Kangana Ranaut: ਕੰਗਨਾ ਰਣੌਤ ਨੇ PM ਮੋਦੀ ਨੂੰ ਦੱਸਿਆ ਸ਼੍ਰੀ ਰਾਮ ਦਾ ਅਵਤਾਰ, ਕਿਹਾ - ਸਭ ਮੋਦੀ ਨੂੰ ਹੀ ਵੋਟ ਦਿਓ   
Published : Apr 1, 2024, 10:30 am IST
Updated : Apr 1, 2024, 10:30 am IST
SHARE ARTICLE
Kangana Ranaut told PM Modi the avatar of Shri Ram
Kangana Ranaut told PM Modi the avatar of Shri Ram

ਕੰਗਨਾ ਨੇ ਭਾਜਪਾ ਅਤੇ ਪੀਐੱਮ ਮੋਦੀ ਦੀ ਖੂਬ ਤਾਰੀਫ਼ ਕੀਤੀ

Kangana Ranaut: ਨਵੀਂ ਦਿੱਲੀ - ਹਿਮਾਚਲ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੀ ਰਾਮ ਦਾ ਅਵਤਾਰ ਦੱਸਿਆ ਹੈ। ਭੰਬਲਾ ਸਥਿਤ ਆਪਣੇ ਘਰ 'ਚ ਨੇਤਾਵਾਂ ਦੀ ਮੌਜੂਦਗੀ 'ਚ ਸਥਾਨਕ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਜੋ ਰਾਮ ਮੰਦਰ 600 ਸਾਲਾਂ 'ਚ ਨਹੀਂ ਬਣ ਸਕਿਆ, ਉਹ ਸ਼੍ਰੀ ਰਾਮ ਨੇ ਨਰਿੰਦਰ ਮੋਦੀ ਦੇ ਹੱਥੋਂ ਬਣਵਾ ਦਿੱਤਾ। 

ਉਹ ਕੋਈ ਸਧਾਰਨ ਆਦਮੀ ਨਹੀਂ ਹਨ। ਉਹਨਾਂ ਵਿਚ ਕੁੱਝਤਾਂ ਖਾਸ ਹੈ। ਕੰਗਨਾ ਨੇ ਕਿਹਾ, 'ਮੈਂ ਉਨ੍ਹਾਂ ਨੂੰ ਰਾਮਚੰਦਰ ਦਾ ਅਵਤਾਰ ਮੰਨਦੀ ਹਾਂ।' ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਐਤਵਾਰ ਨੂੰ ਮੰਡੀ ਸੰਸਦੀ ਖੇਤਰ ਦੇ ਸਰਕਾਘਾਟ ਵਿਧਾਨ ਸਭਾ ਹਲਕੇ ਦੇ ਭੰਬਲਾ ਸਥਿਤ ਕੰਗਨਾ ਰਣੌਤ ਦੇ ਘਰ ਪਹੁੰਚੇ ਸਨ। ਇੱਥੇ ਕੰਗਨਾ ਨੇ ਜੈਰਾਮ ਠਾਕੁਰ ਦਾ ਨਿੱਘਾ ਸੁਆਗਤ ਕੀਤਾ। ਇਸ ਦੇ ਨਾਲ ਹੀ ਜੈਰਾਮ ਠਾਕੁਰ ਨੇ ਕੰਗਨਾ ਨੂੰ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਟਿਕਟ ਮਿਲਣ 'ਤੇ ਵਧਾਈ ਦਿੱਤੀ। ਇਸ ਦੌਰਾਨ ਕੰਗਨਾ ਨੇ ਵੀ ਇਹ ਬਿਆਨ ਦਿੱਤਾ।  

ਕੰਗਨਾ ਨੇ ਭਾਜਪਾ ਅਤੇ ਪੀਐੱਮ ਮੋਦੀ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ 'ਭਾਜਪਾ ਆਗੂ ਜੋ ਵੀ ਵਾਅਦੇ ਕਰਦੇ ਹਨ, ਉਨ੍ਹਾਂ ਨੂੰ ਪੂਰਾ ਕਰਦੇ ਹਨ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਭਾਜਪਾ ਦੀ ਫੌਜ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਉਸ ਗਲਿਹਰੀ ਵਰਗਾ ਸਮਝਦੀ ਹਾਂ ਜੋ ਰਾਮ ਸੇਤੂ ਦੇ ਨਿਰਮਾਣ ਸਮੇਂ ਸ਼੍ਰੀ ਰਾਮ ਦੀ ਸੈਨਾ ਦੀ ਮਦਦ ਲਈ ਆਈ ਸੀ।

ਕੰਗਨਾ ਆਪਣੇ ਘਰ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ। ਉਸ ਨੇ ਕਿਹਾ ਕਿ ਉਹ ਵੋਟਾਂ ਮੰਗਣ ਲਈ ਭਾਸ਼ਣ ਨਹੀਂ ਦੇ ਰਹੀ ਸੀ। ਹਰ ਕੋਈ ਮੋਦੀ ਨੂੰ ਹੀ ਵੋਟ ਦੇਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਨੇਤਾ ਇਹ ਭਰਮ ਫੈਲਾ ਰਹੇ ਹਨ ਕਿ ਕੰਗਨਾ ਮੁੰਬਈ 'ਚ ਰਹਿੰਦੀ ਹੈ ਅਤੇ ਉਹ ਮੰਡੀ ਦਾ ਹਾਲ ਜਾਣਨ ਲਈ ਕਦੇ ਨਹੀਂ ਆਵੇਗੀ।

ਕੰਗਨਾ ਨੇ ਕਿਹਾ ਕਿ  'ਕਿਸੇ ਨੂੰ ਵੀ ਇਸ ਭਰਮ 'ਚ ਨਹੀਂ ਰਹਿਣਾ ਚਾਹੀਦਾ। ਮੈਂ ਹਿਮਾਚਲ ਦੀ ਧੀ ਹਾਂ ਅਤੇ ਮੁੰਬਈ 'ਚ ਰਹਿੰਦਿਆਂ ਮੈਂ ਫ਼ਿਲਮਾਂ ਲਈ ਜਿੰਨਾ ਕੰਮ ਕੀਤਾ ਹੈ, ਉਸ ਤੋਂ ਵੀ ਵੱਧ ਸਮਰਪਣ ਨਾਲ ਇੱਥੋਂ ਦੇ ਲੋਕਾਂ ਲਈ ਕੰਮ ਕਰਾਂਗੀ। ਇਹ ਸਭ ਤੁਹਾਡੀਆਂ ਅਸੀਸਾਂ ਸਦਕਾ ਹੀ ਮੈਂ ਤੁਹਾਡੀ ਸੇਵਾ ਕਰ ਸਕੀ ਹਾਂ। 

(For more Punjabi news apart from Kangana Ranaut told PM Modi the avatar of Shri Ram, stay tuned to Rozana Spokesman)


 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement