Italy News: ਇਟਲੀ ਜਾਣ ਦੇ ਚੱਕਰਾਂ ਵਿਚ ਹਰ ਸਾਲ ਹਜ਼ਾਰਾਂ ਨੌਜਵਾਨ ਹੁੰਦੇ ਲੱਖਾਂ ਦੀ ਲੁੱਟ ਦਾ ਸ਼ਿਕਾਰ

By : BALJINDERK

Published : Mar 1, 2024, 7:34 pm IST
Updated : Mar 1, 2024, 7:41 pm IST
SHARE ARTICLE
Image: For representation purpose only.
Image: For representation purpose only.

ਪ੍ਰਵਾਸੀਆਂ ਦਾ ਇਟਲੀ ਵਿਚ ਧੜਾਧੜ ਗੈਰ ਕਾਨੂੰਨੀ ਢੰਗ ਨਾਲ ਆਉਣਾ ਇਟਲੀ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ

Italy News: ਬੇਸ਼ੱਕ ਇਟਲੀ ਦਾ ਨੌਜਵਾਨ ਅੱਜ ਬਿਹਤਰ ਭਵਿੱਖ ਲਈ ਇਟਲੀ ਨੂੰ ਅਲਵਿਦਾ ਆਖ ਰਿਹਾ ਹੈ | ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਤ ਅਨੁਸਾਰ ਪਿਛਲੇ 2 ਦਹਾਕਿਆਂ ਦੌਰਾਨ ਦੇਸ਼ ਦੇ 30 ਲੱਖ ਨੌਜਵਾਨਾਂ ਨੇ ਬੇਰੁਜ਼ਗਾਰੀ ਕਾਰਨ ਇਟਲੀ ਤੋਂ ਕਿਨਾਰਾ ਕਰ ਲਿਆ ਹੈ, ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਦਾ ਇਟਲੀ ਵਿਚ ਧੜਾਧੜ ਗੈਰ ਕਾਨੂੰਨੀ ਢੰਗ ਨਾਲ ਆਉਣਾ ਇਟਲੀ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ, ਕਿ ਆਖਿ਼ਰ ਕਿਉਂ ਪ੍ਰਵਾਸੀ ਇੰਨੀ ਵੱਡੀ ਤਾਦਾਦ 'ਚ ਇਟਲੀ ਆ ਰਹੇ ਹਨ। ਇਟਲੀ ਸਰਕਾਰ ਨੇ ਪ੍ਰਵਾਸੀਆਂ ਦੀ ਇਹੀ ਨਬਜ਼ ਨੂੰ ਪਛਾਣਦਿਆਂ ਉਹਨਾਂ ਤੋਂ ਖ਼ਾਲੀ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਹਰ ਸਾਲ ਇਟਲੀ ਤੋਂ ਬਾਹਰੋਂ ਕਾਮਿਆਂ ਦੀ ਮੰਗ ਕਰਨਾ ਸਰਕਾਰ ਦੇ ਭਲੇ ਵਿਚ ਹੋਵੇ ਜਾਂ ਨਾ ਪਰ ਉਹਨਾਂ ਠੱਗ ਏਜੰਟਾਂ ਦੇ ਫ਼ਾਇਦਾ ਵਿਚ ਜ਼ਰੂਰ ਹੋ ਰਿਹਾ ਹੈ| ਜਿਹੜੇ ਇਟਲੀ ਦੇ ਅਖੌਤੀ ਇਮੀਗ੍ਰੇਸ਼ਨ ਅਫ਼ਸਰ ਬਣ ਲੋਕਾਂ ਤੋਂ ਲੱਖਾਂ ਰੁਪਏ ਡਕਾਰ ਰਹੇ ਹਨ।

ਇਹ ਵੀ ਪੜ੍ਹੋ: Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ  

ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਦੇ ਨਾਮ ਉਪਰ ਸਭ ਤੋਂ ਵੱਧ ਭਾਰਤੀ ਨੌਜਵਾਨਾਂ ਦੀ ਲੁੱਟ ਅਖੌਤੀ ਟ੍ਰੈਵਲ ਏਜੰਟ ਇਟਲੀ ਦਾ ਕੰਮ ਵਾਲਾ ਵੀਜ਼ਾ ਲਿਆਉਣ ਦੇ ਨਾਮ 'ਤੇ ਕਰਦੇ ਹਨ | ਅਜਿਹਾ ਵੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅਵਾਮ ਵਿਚ ਉਹਨਾਂ ਬਾਬਿਆਂ ਦੇ ਇਸ਼ਤਿਹਾਰਾਂ ਦਾ ਗੁੱਗਾ ਅਲਾਪਿਆ ਜਾਂਦਾ ਹੈ ਜਿਹੜੇ ਕਿ ਵਸ਼ੀਕਰਨ, ਕਾਰੋਬਾਰ ਜਾਂ ਲੋਕਾਂ ਨੂੰ ਭੂਤ-ਪ੍ਰੇਤਾਂ ਤੋਂ ਬਚਾਉਣ ਦੇ ਵੱਡੇ-ਵੱਡੇ ਦਆਵੇ ਕਰਦੇ ਹਨ, ਪਰ ਇਹਨਾਂ ਦਾਵਿਆਂ ਨਾਲ ਕਿੰਨੇ ਲੋਕਾਂ ਦਾ ਭਲਾ ਹੁੰਦਾ ਇਹ ਸਭ ਭਲੀਭਾਂਤ ਜਾਣਦੇ ਹਨ | ਠੀਕ ਉਸੇ ਤਰ੍ਹਾਂ ਹੀ ਅੱਜ ਦੇ ਸੋਸ਼ਲ ਮੀਡੀਏ ਵਿਚ ਇਟਲੀ ਦੇ ਪੇਪਰ ਖੁੱਲਣ ਦਾ ਜ਼ਿਆਦਾਤਰ ਆਪੂ ਬਣੇ ਪੱਤਰਕਾਰ ਦਿਨ-ਰਾਤ ਪ੍ਰਚਾਰ ਕਰਦੇ ਹਨ ਤੇ ਨਾਲ ਹੀ ਆਪਣੀ ਏਜੰਟਗਿਰੀ ਦੀਆਂ ਸਰਾਫ਼ਤੀ ਬਾਤਾਂ ਪਾਕੇ ਮੁਰਗੇ ਫਸਾਉਣ ਲਈ ਚੋਗਾ ਵੀ ਖਿਲਾਉਂਦੇ ਹਨ ਜਿਸ ਵਿਚ ਭਾਰਤ ਤੇ ਪਾਕਿਸਤਾਨੀ ਪੰਜਾਬ ਦੇ ਭੋਲੇ-ਭਾਲੇ ਜਾਂ ਮਜ਼ਬੂਰ ਨੌਜਵਾਨ ਫਸ ਜਾਦੇ ਹਨ। ਇਹ ਪੰਜਾਬੀ ਨੌਜਵਾਨ ਹਰ ਸਾਲ ਉਸ ਸਮੇਂ ਲੱਖਾਂ ਰੁਪਏ ਦੀ ਲੁੱਟ ਚਿੱਟੇ ਦਿਨ ਆਪ ਹੀ ਅਖੌਤੀ ਏਜੰਟਾਂ ਕੋਲ ਜਾ-ਜਾ ਕਰਵਾਉਂਦੇ ਹਨ | ਜਦੋਂ ਇਟਲੀ ਦੀ ਸਰਕਾਰ ਕੰਮ ਵਾਲੇ ਪੇਪਰਾਂ ਲਈ ਕੋਟਾਂ ਜਾਰੀ ਕਰਦੀ ਹੈ।

 

ਇਹ ਵੀ ਪੜ੍ਹੋ: Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ 

ਇਟਲੀ ਦੇ ਪ੍ਰਧਾਨ ਮੰਤਰੀ ਦੇ ਤਖ਼ਤ ਉਪਰ ਬਿਰਾਜਮਾਨ ਕੋਈ ਵੀ ਹੋਵੇ ਪਰ ਸੰਨ 2006 ਤੋਂ ਇਟਲੀ ਸਰਕਾਰ ਦੇਸ਼ ਅੰਦਰ ਕਾਮਿਆਂ ਦੀ ਮੰਗ ਵਧਾਉਂਦੀ ਹੀ ਜਾ ਰਹੀ ਹੈ | ਜਿਸ ਨਾਲ ਸਰਕਾਰ ਨੂੰ ਓਨਾ ਲਾਭ ਹੁੰਦਾ ਨਹੀਂ ਜਾਪਦਾ ਜਿੰਨਾ ਲਾਭ ਅਖੌਤੀ ਏਜੰਟਾਂ ਨੂੰ ਹੁੰਦਾ ਹੈ ਤੇ ਸਭ ਤੋਂ ਵੱਧ ਉਹਨਾਂ ਨੌਜਵਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ ਜਿਹੜੇ ਵਿਚਾਰੇ ਲੱਖਾਂ ਰੁਪਏ  ਕਰਜ਼ਾ ਚੁੱਕ ਇਟਲੀ ਵਰਕ ਪਰਮਿੰਟ ਉਪਰ ਆਉਂਦੇ ਹਨ, ਪਰ ਇਥੇ ਆਕੇ ਵੀ ਕੱਚੇ ਦੇ ਕੱਚੇ ਰਹਿ ਜਾਂਦੇ ਹਨ | ਕਿਉਂਕਿ ਉਹਨਾਂ ਦੇ ਏਜੰਟ ਨਿਵਾਸ ਆਗਿਆ ਲਈ ਉਹਨਾਂ ਦੇ ਪੇਪਰ ਇਮੀਗ੍ਰੇਸ਼ਨ ਦਫ਼ਤਰ ਵਿਚ ਜਮ੍ਹਾਂ ਨਹੀਂ ਕਰਵਾਉਂਦੇ ਕੁਝ ਕੁ ਤਾਂ ਭਾਰਤ ਜਾਂ ਪਾਕਿਸਤਾਨ ਵਿਚ ਰਹਿ ਜਾਂਦੇ ਹਨ | ਕਿਉਂਕਿ ਏਜੰਟ ਉਹਨਾਂ ਨੂੰ ਫ਼ਰਜ਼ੀ ਪੇਪਰਾਂ ਦਾ ਲੋਲੀਪੋਪ ਦੇ 9-2-11 ਹੋ ਜਾਂਦੇ ਹਨ। ਇਟਲੀ ਦਾ ਸਭ ਤੋਂ ਵੱਡਾ ਸੂਬਾ ਕੰਪਾਨੀਆਂ ਹਨ, ਜਿੱਥੇ ਮਾਫ਼ੀਆ ਰਾਜ ਹੈ |

ਇਹ ਮਾਫ਼ੀਆ ਸਥਾਨਕ ਵਕੀਲਾਂ ਨਾਲ ਗੰਢਤੁਪ ਕਰਕੇ ਹੁਣ ਤੱਕ ਲੱਖਾਂ ਲੋਕਾਂ ਨੂੰ ਬਿਨ੍ਹਾਂ ਇਟਾਲੀਅਨ ਮਾਲਕਾਂ ਨੂੰ ਜਾਣਕਾਰੀ ਦਿੱਤੇ ਉਹਨਾਂ ਦੇ ਪੇਪਰਾਂ ਉਪਰ ਕਾਮਿਆਂ ਨੂੰ ਸਰਕਾਰੇ ਦਰਬਾਰਾਂ ਸੈਟਿੰਗ ਕਰ ਬਾਹਰੋ ਬਾਹਰ ਬੁਲਾ ਚੁੱਕਾ ਹੈ ਜਿਹਨਾਂ ਦਾ ਹੁਣ ਪਰਦਾਫਾਸ਼ ਹੋ ਚੁੱਕਾ ਹੈ ਤੇ ਇਟਲੀ ਅੰਬੈਂਸੀ ਦਿੱਲੀ ਨੇ ਅਜਿਹੇ ਨੂਲੇ ਔਸਤਿਆਂ ਉਪਰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਇਸ ਵਾਰ ਜਦੋਂ ਇਟਲੀ ਦੇ ਪੇਪਰ ਖੁੱਲਣ ਦਾ ਐਲਾਨ ਹੋ ਚੁੱਕਾ ਹੈ ਤਾਂ ਉਹਨਾਂ ਅਖੌਤੀ ਏਜੰਟਾਂ ਨੇ ਆਪਣੇ ਮਨਸੂਬਿਆਂ ਨੂੰ ਨੇਪੜੇ ਚਾੜਨ ਲਈ ਸੋਸ਼ਲ ਮੀਡੀਏ ਰਾਹੀ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਬਹੁਤ ਸਾਰੇ ਕਬੂਤਰ ਸਾਡੇ ਜਾਗਰੂਕ ਕਰਨ ਦੇ ਬਾਵਜੂਦ ਇਹਨਾਂ ਠੱਗਾਂ ਦੇ ਜਾਲ ਵਿਚ ਫਸ ਜਾਣਗੇ | ਕਿਉਂਕਿ ਲੁੱਟ ਹੋਣ ਵਾਲੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਇਟਲੀ ਦੇ ਕਾਨੂੰਨ ਤੇ ਪੇਪਰਾਂ ਸੰਬਧੀ ਮੁਕੰਮਲ ਜਾਣਕਾਰੀ ਉਹਨਾਂ ਸੋਸ਼ਲ ਮੀਡੀਏ ਰਾਹੀਂ ਲੈ ਲਈ ਹੈ ਤੇ ਆਪਣੀ ਨਾਲ ਹੋ ਰਹੀ ਲੁੱਟ ਦੀ ਉਹ ਕਿਸੇ ਰਿਸ਼ਤੇਦਾਰ ਜਾਂ ਸਾਕ ਸਬੰਧੀ ਨੂੰ ਭਿੰਨਕ ਵੀ ਨਹੀਂ ਲੱਗਣ ਦਿੰਦੇ। ਅਜਿਹੇ ਵਾਕਿਆਂ ਇਟਲੀ ਵਿਚ ਹਰ ਸਾਲ ਹੁੰਦੇ ਹਨ ਤੇ ਸ਼ਾਇਦ ਹੁੰਦੇ ਵੀ ਰਹਿਣਗੇ | ਕਿਉਂਕਿ ਕਿ ਕਈ ਵਾਰ ਬੇਰੁਜ਼ਗਾਰੀ, ਲਾਚਾਰੀ, ਬੇਵੱਸੀ ਤੇ ਘਰਾਂ ਦੀ ਮਜ਼ਬੂਰੀ ਇਨਸਾਨ ਨੂੰ ਅੱਖੀ ਦੇਖ ਮੱਖੀ ਖਾਣ ਲਈ ਮਜ਼ਬੂਰ ਕਰ ਦਿੰਦੀ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਅਸੀਂ ਉਹਨਾਂ ਤਮਾਮ ਪੰਜਾਬੀ ਜਾਂ ਭਾਰਤੀ ਨੌਜਵਾਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਉਹ ਇਟਲੀ ਦੇ ਵਰਕ ਪਰਮਿਟ ਉਪਰ ਇਟਲੀ ਆਉਣ ਦੇ ਇਛੁੱਕ ਹੈ ਤਾਂ ਆਪਣੇ ਪੇਪਰਾਂ ਦੀ ਪੂਰੀ ਜਾਣਕਾਰੀ ਜ਼ਰੂਰ ਲੈਣ ਤੇ ਏਜੰਟ ਨਾਲ ਪੱਕੀ ਠੱਕੀ ਕਰਨ ਸਮੇਂ ਇਟਲੀ ਆਕੇ ਪੇਪਰ ਜਮ੍ਹਾਂ ਕਰਵਾਉਣ ਦੀ ਗੱਲ ਜ਼ਰੂਰ ਕਰਨ ਨਹੀਂ ਤਾਂ ਉਹਨਾਂ ਨੂੰ ਬਹੁਤ ਪਛਤਾਉਣਾ ਪੈ ਸਕਦਾ ਹੈ | ਕਿਉਂਕਿ ਬਿਨ੍ਹਾਂ ਪੇਪਰ ਇਟਲੀ ਵਿਚ ਕੰਮ ਲੱਭਣਾ ਹਨੇਰੇ ਵਿਚ ਸੂਈ ਲੱਭਣ ਬਰਾਬਰ ਹੁੰਦਾ ਜਾ ਰਿਹਾ ਹੈ। ਇਹਨਾਂ ਪੇਪਰਾਂ ਦੀ ਆੜ ਵਿਚ ਉਹ ਠੱਗ ਦੋਨਾਂ ਹੱਥਾਂ ਨਾਲ ਲੋਕਾਂ ਦੀ ਲੁੱਟ ਰੱਜ ਕੇ ਕਰਨਗੇ ਜਿਹੜੇ ਪੇਪਰ ਅਪਲਾਈ ਕਰਨ ਲਈ 100-200 ਯੂਰੋ ਪਹਿਲਾਂ ਲੈਣਗੇ ਤੇ ਫ਼ਰਜ਼ੀ ਰਸੀਦਾਂ ਦੇ ਅਣਜਾਣ ਨੌਜਵਾਨਾਂ ਨੂੰ ਉੱਲੂ ਬਣਾ ਕੇ ਵੀ ਸਾਫ਼ ਬਚ ਜਾਣਗੇ | ਕਿਉਂਕਿ ਇਹ ਠੱਗ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਜੇਕਰ ਪੇਪਰ ਨਾ ਨਿਕਲੇ ਤਾਂ ਅਡਵਾਂਸ ਨਹੀਂ ਮੁੜਨਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਇਟਲੀ ਪ੍ਰਵਾਸੀਆਂ ਦਾ ਹਰਮਨ ਪਿਆਰਾ ਦੇਸ਼ ਹੋਣ ਕਾਰਨ ਸੰਨ 1990 ਤੋਂ ਸੰਨ 2020 ਤੱਕ 16 ਲੱਖ 20 ਹਜ਼ਾਰ ਪ੍ਰਵਾਸੀਆਂ ਨੇ ਇਟਾਲੀਅਨ ਨਾਗਰਿਕਤਾ ਹਾਸਲ ਕੀਤੀ ਹੈ ਤੇ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ ਚਾਈਨੀ ਪ੍ਰਵਾਸੀਆਂ ਦੀ ਗਿਣਤੀ ਹੈ। ਰਾਸ਼ਟਰੀ ਏਜੰਸੀ ਇਸਤਤ ਅਨੁਸਾਰ ਸੰਨ 2022 ਵਿਚ ਸਰਕਾਰ ਨੇ 37 ਲੱਖ ਪ੍ਰਵਾਸੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਦਿੱਤੀ ਜਿਸ ਵਿਚ 15 ਲੱਖ ਪ੍ਰਵਾਸੀਆਂ ਨੂੰ ਅਸਥਾਈ ਤੇ 22 ਲੱਖ ਨੂੰ ਸਥਾਈ ਨਿਵਾਸ ਆਗਿਆ ਮਿਲੀ ਹੈ।

(For more news apart from Every year, thousands of young people are victims of theft of millions News IN PUNJABI, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM
Advertisement