ਸਰਕਾਰ ਦੀ ‘ਖ਼ਾਮੋਸ਼ੀ’ ਕਿਸਾਨ ਅੰਦੋਲਨ ਵਿਰੁਧ ਵੱਡਾ ਕਦਮ ਚੁੱਕਣ ਦਾ ਸੰਕੇਤ : ਰਾਕੇਸ਼ ਟਿਕੈਤ
Published : Mar 1, 2021, 10:45 pm IST
Updated : Mar 1, 2021, 10:45 pm IST
SHARE ARTICLE
Rakesh Tikait
Rakesh Tikait

ਕਿਹਾ, ਕੇਂਦਰ ਦੀ ਖ਼ਾਮੋਸ਼ੀ ਦਾ ਜਵਾਬ ਦੇਣ ਲਈ ਕਿਸਾਨ ਵੀ ਹੈ ਤਿਆਰ

ਬਿਜਨੌਰ(ਉਤਰ ਪ੍ਰਦੇਸ਼) : ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਕੇਂਦਰ ਸਰਕਾਰ ਦੀ ‘ਖ਼ਾਮੋਸ਼ੀ’ ਇਸ਼ਾਰਾ ਕਰ ਰਹੀ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਵਿਰੁਧ ਕੁੱਝ ਰੂਪਰੇਖਾ ਤਿਆਰ ਕਰ ਰਹੀ ਹੈ। ਸਰਕਾਰ ਕਿਸਾਨ ਯੂਨੀਅਨਾਂ ਵਿਚਾਲੇ ਗੱਲਬਾਤ ਦਾ ਦੌਰ ਰੁਕਣ ’ਤੇ ਉਨ੍ਹਾਂ ਕਿਹਾ ਕਿ ਫਿਰ ਤੋਂ ਗੱਲ ਕਰਨ ਦਾ ਪ੍ਰਸਤਾਵ ਸਰਕਾਰ ਨੂੰ ਹੀ ਲਿਆਉਣਾ ਹੋਵੇਗਾ। ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਉਤਰਾਖੰਡ ਦੇ ਊਧਮਸਿੰਘਨਗਰ ਜਾਂਦੇ ਸਮੇਂ ਐਤਵਾਰ ਰਾਤ ਬਿਜਨੌਰ ਦੇ ਅਫਜਲਗੜ੍ਹ ’ਚ ਪੱਤਰਕਾਰਾਂ ਨੂੰ ਕਿਹਾ,‘‘15-20 ਦਿਨਾਂ ਤੋਂ ਕੇਂਦਰ ਸਰਕਾਰ ਦੀ ਖ਼ਾਮੋਸ਼ੀ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੁੱਝ ਹੋਣ ਵਾਲਾ ਹੈ। ਸਰਕਾਰ ਅੰਦੋਲਨ ਵਿਰੁਧ ਕੁੱਝ ਕਦਮ ਚੁੱਕਣ ਦੀ ਰੂਪਰੇਖਾ ਬਣਾ ਰਹੀ ਹੈ।’’ 

Rakesh TikaitRakesh Tikait

ਟਿਕੈਤ ਨੇ ਕਿਹਾ,‘‘ਹੱਲ ਨਿਕਲਣ ਤਕ ਕਿਸਾਨ ਵਾਪਸ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹੈ, ਉਹ ਖੇਤੀ ਵੀ ਦੇਖੇਗਾ ਅਤੇ ਅੰਦੋਲਨ ਵੀ ਕਰੇਗਾ। ਸਰਕਾਰ ਨੂੰ ਜਦੋਂ ਸਮਾਂ ਹੋਵੇ ਗੱਲਬਾਤ ਕਰ ਲਵੇ।’’ ਟਿਕੈਤ ਨੇ ਕਿਹਾ ਕਿ 24 ਮਾਰਚ ਤਕ ਦੇਸ਼ ’ਚ ਕਈ ਥਾਵਾਂ ’ਤੇ ਮਹਾਪੰਚਾਇਤ ਕੀਤੀ ਜਾਵੇਗੀ। ਗਣਤੰਤਰ ਦਿਵਸ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਲਾਲ ਕਿਲਾ ਕੰਪਲੈਕਸ ’ਚ ਹੰਗਾਮੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਬਖੇੜਾ ਸਰਕਾਰ ਨੇ ਖੜ੍ਹਾ ਕੀਤਾ।

Rakesh TikaitRakesh Tikait

ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਜਗ੍ਹਾ-ਜਗ੍ਹਾ ਅਪਣੀ ਫ਼ਸਲ ਨਸ਼ਟ ਕਰਨ ਸੰਬੰਧੀ ਸਵਾਲ ’ਤੇ ਟਿਕੈਤ ਨੇ ਕਿਹਾ,‘‘ਭਾਕਿਯੂ ਤਾਂ ਕਿਸਾਨਾਂ ਨੂੰ ਦੱਸ ਰਹੀ ਹੈ ਕਿ ਹਾਲੇ ਅਜਿਹਾ ਸਮਾਂ ਨਹੀਂ ਆਇਆ ਹੈ ਪਰ ਸਰਕਾਰ ਕਿਸਾਨ ਨੂੰ ਅਜਿਹਾ ਕਦਮ ਚੁੱਕਣ ਤੋਂ ਰੋਕਣ ਲਈ ਕੋਈ ਅਪੀਲ ਕਿਉਂ ਨਹੀਂ ਕਰ ਰਹੀ ਹੈ।’’ 

Rakesh TikaitRakesh Tikait

ਟਿਕੈਤ ਨੇ ਉੱਤਰ ਪ੍ਰਦੇਸ਼ ’ਚ ਜ਼ਿਲ੍ਹਾ ਪੱਧਰ ’ਤੇ ਕਿਸਾਨ ਅੰਦੋਲਨ ਨੂੰ ਵਧਾਉਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਹੁਣ ਕਣਕ ਦੀ ਤਿਆਰ ਫ਼ਸਲ ਆਉਣ ਵਾਲੀ ਹੈ, ਜੇਕਰ ਕਿਸਾਨ ਦੀ ਕਣਕ ਐੱਮ.ਐੱਸ.ਪੀ. ’ਤੇ ਨਹੀਂ ਖ਼ਰੀਦੀ ਜਾਂਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਅਤੇ ਇਸ ਲਈ ਕਿਸਾਨ ਜ਼ਿਲ੍ਹਾ ਅਧਿਕਾਰੀ ਦਫ਼ਤਰ ਦੇ ਸਾਹਮਣੇ ਧਰਨਾ ਦੇਣਗੇ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement