੂਦ ਕਾਲਿੰਗ ਫਰੀ ਕਰਨ ਨਾਲ ਜੀਓ ‘ਤੇ ਵੀ ਫਰੀ ਕਾਲਿੰਗ ਦਾ ਦਬਾਅ ਹੋਵੇਗਾ।
Telecom Companies
ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਨੇ ਨਵੇਂ ਟੈਰਿਫ ਰੇਟ ਲਾਗੂ ਕਰਦੇ ਹੋਏ ਅਪਣੇ ਕੁਝ ਟੈਰਿਫ ਨੂੰ 40 ਫੀਸਦੀ ਮਹਿੰਗਾ ਕਰ ਦਿੱਤਾ ਹੈ ਤਾਂ ਕੁਝ ਨੂੰ 25 ਫੀਸਦੀ ਸਸਤਾ ਕਰ ਦਿੱਤਾ ਹੈ। ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਸਲਾਹ ਦਿੱਤੀ ਹੈ ਕਿ ਟੈਲੀਕਾਮ ਸੈਕਟਰ ਵਿਚ ਹਾਲੇ ਪ੍ਰਾਈਸ ਵਾਰ ਖਤਮ ਨਹੀਂ ਹੋਈ ਹੈ ਅੱਗੇ ਵੀ ਇਹ ਜਾਰੀ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।