
ਇਕ ਯੂਜ਼ਰ ਨੇ ਟਵੀਟ ਵਿਚ ਲਿਖਿਆ ਕਿ ਤੁਸੀਂ ਸਰਕਾਰ ਨੂੰ ਸੀਏਏ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਦਿੱਲੀ ਵਿਚ ਲੋਕਾਂ ਦੇ ਇਕ ਥਾਂ ਇਕੱਠੇ ਨਾ ਹੋਣ ਨੂੰ ਲੈ ਕੇ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੇ ਪੱਤਰਕਾਰ ਰਾਹੁਲ ਕੰਵਲ ਨੇ ਸ਼ਾਹੀਨ ਬਾਗ਼ ਵਿਚ ਸੀਏਏ ਦੇ ਵਿਰੋਧ ਵਿਚ ਜਾਰੀ ਧਰਨਾ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕੀਤੀ ਹੈ। ਰਾਹੁਲ ਕੰਵਲ ਨੇ ਟਵੀਟ ਕਰ ਕੇ ਕਿਹਾ ਕਿ ਸ਼ਾਹੀਨ ਬਾਗ਼ ਵਿਚ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹੁਣ ਪ੍ਰਦਰਸ਼ਨ ਬੰਦ ਕਰ ਦੇਣਾ ਚਾਹੀਦਾ ਹੈ।
CAA
ਉਹ ਅਪਣੀਆਂ ਗੱਲਾਂ ਲੋਕਾਂ ਸਾਹਮਣੇ ਰੱਖ ਚੁੱਕੇ ਹਨ ਪਰ ਲੋਕਾਂ ਦੀ ਸੁਰੱਖਿਆ ਰਾਜਨੀਤੀ ਤੋਂ ਉਪਰ ਹੋਣੀ ਚਾਹੀਦੀ ਹੈ। ਉਹਨਾਂ ਅੱਗੇ ਲਿਖਿਆ ਕਿ ਕੋਰੋਨਾ ਵਾਇਰਸ ਦਾ ਅਸਰ ਖਤਮ ਹੋਣ ਤੋਂ ਬਾਅਦ ਫਿਰ ਤੋਂ ਇਕੱਠੇ ਹੋਣ ਕਾਰਨ ਵਧ ਸਕਦਾ ਹੈ। ਅਜਿਹਾ ਨਾ ਕਰਨ ਤੇ ਸਾਰਿਆਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਉਹਨਾਂ ਨੂੰ ਉੱਥੋਂ ਹਟਾਉਣਾ ਲਾਜ਼ਮੀ ਹੋ ਚੁੱਕਿਆ ਹੈ। ਉੱਥੇ ਹੀ ਪੱਤਰਕਾਰ ਦੇ ਇਸ ਟਵੀਟ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਹਨਾਂ ਨੂੰ ਹੀ ਨਿਸ਼ਾਨੇ ਤੇ ਲਿਆ ਹੈ।
Tweet
ਇਕ ਯੂਜ਼ਰ ਨੇ ਟਵੀਟ ਵਿਚ ਲਿਖਿਆ ਕਿ ਤੁਸੀਂ ਸਰਕਾਰ ਨੂੰ ਸੀਏਏ, ਐਨਪੀਆਰ ਅਤੇ ਐਨਆਰਸੀ ਵਾਪਸ ਲੈਣ ਲਈ ਕਿਉਂ ਨਹੀਂ ਕਹਿੰਦੇ। ਇਕ ਯੂਜ਼ਰ ਨੇ ਲਿਖਿਆ ਕਿ ਸਿਰਫ ਸ਼ਾਹੀਨ ਬਾਗ਼ ਨੂੰ ਹੀ ਕਿਉਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪਬਲਿਕ ਟ੍ਰਾਂਸਪੋਰਟ ਤੋਂ ਵੀ ਖਤਰਾ ਹੈ ਪਰ ਇਸ ਤੇ ਹੁਣ ਤਕ ਕੋਈ ਰੋਕ ਨਹੀਂ ਲਗਾਈ ਗਈ। ਸਰਕਾਰੀ ਹਸਪਤਾਲ, ਏਅਰਪੋਰਟਸ, ਟ੍ਰੇਨ ਸੇਵਾਵਾਂ ਹੁਣ ਤਕ ਜਾਰੀ ਹਨ।
Folks at Shaheen Bagh should now call off their protest. They have made a point. But public safety must override politics. They can assemble later after the Coronavirus subsides. Refusal to do so is a risk to everyone’s health. If they still don’t move, they should be evicted.
— Rahul Kanwal (@rahulkanwal) March 17, 2020
ਵੱਡੀਆਂ ਇੰਡਸਟਰੀਆਂ ਵਿਚ 1000 ਜਾਂ ਉਸ ਤੋਂ ਜ਼ਿਆਦਾ ਲੋਕ ਹੁਣ ਵੀ ਕੰਮ ਕਰ ਰਹੇ ਹਨ। ਉੱਥੇ ਹੀ ਕੁੱਝ ਯੂਜ਼ਰਸ ਨੇ ਰਾਹੁਲ ਕੰਵਲ ਦੇ ਬਹਾਨੇ ਮੀਡੀਆ ਨੂੰ ਹੀ ਨਿਸ਼ਾਨੇ ਤੇ ਲਿਆ ਹੈ। ਦਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਧਰਨਾ ਪ੍ਰਦਰਸ਼ਨ ਚਲ ਰਿਹਾ ਹੈ। ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ 93ਵੇਂ ਦਿਨ ਵੀ ਜਾਰੀ ਹੈ, ਪਰ ਹੁਣ ਹੌਲੀ ਹੌਲੀ ਧਿਆਨ ਹਟਾ ਦਿੱਤਾ ਗਿਆ ਹੈ।
Folks at Shaheen Bagh should now call off their protest. They have made a point. But public safety must override politics. They can assemble later after the Coronavirus subsides. Refusal to do so is a risk to everyone’s health. If they still don’t move, they should be evicted.
— Rahul Kanwal (@rahulkanwal) March 17, 2020
ਇਸ ਵਾਇਰਸ ਦੇ ਡਰ ਨੇ ਲੋਕਾਂ ਨੇ ਇਕੱਠੇ ਹੋਣਾ ਵੀ ਛੱਡ ਦਿੱਤਾ ਹੈ। ਸੀਏਏ ਵਿਰੁੱਧ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਾਹੀਨ ਬਾਗ ਵਿਖੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਇੱਥੇ 2 ਤੋਂ 3 ਹਜ਼ਾਰ ਲੋਕ ਇਕੱਠੇ ਹੁੰਦੇ ਸਨ ਅਤੇ ਪੰਡਾਲ ਦੇ ਬਾਹਰ ਲੋਕਾਂ ਦੀ ਭੀੜ ਸੀ। ਕੁਝ ਬਦਮਾਸ਼ ਹਥਿਆਰਾਂ ਨਾਲ ਪ੍ਰਦਰਸ਼ਨ ਵਾਲੀ ਸਾਈਟ 'ਤੇ ਪਹੁੰਚ ਗਏ ਸਨ। ਹਿੰਦੂ ਸੰਗਠਨਾਂ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਅਤੇ ਸ਼ਾਹੀਨ ਬਾਗ ਨੂੰ ਖਾਲੀ ਕਰਵਾਉਣ ਦੀ ਧਮਕੀ ਵੀ ਦਿੱਤੀ ਸੀ ਪਰ ਹੁਣ ਅਜਿਹੀਆਂ ਧਮਕੀਆਂ ਨਹੀਂ ਸੁਣੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।