ਮਾਰਚ ਦਾ ਮਹੀਨਾ ਬਾਹੂਬਲੀਆਂ ’ਤੇ ਕਿਉਂ ਪੈਂਦੈ ਭਾਰੀ? ਮੁਖਤਾਰ ਅੰਸਾਰੀ ਤੋਂ ਪਹਿਲਾਂ ਵੀ ਕਈ ਮਾਫ਼ੀਆਂ ਲਈ ਆਖ਼ਰੀ ਸਾਬਤ ਹੋ ਚੁਕਿਐ ਇਹ ਮਹੀਨਾ
Published : Apr 1, 2024, 3:41 pm IST
Updated : Apr 1, 2024, 3:41 pm IST
SHARE ARTICLE
Mukhtar Ansari
Mukhtar Ansari

1995 ਤੋਂ ਲਗਾਤਾਰ ਕਈ ਸਾਲਾਂ ਤਕ ਮਾਰਚ ’ਚ ਡਰ ਬਣਿਆ ਰਹਿੰਦਾ ਸੀ ਕਿ ਪਤਾ ਕਦੋਂ ਕੀ ਹੋ ਜਾਵੇ

ਲਖਨਊ: ਇਹ ਮਹਿਜ਼ ਇਤਫਾਕ ਹੋ ਸਕਦਾ ਹੈ ਪਰ ਉੱਤਰ ਪ੍ਰਦੇਸ਼ ’ਚ ਮਾਰਚ ਦਾ ਮਹੀਨਾ ਬਾਹੂਬਲੀਆਂ ਅਤੇ ਮਾਫੀਆ ਲਈ ਚੰਗਾ ਨਹੀਂ ਹੁੰਦਾ। ਮਾਫੀਆ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਤੋਂ ਪਹਿਲਾਂ ਵੀ ਮਾਰਚ ਦਾ ਮਹੀਨਾ ਬਾਹੂਬਲੀਆਂ ਲਈ ਆਖਰੀ ਮਹੀਨਾ ਸਾਬਤ ਹੋਇਆ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਇਕ ਜਾਣਕਾਰ ਨੇ ਕਿਹਾ ਕਿ 1995 ਤੋਂ ਲਗਾਤਾਰ ਕਈ ਸਾਲਾਂ ਤਕ ਮਾਰਚ ’ਚ ਡਰ ਬਣਿਆ ਰਹਿੰਦਾ ਸੀ ਕਿ ਪਤਾ ਕਦੋਂ ਕੀ ਹੋ ਜਾਵੇ। ਹੁਣ ਜਦੋਂ ਮਾਰਚ ਦੇ ਆਖਰੀ ਹਫ਼ਤੇ ’ਚ ਇਕ ਹੋਰ ਬਾਹੂਬਲੀ ਮੁਖਤਾਰ ਅੰਸਾਰੀ ਦੀ ਮੌਤ ਹੋ ਗਈ, ਤਾਂ ਪੁਰਾਣੀਆਂ ਘਟਨਾਵਾਂ ਤਾਜ਼ਾ ਹੋ ਗਈਆਂ ਹਨ।

ਪੂਰਬੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਲਕਸ਼ਮੀਪੁਰ (ਹੁਣ ਨੌਤਨਵਾ-ਮਹਾਰਾਜਗੰਜ) ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਬਾਹੂਬਲੀ ਵੀਰੇਂਦਰ ਪ੍ਰਤਾਪ ਸ਼ਾਹੀ ਦਾ 31 ਮਾਰਚ, 1997 ਨੂੰ ਲਖਨਊ ’ਚ ਕਤਲ ਕਰ ਦਿਤਾ ਗਿਆ ਸੀ ਅਤੇ ਐਤਵਾਰ ਨੂੰ ਸ਼ਾਹੀ ਦੀ 27ਵੀਂ ਬਰਸੀ ਸੀ। ਸ਼ਾਹੀ ਨੂੰ ਉੱਤਰ ਪ੍ਰਦੇਸ਼ ’ਚ ਡਰ ਦੇ ਦੂਜੇ ਨਾਂ ਸ਼੍ਰੀਪ੍ਰਕਾਸ਼ ਸ਼ੁਕਲਾ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਮਾਰ ਦਿਤਾ ਸੀ। ਗੋਰਖਪੁਰ ਜ਼ਿਲ੍ਹੇ ’ਚ ਲਗਭਗ ਢਾਈ ਦਹਾਕਿਆਂ ਤਕ ਵਿਧਾਇਕ ਰਹਿਣ ਸਮੇਤ ਕਲਿਆਣ ਸਿੰਘ, ਰਾਮ ਪ੍ਰਕਾਸ਼ ਗੁਪਤਾ, ਰਾਜਨਾਥ ਸਿੰਘ, ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਦੀ ਅਗਵਾਈ ਵਾਲੀਆਂ ਸਰਕਾਰਾਂ ’ਚ ਕੈਬਨਿਟ ਮੰਤਰੀ ਵੀ ਰਹੇ ਬਾਹੂਬਲੀ ਪੰਡਿਤ ਹਰੀ ਸ਼ੰਕਰ ਤਿਵਾੜੀ ਗੈਂਗ ਨਾਲ ਹੋਈ ਗੈਂਗਵਾਰ ’ਚ ਸ਼ਾਹੀ ਵਿਰੁਧ ਦਰਜਨਾਂ ਅਪਰਾਧਕ ਮਾਮਲੇ ਦਰਜ ਸਨ ਪਰ ਬਾਅਦ ’ਚ ਦੋਹਾਂ ਵਿਚਾਲੇ ਦੁਸ਼ਮਣੀ ਖਤਮ ਹੋ ਗਈ। ਬਾਅਦ ’ਚ ਬਿਹਾਰ ਮਾਫੀਆ ਦੇ ਸਾਬਕਾ ਸੰਸਦ ਮੈਂਬਰ ਸੂਰਜ ਭਾਨ ਦੀ ਸਰਪ੍ਰਸਤੀ ’ਚ ਸ਼੍ਰੀਪ੍ਰਕਾਸ਼ ਸ਼ੁਕਲਾ ਨੇ ਠੇਕੇ ਦੀ ਲੀਜ਼ ’ਤੇ ਦਬਦਬੇ ਲਈ ਸ਼ਾਹੀ ਵਿਰੁਧ ਮੋਰਚਾ ਖੋਲ੍ਹ ਦਿਤਾ। ਸ਼ਾਹੀ ਦੇ ਕਤਲ ਤੋਂ ਬਾਅਦ, ਤਤਕਾਲੀ ਕਲਿਆਣ ਸਿੰਘ ਸਰਕਾਰ ਨੇ ਸ਼ੁਕਲਾ ਨੂੰ ਫੜਨ ਲਈ ਇਕ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦਾ ਗਠਨ ਕੀਤਾ ਅਤੇ 22 ਸਤੰਬਰ, 1998 ਨੂੰ ਐਸ.ਟੀ.ਐਫ. ਨੇ ਗਾਜ਼ੀਆਬਾਦ ’ਚ ਸ਼ੁਕਲਾ ਦਾ ਕਤਲ ਕਰ ਦਿਤਾ।

ਵੀਰੇਂਦਰ ਪ੍ਰਤਾਪ ਸ਼ਾਹੀ ਦੇ ਕਤਲ ਤੋਂ ਇਕ ਸਾਲ ਪਹਿਲਾਂ 25 ਮਾਰਚ 1996 ਨੂੰ ਮਾਫ਼ੀਆ ਅਤੇ ਗੋਰਖਪੁਰ ਦੇ ਮਾਨੀਰਾਮ ਤੋਂ ਤੀਜੀ ਵਾਰ ਵਿਧਾਇਕ ਬਣੇ ਓਮ ਪ੍ਰਕਾਸ਼ ਪਾਸਵਾਨ ਦਾ ਉਨ੍ਹਾਂ ਦੇ ਸੱਤ ਸਮਰਥਕਾਂ ਨਾਲ ਬੰਸਗਾਓਂ ਵਿਚ ਇਕ ਬੈਠਕ ਵਿਚ ਬੰਬ ਧਮਾਕਾ ਕਰ ਕੇ ਕਤਲ ਕਰ ਦਿਤਾ ਗਿਆ ਸੀ। ਹੱਦਬੰਦੀ ਤੋਂ ਬਾਅਦ ਮਨੀਰਾਮ ਵਿਧਾਨ ਸਭਾ ਸੀਟ ਨੂੰ ਕਈ ਹਿੱਸਿਆਂ ’ਚ ਵੰਡਿਆ ਗਿਆ ਸੀ। ਪਾਸਵਾਨ ਨੇੜਲੇ ਭਵਿੱਖ ਦੀਆਂ ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਦੇ ਸੰਭਾਵਤ ਉਮੀਦਵਾਰ ਸਨ। ਪਾਸਵਾਨ ਦੇ ਵਿਰੁਧ ਕਤਲ, ਡਕੈਤੀ ਸਮੇਤ ਦਰਜਨ ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ। 

ਪਾਸਵਾਨ ਦੇ ਕਤਲ ਤੋਂ ਠੀਕ ਇਕ ਸਾਲ ਪਹਿਲਾਂ 25 ਮਾਰਚ 1995 ਨੂੰ ਤਤਕਾਲੀ ਰਾਜਪਾਲ ਮੋਤੀਲਾਲ ਵੋਰਾ ਕਲੈਕਟਰੇਟ ਵਿਖੇ ਹੋਏ ਇਕ ਪ੍ਰੋਗਰਾਮ ਲਈ ਗੋਰਖਪੁਰ ਪਹੁੰਚੇ ਸਨ ਅਤੇ ਪ੍ਰੋਗਰਾਮ ਖਤਮ ਹੁੰਦੇ ਹੀ ਅਪਰਾਧੀਆਂ ਨੇ ਪੂਰਬੀ ਉੱਤਰ ਪ੍ਰਦੇਸ਼ ਦੇ ਬਾਹੂਬਲੀ ਬਲਾਕ ਦੇ ਮੁਖੀ ਸੁਰੇਂਦਰ ਸਿੰਘ ਅਤੇ ਉਨ੍ਹਾਂ ਦੇ ਸਰਕਾਰੀ ਸੁਰੱਖਿਆ ਗਾਰਡ ਦਾ ਕਤਲ ਕਰ ਦਿਤਾ ਸੀ। ਇਸ ਘਟਨਾ ਨੇ ਫਿਰ ਗੋਰਖਪੁਰ, ਜੋ ਗੈਂਗਵਾਰ ਤੋਂ ਮੁਕਤ ਹੋ ਰਿਹਾ ਸੀ, ਨੂੰ ਇਸ ਬੁਰਾਈ ’ਚ ਧੱਕ ਦਿਤਾ। 

ਅਪਰਾਧਕ ਰੁਝਾਨ ਵਾਲੇ ਸੁਰਿੰਦਰ ਸਿੰਘ ਨੇ ਪਿਪਰੌਲੀ ’ਚ ਇਕ ਪਰਵਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਮੱਲ੍ਹੀਪੁਰ ਦੇ ਪ੍ਰਦੀਪ ਸਿੰਘ ਨੇ ਬਦਲਾ ਲੈਣ ਲਈ ਗੈਂਗ ਬਣਾਇਆ ਅਤੇ ਦਿਨ-ਦਿਹਾੜੇ ਸੁਰਿੰਦਰ ਸਿੰਘ ਦਾ ਕਤਲ ਕਰ ਦਿਤਾ ਸੀ। ਅਪਰਾਧਕ ਘਟਨਾਵਾਂ ਨੂੰ ਯਾਦ ਕਰਨ ਵਾਲੇ ਗੋਰਖਪੁਰ ਦੇ ਇਕ ਮਾਹਰ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਸੁਰਿੰਦਰ ਸਿੰਘ ਨੂੰ ਪ੍ਰਦੀਪ ਸਿੰਘ ਗੈਂਗ ਨੇ ਮਾਰਿਆ ਸੀ ਅਤੇ ਉਸ ਦਾ ਦਬਦਬਾ ਹੋ ਗਿਆ ਸੀ। 
ਠੀਕ ਇਕ ਸਾਲ ਬਾਅਦ, ਪਾਸਵਾਨ ਨੂੰ ਗੋਰਖਪੁਰ ਜ਼ਿਲ੍ਹੇ ਦੇ ਸ਼੍ਰੀਪਤ ਦਾਧੀ ਅਤੇ ਰਾਕੇਸ਼ ਯਾਦਵ ਗੈਂਗਾਂ ਨੇ ਮਾਰ ਦਿਤਾ ਸੀ। ਸ਼੍ਰੀਪਤ ਅਤੇ ਉਸ ਦੇ ਕਈ ਸਾਥੀ ਪੁਲਿਸ ਮੁਕਾਬਲੇ ’ਚ ਮਾਰੇ ਗਏ ਸਨ। ਉਸ ਨੇ ਇਹ ਵੀ ਦਸਿਆ ਕਿ ਸ਼੍ਰੀਪ੍ਰਕਾਸ਼ ਸ਼ੁਕਲਾ ਨੇ ਦਹਿਸ਼ਤ ਦੀ ਦੁਨੀਆਂ ’ਚ ਅਪਣੇ ਦਬਦੇ ਲਈ ਸ਼ਾਹੀ ਦਾ ਕਤਲ ਕੀਤਾ ਸੀ। 

ਉਨ੍ਹਾਂ ਇਹ ਵੀ ਕਿਹਾ ਕਿ 1995 ਤੋਂ ਲਗਾਤਾਰ ਕਈ ਸਾਲਾਂ ਤਕ ਮਾਰਚ ਵਿਚ ਇਹ ਡਰ ਬਣਿਆ ਰਹਿੰਦਾ ਸੀ ਕਿ ਕਿਸੇ ਨੂੰ ਨਹੀਂ ਪਤਾ ਕਿ ਕੀ ਹੋਵੇਗਾ। ਉਨ੍ਹਾਂ ਕਿਹਾ ਕਿ 27 ਸਾਲ ਬਾਅਦ ਮੁਖਤਾਰ ਦੀ 28 ਮਾਰਚ ਦੀ ਰਾਤ ਨੂੰ ਪੁਲਿਸ ਹਿਰਾਸਤ ’ਚ ਹਸਪਤਾਲ ’ਚ ਬੀਮਾਰੀ ਕਾਰਨ ਮੌਤ ਹੋ ਗਈ ਸੀ ਪਰ ਇਹ ਘਟਨਾ ਕੁਦਰਤੀ ਤੌਰ ’ਤੇ ਮਾਰਚ ’ਚ ਪੂਰਬੀ ਉੱਤਰ ਪ੍ਰਦੇਸ਼ ਦੇ ਤਾਕਤਵਰ ਲੋਕਾਂ ਦੀ ਮੌਤ ਨਾਲ ਜੁੜੀ ਹੋਈ ਹੈ। 

ਉਨ੍ਹਾਂ ਮੁਤਾਬਕ ਮਾਰਚ 2018 ’ਚ ਬਾਹੂਬਲੀ ਵਿਰੇਂਦਰ ਪ੍ਰਤਾਪ ਸ਼ਾਹੀ ਦੇ ਇਕਲੌਤੇ ਬੇਟੇ ਵਿਵੇਕ ਪ੍ਰਤਾਪ ਸ਼ਾਹੀ ਦੀ ਬਸਤੀ ਜ਼ਿਲ੍ਹੇ ’ਚ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਦਸਿਆ ਕਿ ਬਰੇਲੀ ਜ਼ਿਲ੍ਹੇ ਦੇ ਬਹੇੜੀ ਤੋਂ ਤਿੰਨ ਵਾਰ ਵਿਧਾਇਕ ਰਹੇ ਮਨਜ਼ੂਰ ਅਹਿਮਦ ਅਪਰਾਧੀਆਂ ਦੇ ਵਿਰੁਧ ਡਟ ਜਾਂਦੇ ਸਨ। ਸਾਲ 2022 ’ਚ 6 ਮਾਰਚ ਨੂੰ ਲਖਨਊ ’ਚ ਰਾਜ ਭਵਨ ਦੇ ਗੇਟ ਨੰਬਰ ਤਿੰਨ ਨੇੜੇ ਸਮਾਜਵਾਦੀ ਪਾਰਟੀ ਦੇ ਧਰਨੇ ਤੋਂ ਪਹਿਲਾਂ ਅਹਿਮਦ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਜੌਨਪੁਰ ਜ਼ਿਲ੍ਹੇ ਦੇ ਇਕ ਨੌਜੁਆਨ ਨੇ ਪੁਲਿਸ ਨੂੰ ਦਸਿਆ ਕਿ ਉਹ ਇਕ ਵੱਡੇ ਵਿਅਕਤੀ ਨੂੰ ਮਾਰਨਾ ਚਾਹੁੰਦਾ ਸੀ ਅਤੇ ਸੁਰਖੀਆਂ ’ਚ ਆਉਣਾ ਚਾਹੁੰਦਾ ਸੀ। ਹਾਲਾਂਕਿ, ਮਾਹਰਾਂ ਦਾ ਦਾਅਵਾ ਹੈ ਕਿ ਪੁਲਿਸ ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰ ਸਕੀ। 

1996 ਤੋਂ 2017 ਤਕ ਪੂਰਬੀ ਉੱਤਰ ਪ੍ਰਦੇਸ਼ ਦੇ ਮਊ ਤੋਂ ਪੰਜ ਵਾਰ ਵਿਧਾਇਕ ਰਹੇ ਅੰਸਾਰੀ ’ਤੇ ਕਤਲ, ਅਗਵਾ ਅਤੇ ਜਬਰੀ ਵਸੂਲੀ ਸਮੇਤ 60 ਤੋਂ ਵੱਧ ਮਾਮਲਿਆਂ ਦਾ ਦੋਸ਼ ਸੀ ਅਤੇ 28 ਮਾਰਚ ਦੀ ਰਾਤ ਨੂੰ ਉਸ ਦੀ ਮੌਤ ਹੋ ਗਈ ਸੀ। ਅਪਰਾਧਕ ਦੋਸ਼ਾਂ ’ਚ 2005 ਤੋਂ ਲਗਾਤਾਰ ਦੇਸ਼ ਦੀਆਂ ਵੱਖ-ਵੱਖ ਜੇਲਾਂ ’ਚ ਬੰਦ ਅੰਸਾਰੀ ਅਪਣੀ ਮੌਤ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਤੋਂ ਬਾਂਦਾ ਜੇਲ੍ਹ ’ਚ ਬੰਦ ਸੀ। ਉਥੇ ਹੀ ਤਬੀਅਤ ਵਿਗੜਣ ਕਾਰਨ ਉਸ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਬਾਂਦਾ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮੁਖਤਾਰ ਦੇ ਵੱਡੇ ਭਰਾ ਅਤੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਦੋਸ਼ ਲਾਇਆ ਕਿ ਮੁਖਤਾਰ ਦੀ ਮੌਤ ਜੇਲ੍ਹ ’ਚ ਖਾਣੇ ’ਚ ਹੌਲੀ ਜ਼ਹਿਰ ਦੇਣ ਕਾਰਨ ਹੋਈ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement