
ਦੇਖੋ ਨਵੇਂ ਪਲਾਨ...
ਨਵੀਂ ਦਿੱਲੀ: ਵੋਡਾਫੋਨ ਨੇ ਪਿਛਲੇ ਹਫ਼ਤੇ ਅਪਣੇ ਗਾਹਕਾਂ ਲਈ ਨਵੇਂ ਪਲਾਨ ਪੇਸ਼ ਕੀਤੇ ਸਨ। ਕੰਪਨੀ ਦੇ ਨਵੇਂ ਪਲਾਨ ਨਾਲ ਯੂਜ਼ਰਸ ਨੂੰ ਦੂਜੇ ਨੈਟਵਰਕ ਲਈ ਅਨਲਿਮਿਟੇਡ ਕਾਲਿੰਗ ਦਾ ਫ਼ਾਇਦਾ ਦਿੱਤਾ ਜਾ ਰਿਹਾ ਹੈ। ਦਰਅਸਲ ਪਿਛਲੇ ਹਫ਼ਤੇ ਕੰਪਨੀ ਨੇ ਨਵੇਂ ਟੈਰਿਫ ਪਲਾਨ ਦਾ ਐਲਾਨ ਕੀਤਾ ਸੀ, ਜਿਸ ਵਿਚ ਦੂਜੇ ਨੈਟਵਰਕ ਤੇ ਕਾਲਿੰਗ ਕਰਨ ਲਈ IUC ਚਾਰਜ ਲਈ ਲਏ ਜਾਣ ਦੀ ਗੱਲ ਕਹੀ ਗਈ ਸੀ।
Vodafone ਪਰ ਹੁਣ ਵੋਡਾਫੋਨ ਨੇ ਅਜਿਹੇ ਪਲਾਨ ਲਾਂਚ ਕੀਤੇ ਹਨ ਜਿਸ ਵਿਚ ਯੂਜ਼ਰਸ ਨੂੰ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਕਾਲ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਗੱਲ ਕਰਦੇ ਹਾਂ ਨਵੇਂ ਪਲਾਨ ਦੀ ਤਾਂ ਇਸ ਵਿਚ 219 ਰੁਪਏ ਦਾ ਪਲਾਨ ਵੀ ਸ਼ਾਮਲ ਹੈ। ਇਸ ਪਲਾਨ ਵਿਚ ਗਾਹਕਾਂ ਨੂੰ ਅਨਲਿਮਿਟੇਡ ਕਾਲ ਦੇ ਨਾਲ ਕਈ ਫ਼ਾਇਦੇ ਦਿੱਤੇ ਜਾ ਰਹੇ ਹਨ। 219 ਪਲਾਨ ਤਹਿਤ ਯੂਜ਼ਰਸ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਕਾਲ ਕਰ ਸਕਣਗੇ।
Photoਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ ਲਈ 1GB ਡੇਟਾ ਵੀ ਦਿੱਤਾ ਜਾਵੇਗਾ। ਨਾਲ ਹੀ ਇਸ ਵਿਚ ਹਰ ਦਿਨ 100 SMS ਮਿਲਣਗੇ। ਇਸ ਪਲਾਨ ਦੀ ਵੈਲਡਿਟੀ 28 ਦਿਨ ਦੀ ਹੈ। 19 ਰੁਪਏ ਦੇ ਪਲਾਨ ਵਿਚ ਯੂਜ਼ਰਸ ਨੂੰ ਅਨਲਿਮਿਟੇਡ ਕਾਲਿੰਗ ਦਾ ਫ਼ਾਇਦਾ ਮਿਲ ਰਿਹਾ ਹੈ ਪਰ ਇਸ ਦੀ ਵੈਲਡਿਟੀ ਸਿਰਫ ਦੋ ਦਿਨਾਂ ਦੀ ਹੈ। ਦਸ ਦਈਏ ਕਿ ਇਸ ਪਲਾਨ ਵਿਚ ਡੇਟਾ 150 MB ਹੈ ਨਾਲ ਹੀ ਇਸ ਵਿਚ 100SMS ਦੀ ਸੁਵਿਧਾ ਵੀ ਦਿੱਤੀ ਗਈ ਹੈ।
Photoਦਸ ਦਈਏ ਕਿ ਰਿਲਾਇੰਸ ਜੀਓ ਨੇ ਹਾਲ ਹੀ ਵਿਚ ਨਵੇਂ ਟ੍ਰੈਰਿਫ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਨਵੇਂ ਪਲਾਨ All-in-one plan ਟੈਰਿਫ ਪਲਾਨ ਵਿਚ 199 ਰੁਪਏ, 555 ਰੁਪਏ ਅਤੇ 2,199 ਰੁਪਏ ਦੇ ਪਲਾਨ ਸ਼ਾਮਲ ਹਨ। ਦਸ ਦਈਏ ਕਿ Jio ਦੇ ਅਜਿਹੇ ਪਲਾਨ ਬਾਰੇ ਜਿਸ ਦੀ ਕੀਮਤ ਬਹੁਤ ਘਟ ਹੈ ਪਰ ਫਾਇਦੇ ਕਿਤੇ ਜ਼ਿਆਦਾ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ Jio ਦੇ 98 ਰੁਪਏ ਦੇ ਪਲਾਨ ਬਾਰੇ।
Jioਇਸ ਪਲਾਨ ਨੂੰ ਜੀਓ ਨੇ ‘Affordable Pack’ ਦੀ ਕੈਟੇਗਿਰੀ ਵਿਚ ਰੱਖਿਆ ਹੈ। 98 ਰੁਪਏ ਦੇ ਇਸ ਪਲਾਨ ਵਿਚ ਜੀਓ ਨੈਟਵਰਕ ਤੇ ਕਾਲਿੰਗ ਫ੍ਰੀ ਹੈ। ਇਸ ਪਲਾਨ ਨਾਲ 10 ਰੁਪਏ ਦਾ ਟਾਪ-ਅਪ ਵੀ ਜੁੜ ਗਿਆ ਹੈ ਜੋ ਕਿ ਦੂਜੇ ਨੈਟਵਰਕ ਤੇ ਕਾਲ ਕਰਨ ਲਈ ਮਿਲੇਗਾ। ਇਸ ਤੋਂ ਬਾਅਦ ਪਲਾਨ ਦੀ ਕੀਮਤ 108 ਰੁਪਏ ਦੀ ਹੋ ਜਾਂਦੀ ਹੈ। ਇਸ ਵਿਚ ਜੇ ਜੀਓ ਤੋਂ ਇਲਾਵਾ ਕਿਸੇ ਹੋਰ ਨੈਟਵਰਕ ਤੇ ਕਾਲ ਕਰਦੇ ਹਨ ਤਾਂ ਉਸ ਦੇ ਲਈ 124 IUC ਮਿੰਟ ਮਿਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।