
ਮੋਦੀ ਸਰਕਾਰ ਵੱਲੋ ਨਵੇਂ ਖੇਤੀ ਦੇ 3 ਕਾਨੂੰਨਾਂ ਖਿਲਾਫ਼ ਪੂਰੇ ਦੇਸ਼ ਦੇ ਕਿਸਾਨ ਦਿੱਲੀ...
ਨਵੀਂ ਦਿੱਲੀ: ਮੋਦੀ ਸਰਕਾਰ ਵੱਲੋ ਨਵੇਂ ਖੇਤੀ ਦੇ 3 ਕਾਨੂੰਨਾਂ ਖਿਲਾਫ਼ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਉਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨਾ ਪ੍ਰਦਰਸ਼ਨ ਲਗਾਤਾਰ 3 ਮਹੀਨਿਆਂ ਤੋਂ ਚੱਲ ਰਿਹਾ ਹੈ। ਦੇਸ਼ ਦੇ ਕਿਸਾਨ ਨਵੇਂ ਖੇਤੀ ਨੂੰ ਰੱਦ ਕਰਾਉਣ ਲਈਂ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਹੈ।
Kissan
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਵਿਚ ਸੋਧ ਦੇ ਸਵਾਲ ਉਤੇ ਕਿਹਾ ਹੈ ਕਿ ਸਾਨੂੰ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ਼ਾਮਲੀ ਦੀ ਮਹਾਂਪੰਚਾਇਤ ਵਿਚ ਕਿਸਾਨਾਂ ਨੂੰ ਕਿਹਾ ਕਿ ਉਹ ਅਪਣੇ ਟਰੈਕਟਰਾਂ ਦੀਆਂ ਟੈਂਕੀਆਂ ਵਿਚ ਤੇਲ ਪਵਾ ਕੇ ਰੱਖਣ, ਕਦੇ ਵੀ ਦਿੱਲੀ ਜਾਣ ਲਈ ਕਿਹਾ ਜਾ ਸਕਦਾ ਹੈ।
Tractor Rally
ਇਸਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਐਮਪੀ-ਐਮਐਲਏ ਅਪਣੀ ਪੈਂਸ਼ਨ ਛੱਡ ਦੇਣ। ਟਿਕੈਤ ਨੇ ਕਿਹਾ, ਸਾਨੂੰ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਬਿਨਾਂ ਪੁੱਛੇ ਤੁਸੀਂ ਕਾਨੂੰਨ ਬਣਾ ਲਏ ਅਤੇ ਫਿਰ ਪੁਛਦੇ ਹਨ ਕਿ ਇਸ ਵਿਚ ਕੀ ਕਮੀ ਹੈ? ਰੋਟੀ ਨੂੰ ਤਿਜ਼ੋਰੀ ਵਿਚ ਬੰਦ ਕਰਨਾ ਚਾਹੁੰਦੇ ਹਨ, ਭੁੱਖ ਉਤੇ ਵਪਾਰ ਕਰਨਾ ਚਾਹੁੰਦੇ ਹਨ, ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ।
Rakesh Tikait
ਟਿਕੈਤ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ ਕਿਸਾਨ 40 ਲੱਖ ਟ੍ਰੈਕਟਰਾਂ ਨਾਲ ਦਿੱਲੀ ਪਹੁੰਚਣਗੇ। ਮਹਾਂਪੰਚਾਇਤ ਵਿਚ ਉਨ੍ਹਾਂ ਨੇ ਕਿਹਾ, ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਜਾਰੀ ਰਹੇਗਾ। ਪੂਰੇ ਦੇਸ਼ ਵਿਚ ਕਿਸਾਨ 40 ਲੱਖ ਟ੍ਰੈਕਟਰ ਤੋਂ ਦਿੱਲੀ ਪਹੁੰਚੇਗਾ। ਕਿਸਾਨ ਟ੍ਰੈਕਟਰ ਵਿਚ ਤੇਲ ਪੁਆ ਕੇ ਤਿਆਰ ਰਹਿਣ। ਖੇਤੀ ਕਾਨੂੰਨ ਬਨਣ ਤੋਂ ਪਹਿਲਾਂ ਉਦਯੋਗਪਤੀਆਂ ਦੇ ਗੁਦਾਮ ਬਣ ਗਏ। ਇਨ੍ਹਾਂ ਨੂੰ ਤੋੜਕੇ ਛੱਪਰਾਂ ਵਿਚ ਤਬਦੀਲ ਕੀਤਾ ਜਾਵੇਗਾ। ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਭਜਾਉਣਾ ਪਵੇਗਾ।