
ਲੋਕ ਸੇਵਾ ਕਮਿਸ਼ਨ ਦੀਆਂ ਭਰਤੀਆਂ ਵਿਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਸਪਾ ਸ਼ਾਸਨਕਾਲ ਦੌਰਾਨ
ਇਲਾਹਾਬਾਦ : ਲੋਕ ਸੇਵਾ ਕਮਿਸ਼ਨ ਦੀਆਂ ਭਰਤੀਆਂ ਵਿਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਸਪਾ ਸ਼ਾਸਨਕਾਲ ਦੌਰਾਨ ਹੋਈਆ ਚਾਰ ਹੋਰ ਭਰਤੀਆਂ ਦੀਆਂ ਮੂਲ ਕਾਪੀਆਂ ਅਪਣੇ ਕਬਜ਼ੇ ਵਿਚ ਲਵੇਗੀ। ਸੀਬੀਆਈ ਨੇ ਕਮਿਸ਼ਨ ਦੇ ਸਕੱਤਰ ਤੋਂ ਕਾਪੀਆਂ ਮੰਗੀਆਂ ਹਨ। ਸੀਬੀਆਈ ਨੂੰ ਮੂਲ ਕਾਪੀਆਂ ਦੇਣ ਤੋਂ ਪਹਿਲਾਂ ਕਮਿਸ਼ਨ ਵਿਚ ਕਾਪੀਆਂ ਦੀ ਫੋਟੋ ਕਾਪੀ ਤਿਆਰ ਕੀਤੀ ਜਾ ਰਹੀ ਹੈ।
CBI Confiscate Original Copies PCS four more Recruitments
ਮੂਲ ਕਾਪੀਆਂ ਸੀਬੀਆਈ ਨੂੰ ਦੇਣ ਤੋਂ ਬਾਅਦ ਫੋਟੋ ਕਾਪੀਆਂ ਕਮਿਸ਼ਨ ਦੇ ਰਿਕਾਰਡ ਵਿਚ ਰੱਖੀਆਂ ਜਾਣਗੀਆਂ। ਸੀਬੀਆਈ ਨੇ ਪੀਸੀਐਸ 2015, ਪੀਸੀਐਸ ਜੇ 2015, ਲੋਅਰ ਸੁਬਾਰਡੀਨੇਟ 2014, ਸਮੀਖਿਆ ਅਧਿਕਾਰੀ-ਸਹਾਇਕ ਸਮੀਖਿਆ ਅਧਿਕਾਰੀ (ਆਰਓ-ਏਆਰਓ) 2014 ਅਤੇ ਏਪੀਓ 2015 ਦੀ ਮੂਲ ਕਾਪੀ ਮੰਗੀ ਹੈ।
CBI Confiscate Original Copies PCS four more Recruitments
ਇਨ੍ਹਾਂ ਭਰਤੀਆਂ ਦੇ ਸਬੰਧ ਵਿਚ ਵਿਦਿਆਰਥੀਆਂ ਵਲੋਂ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤ ਪੀਸੀਐਸ 2015 ਨੂੰ ਲੈ ਕੇ ਮਿਲੀ ਹੈ। ਪੀਸੀਐਸ 2015 ਕਮਿਸ਼ਨ ਦੀ ਸਭ ਤੋਂ ਜ਼ਿਆਦਾ ਵਿਵਾਦਤ ਪ੍ਰੀਖਿਆ ਰਹੀ ਹੈ। ਇਸ ਦੀ ਸ਼ੁਰੂਆਤੀ ਪ੍ਰੀਖਿਆ ਦਾ ਪੇਪਰ 29 ਮਾਰਚ 2015 ਨੂੰ ਲਖਨਊ ਦੇ ਇਕ ਸੈਂਟਰ ਵਿਚ ਆਊਟ ਹੋਇਆ ਸੀ ਜਦਕਿ ਮੁੱਖ ਪ੍ਰੀਖਿਆ ਦੀ ਪ੍ਰੀਖਿਆਰਥੀ ਰਹੀ ਸੁਹਾਸਿਨੀ ਵਾਜਪਾਈ ਦੀ ਕਾਪੀ ਬਦਲ ਕੇ ਪਾਸ ਹੁੰਦੇ ਹੋਏ ਵੀ ਉਨ੍ਹਾਂ ਨੂੰ ਫੇਲ੍ਹ ਕਰ ਦਿਤਤਾ ਗਿਆ ਸੀ।
CBI Confiscate Original Copies PCS four more Recruitments
ਪੀਸੀਐਸ 2015 ਦੀਆਂ ਜ਼ਿਆਦਾਤਰ ਕਾਪੀਆਂ ਸੀਬੀਆਈ ਅਪਣੇ ਕਬਜ਼ੇ ਵਿਚ ਲੈ ਚੁੱਕੀ ਹੈ। ਬਾਕੀ ਚਾਰ ਪ੍ਰੀਖਿਆਵਾਂ ਦੀਆਂ ਮੂਲ ਕਾਪੀਆਂ ਲੈਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਕਮਿਸ਼ਨ ਦੇ ਸਕੱਤਰ ਜਗਦੀਸ਼ ਨੇ ਦਸਿਆ ਕਿ ਜਿਵੇਂ-ਜਿਵੇਂ ਫੋਟੋ ਕਾਪੀ ਤਿਆਰ ਹੋ ਰਹੀ ਹੈ, ਮੂਲ ਕਾਪੀਆਂ ਸੀਬੀਆਈ ਟੀਮ ਨੂੰ ਸੌਂਪ ਦਿਤੀਆਂ ਜਾ ਰਹੀਆਂ ਹਨ।
CBI Confiscate Original Copies PCS four more Recruitments
ਦਸ ਦਈਏ ਕਿ ਕਮਿਸ਼ਨ ਦੇ ਪੱਧਰ ਤੋਂ ਪਹਿਲਾਂ ਸੀਬੀਆਈ ਨੂੰ ਮੂਲ ਕਾਪੀਆਂ ਦੇਣ ਤੋਂ ਮਨ੍ਹਾਂ ਕਰ ਦਿਤਾ ਗਿਆ ਸੀ। ਫੋਟੋ ਕਾਪੀ ਦਿਤੀ ਜਾ ਰਹੀ ਸੀ। ਸੀਬੀਆਈ ਦੇ ਐਸਪੀ ਰਾਜੀਵ ਰੰਜਨ ਨੇ ਲਖਨਊ ਵਿਚ ਪ੍ਰਮੁੱਖ ਸਕੱਤਰ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੂਲ ਕਾਪੀਆਂ ਤੋਂ ਬਿਨਾਂ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨਾ ਮੁਸ਼ਕਲ ਹੋਵੇਗਾ। ਸੀਬੀਆਈ ਸੂਤਰਾਂ ਮੁਤਾਬਕ ਇਨ੍ਹਾਂ ਕਾਪੀਆਂ ਦੀ ਮਾਹਿਰਾਂ ਤੋਂ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।