ਕੋਰੋਨਾ ਨਾਲ ਨਜਿੱਠਣ ਲਈ ਦਿੱਤੇ 25 ਕਰੋੜ, ਸਿਹਤ ਵਿਭਾਗ ਨੇ ਕੀਤਾ ਪੱਤਰ ਜਾਰੀ
Published : Mar 20, 2020, 6:47 pm IST
Updated : Mar 20, 2020, 6:47 pm IST
SHARE ARTICLE
file photo
file photo

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਵਿੱਤ ਵਿਭਾਗ ਵੱਲੋਂ ਜਾਰੀ 25 ਕਰੋੜ ਰੁਪਏ ਦੀ ਰਾਸ਼ੀ ਨੂੰ ਜ਼ਿਲ੍ਹੇ 'ਚ ਵੰਡ ਦਿੱਤਾ ਹੈ। ਇਸ ਸੰਬੰਧ 'ਚ ਸਿਹਤ ਵਿਭਾਗ

ਚੰਡੀਗੜ੍ਹ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਵਿੱਤ ਵਿਭਾਗ ਵੱਲੋਂ ਜਾਰੀ 25 ਕਰੋੜ ਰੁਪਏ ਦੀ ਰਾਸ਼ੀ ਨੂੰ ਜ਼ਿਲ੍ਹੇ 'ਚ ਵੰਡ ਦਿੱਤਾ ਹੈ। ਇਸ ਸੰਬੰਧ 'ਚ ਸਿਹਤ ਵਿਭਾਗ ਨੇ ਪੱਤਰ ਜਾਰੀ ਕਰਕੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕਰ ਕੇ ਕਿਹਾ ਕਿ ਇਹ ਫੰਡ ਸਿਰਫ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਜਾਰੀ ਕੀਤੇ ਗਏ ਹਨ।

Corona VirusCorona Virus

ਜਿਸਨੂੰ ਸਟੇਟ ਡਿਜਾਸਟਰ ਰਿਲੀਫ ਫੰਡ ਅਧੀਨ ਵਰਤੋਂ 'ਚ ਲਿਆਂਦਾ ਜਾਵੇ। ਇਸ ਸਪੈਸ਼ਲ ਫੰਡ ਦੇ ਸੰਬੰਧ 'ਚ ਕੁੱਝ ਦਿਨ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨਾਲ ਗੱਲ ਵੀ ਕੀਤੀ ਸੀ। ਇਸ ਫੰਡ ਤਹਿਤ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਸਭ ਤੋਂ ਜਿਆਦਾ 25-25 ਲੱਖ ਰੁਪਏ ਜਾਰੀ ਕੀਤੇ ਗਏ ਹਨ।

Corona VirusCorona Virus

ਉਥੇ ਹੀ, ਅੰਮ੍ਰਿਤਸਰ ਅਤੇ ਮੋਹਾਲੀ ਦੇ ਸਿਵਲ ਸਰਜਨਜ਼ ਨੂੰ ਸਭ ਤੋਂ ਜਿਆਦਾ 10-10 ਲੱਖ ਰੁਪਏ ਜਾਰੀ ਕੀਤੇ ਗਏ ਹਨ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਸਿਵਲ ਸਰਜਨ ਨੂੰ 5-5 ਲੱਖ ਰੁਪਏ ਅਲਾਟ ਕੀਤੇ ਗਏ ਹਨ।  

Corona VirusCorona Virus

ਦੱਸ ਦਈਏ ਕਿ ਈਰਾਨ ਨੇ 18 ਮਾਰਚ, 2020 ਨੂੰ ਐਲਾਨ ਕੀਤਾ ਸੀ ਕਿ ਈਰਾਨ ਦੇ 196 ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਤਬਾਹੀ ਲਈ ਮਰਨ ਵਾਲਿਆਂ ਦੀ ਗਿਣਤੀ 6,400 ਤੋਂ ਪਾਰ ਹੋ ਗਈ ਹੈ। ਦੂਜੇ ਪ੍ਰਾਂਤਾਂ ਦੇ ਨਾਲ, ਕੂਮ ਵਿਚ ਪੀੜਤਾਂ ਦੀ ਗਿਣਤੀ 790, ਤਹਿਰਾਨ 800, ਗਿਲਾਨ 763, ਇਸਫਾਹਨ 620, ਖੋਰਾਸਨ 581, ਮਜੰਦਰਨ 530, ਗੋਲੇਸਤਾਨ 393, ਖੁਜ਼ਸਤਾਨ 207, ਅਤੇ ਹਮਦਾਨ 204 ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement