
ਇਸ ਲਾਕਡਾਊਨ ਨਾਲ ਛੋਟੇ ਉਦਯੋਗ, ਵਪਾਰ ਬੰਦ...
ਨਵੀਂ ਦਿੱਲੀ: ਦੇਹਰਾਦੂਨ ਦੇ ਇਕ 15 ਸਾਲ ਦੇ ਵਿਦਿਆਰਥੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ। ਇਸ ਬੇਨਤੀ ਵਿਚ ਉਸ ਲਿਖਿਆ ਹੈ ਕਿ ਸਾਰੇ ਧਾਰਮਿਕ ਸਥਾਨਾਂ ਲਈ ਕੋਰੋਨਾ ਵਾਇਰਸ ਨਾਲ ਲੜਨ ਲਈ ਅਪਣੀ ਸੰਪੱਤੀ ਦਾ 80% ਹਿੱਸਾ ਦਾਨ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣ ਵਾਲੇ ਵਿਦਿਆਰਥੀ ਦਾ ਨਾਮ ਅਭਿਨਵ ਕੁਮਾਰ ਸ਼ਰਮਾ ਹੈ ਜੋ ਸੈਂਟ ਜੋਸੇਫ ਅਕਾਦਮੀ ਦਾ ਵਿਦਿਆਰਥੀ ਹੈ।
Photo
ਅਭਿਨਵ ਕੁਮਾਰ ਸ਼ਰਮਾ ਨੇ 26 ਮਾਰਚ 2020 ਨੂੰ ਇਕ ਈਮੇਜ਼ ਭੇਜੀ ਸੀ। ਅਭਿਨਵ ਨੇ ਅਪਣੇ ਪੱਤਰ ਵਿਚ ਲਿਖਿਆ ਕਿ 21 ਦਿਨਾਂ ਤੋਂ ਚਲ ਰਹੇ ਲਾਕਡਾਊਨ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਝਟਕਾ ਲਗਣ ਵਾਲਾ ਹੈ। ਅਭਿਨਵ ਨੇ ਪੀਐਮ ਨੂੰ ਅਪੀਲ ਕੀਤੀ ਹੈ ਕਿ ਸਾਰੇ ਧਾਰਮਿਕ ਸਥਾਨਾਂ ਲਈ ਅਪਣੇ ਫੰਡ ਦਾ 80% ਹਿੱਸਾ ਪੀਐਮ ਦੇ ਰਾਹਤ ਫੰਡ ਵਿਚ ਦਾਨ ਕਰਨਾ ਲਾਜ਼ਮੀ ਹੋਵੇ, ਚਾਹੇ ਉਹ ਜਿਹੜੇ ਵੀ ਧਰਮ ਦਾ ਹੋਵੇ।
Photo
ਤਾਂ ਕਿ ਇਸ ਪੈਸੇ ਦਾ ਉਪਯੋਗ ਉਹਨਾਂ ਲੋਕਾਂ ਲਈ ਕੀਤਾ ਜਾ ਸਕੇ ਜਿਹਨਾਂ ਨੂੰ ਇਸ ਪੈਸੇ ਦੀ ਸਖ਼ਤ ਜ਼ਰੂਰਤ ਹੈ। ਦਸਿਆ ਜਾ ਰਿਹਾ ਹੈ ਕਿ ਜਦੋਂ ਅਭਿਨਵ ਨੇ ਲਾਕਡਾਊਨ ਦੌਰਾਨ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੀ ਨੌਕਰੀ ਗੁਵਾਉਂਦੇ ਹੋਏ ਦੇਖਿਆ ਜਿਸ ਤੋਂ ਬਾਅਦ ਉਸ ਨੇ ਇਹ ਪੱਤਰ ਲਿਖਣ ਦਾ ਫ਼ੈਸਲਾ ਕੀਤਾ। ਅਭਿਨਵ ਪੱਤਰ ਵਿਚ ਲਿਖਦੇ ਹਨ ਕਿ ਮੈਨੂੰ ਪਤਾ ਹੈ ਕਿ ਸਾਰੇ ਧਾਰਮਿਕ ਟ੍ਰਸਟਾਂ ਅਤੇ ਸੰਸਥਾਵਾਂ ਵਿਚ ਕਿੰਨਾ ਪੈਸਾ ਜਾਂਦਾ ਹੈ।
Photo
ਮੈਨੂੰ ਉਮੀਦ ਹੈ ਕਿ ਸਾਡੇ ਮਾਨਯੋਗ ਪੀਐਮ ਲੋਕਾਂ ਨੂੰ ਹਰ ਚੀਜ਼-ਮਹਾਂਮਾਰੀ, ਗਰੀਬੀ, ਭੁੱਖ ਅਤੇ ਹੋਰਨਾਂ ਮੁਸ਼ਕਿਲਾਂ ਤੋਂ ਬਚਾਉਣ ਲਈ ਪੂਰੀ ਤਾਕਤ ਲਗਾ ਦੇਣਗੇ। ਅਭਿਨਵ ਨੇ ਅਪਣੇ ਪੱਤਰ ਵਿਚ ਗਰੀਬਾਂ ਦੀ ਦੂਰਦਸ਼ਾ ਬਾਰੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਸਿਹਤ ਸੰਕਟਕਾਲੀਨ ਨਿਸ਼ਚਿਤ ਰੂਪ ਤੋਂ ਵਿੱਤੀ ਐਮਰਜੈਂਸੀ ਦਾ ਕਾਰਨ ਬਣੇਗਾ, ਜਿਸ ਕਾਰਨ ਭਿਖਾਰੀ, ਮਜ਼ਦੂਰ ਆਦਿ ਭੁੱਖਮਰੀ ਦੀ ਕਗਾਰ ਤੇ ਹੋਣਗੇ।
Photo
ਇਸ ਲਾਕਡਾਊਨ ਨਾਲ ਛੋਟੇ ਉਦਯੋਗ, ਵਪਾਰ ਬੰਦ ਹੋ ਸਕਦੇ ਹਨ। ਕੋਈ ਕੰਮ ਨਾ ਹੋਣ ਕਾਰਨ ਬੇਰੁਜ਼ਗਾਰੀ ਵਧ ਸਕਦੀ ਹੈ। ਅਭਿਨਵ ਦਾ ਮੰਨਣਾ ਹੈ ਕਿ ਜੇ ਧਾਰਮਿਕ ਸੰਸਥਾਵਾਂ ਦਾ ਇਹ ਪੈਸਾ ਲੋਕਾਂ ਨੂੰ ਬਚਾਉਂਦਾ ਹੈ ਤਾਂ ਈਸ਼ਵਰ ਖੁਸ਼ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇਗਾ ਨਾਲ ਹੀ ਸਾਨੂੰ ਇਨਸਾਨੀਅਤ ਤੇ ਵਧ ਵਿਸ਼ਵਾਸ ਹੋਵੇਗਾ।
ਅਭਿਨਵ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਕੀ ਕਰ ਰਹੇ ਹਨ। ਅਭਿਨਵ ਨੇ ਅੱਗੇ ਲਿਖਿਆ ਕਿ ਡਾਕਟਰ ਇਸ ਘਾਤਕ ਵਾਇਰਸ ਨਾਲ ਲੜਨ ਲਈ ਇਕ ਸਿਪਾਹੀ ਦੀ ਤਰ੍ਹਾਂ ਕੰਮ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਸਾਡੀ ਸਰਕਾਰ ਇਹ ਸਭ ਜਾਣਦੀ ਹੈ ਅਤੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾ ਰਹੀਆਂ ਹਨ ਜਿਹਨਾਂ ਨੂੰ ਇਸ ਲੜਾਈ ਨਾਲ ਲੜਨ ਦੀ ਜ਼ਰੂਰਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।