ਪ੍ਰਤੀ ਲੀਟਰ 2 ਰੁਪਏ ਦਾ ਹੋਇਆ ਵਾਧਾ
ਗੁਜਰਾਤ : ਅਮੂਲ ਨੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਤਾਜ਼ਾ ਦੁੱਧ ਮਹਿੰਗਾ ਕਰ ਦਿੱਤਾ ਹੈ। ਵਧੀਆਂ ਕੀਮਤਾਂ 1 ਅਪ੍ਰੈਲ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਕ ਲੀਟਰ ਦੀ ਕੀਮਤ 'ਚ 2 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ MRP ਦੇ 3-4 ਫੀਸਦੀ ਦੇ ਬਰਾਬਰ ਹੈ।
ਪੜ੍ਹੋ ਪੂਰੀ ਖ਼ਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ 'ਚ ਰਾਣੀ ਕਮਲਾਪਤੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ (GCMMF) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਫੈਡਰੇਸ਼ਨ ਦੇ ਬਿਆਨ ਮੁਤਾਬਕ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਅਤੇ ਸੌਰਾਸ਼ਟਰ-ਕੱਛ ਦੇ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਕੀਮਤਾਂ 'ਚ ਵਾਧੇ ਦੇ ਫ਼ੈਸਲੇ ਤੋਂ ਬਾਅਦ ਹੁਣ ਅਮੂਲ ਗੋਲਡ 32 ਰੁਪਏ, ਅਮੂਲ ਫਰੈਸ਼ 26 ਰੁਪਏ ਅਤੇ ਅਮੂਲ ਸ਼ਕਤੀ 29 ਰੁਪਏ 'ਚ ਮਿਲੇਗਾ।
ਪੜ੍ਹੋ ਪੂਰੀ ਖ਼ਬਰ : ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਾਂਚ ਕੀਤੀ ਈ-ਮੇਲ
ਇਹ ਸਾਰੀਆਂ ਕੀਮਤਾਂ ਅੱਧੇ ਲੀਟਰ ਦੇ ਪੈਕੇਟ ਲਈ ਹਨ। ਅਮੂਲ ਨੇ ਇਸ ਦਾ ਕਾਰਨ ਮਹਿੰਗਾਈ ਨੂੰ ਦੱਸਿਆ। ਅਮੂਲ ਮੁਤਾਬਕ ਪਿਛਲੇ ਇਕ ਸਾਲ 'ਚ ਪਸ਼ੂਆਂ ਦੀ ਖੁਰਾਕ ਦੀ ਕੀਮਤ 'ਚ 13-14 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਕਿਸਾਨਾਂ ਲਈ ਦੁੱਧ ਦਾ ਉਤਪਾਦਨ ਮਹਿੰਗਾ ਹੋ ਗਿਆ ਹੈ। ਅਜਿਹੇ 'ਚ ਕੀਮਤ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।