
ਅੱਜ ਕੌਮਾਂਤਰੀ ਮਜ਼ਦੂਰ ਦਿਵਸ ਹੈ ਅਤੇ ਗੂਗਲ ਇਸ ਦਿਨ ਨੂੰ ਇਕ ਵਿਸ਼ੇਸ਼ ਅੰਦਾਜ਼ 'ਚ ਮਨਾ ਰਿਹਾ ਹੈ। ਮਜ਼ਦੂਰ ਦਿਵਸ ਮੌਕੇ ਗੂਗਲ ਨੇ ਅੱਜ ਦੇ ਹੀ...
ਨਵੀਂ ਦਿੱਲੀ : ਅੱਜ ਕੌਮਾਂਤਰੀ ਮਜ਼ਦੂਰ ਦਿਵਸ ਹੈ ਅਤੇ ਗੂਗਲ ਇਸ ਦਿਨ ਨੂੰ ਇਕ ਵਿਸ਼ੇਸ਼ ਅੰਦਾਜ਼ 'ਚ ਮਨਾ ਰਿਹਾ ਹੈ। ਮਜ਼ਦੂਰ ਦਿਵਸ ਮੌਕੇ ਗੂਗਲ ਨੇ ਅੱਜ ਦੇ ਹੀ ਦਿਨ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਯਾਦ ਕਰਦੇ ਹੋਏ ਵਿਸ਼ੇਸ਼ ਡੂਡਲ ਬਣਾਇਆ ਹੈ। ਗੂਗਲ ਨੇ ਇਸ ਡੂਡਲ ਵਿਚ ਹਲਕੇ ਨੀਲੇ ਰੰਗ ਦੇ ਇਸ ਡੂਡਲ 'ਚ ਸਟੇਥੋਸਕੋਪ, ਸੁਰੱਖਿਆ ਹੈਲਮੇਟ, ਬੈਟਰੀ, ਨਟ ਤੇ ਬੋਲਟ, ਪੈਂਟਿੰਗ ਰੋਲ-ਆਨ, ਬੈਟਰੀ, ਰਬੜ੍ਹ ਗਲੋਬ, ਐਨਕਾਂ, ਟਾਰਚ, ਜੁੱਤੀਆਂ, ਦਸਤਾਨੇ ਤੇ ਪਲਾਸ ਵਰਗੇ ਕਈ ਔਜ਼ਾਰ ਸ਼ਾਮਿਲ ਕੀਤੇ ਹਨ।
celebrated labour day 2018 by making google doodle
ਦਸ ਦਈਏ ਕਿ ਹਰ ਸਾਲ ਪੂਰੀ ਦੁਨੀਆ 'ਚ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ 'ਚ ਛੁੱਟੀ ਹੁੰਦੀ ਹੈ। ਭਾਰਤ 'ਚ ਇਸ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੇ ਰੂਪ ਮਨਾਇਆ ਜਾਂਦਾ ਹੈ। ਯੂਰਪ ਦੇ ਜ਼ਿਆਦਾਤਰ ਹਿੱਸਿਆਂ 'ਚ ਇਹ ਦਿਨ ਮਈ-ਡੇ ਦੇ ਰੂਪ 'ਚ ਮਨਾਇਆ ਜਾਂਦਾ ਹੈ।
celebrated labour day 2018 by making google doodle
ਜੇਕਰ ਇਕ ਮਈ ਦੀ ਗੱਲ ਕਰੀਏ ਤਾਂ ਮਜ਼ਦੂਰ ਦਿਵਸ ਦਾ ਜ਼ਿਕਰ ਆਉਣਾ ਲਾਜ਼ਮੀ ਹੈ। ਦੁਨੀਆ 'ਚ ਮਜ਼ਦੂਰ ਦਿਵਸ ਮਨਾਉਣ ਦਾ ਰੁਝਾਨ ਕਰੀਬ 132 ਸਾਲ ਪੁਰਾਣਾ ਹੈ। ਮਜ਼ਦੂਰਾਂ ਨੇ 8 ਘੰਟੇ ਕੰਮ ਕਰਨ ਦੀ ਮੰਗ ਨੂੰ ਲੈ ਕੇ 1877 'ਚ ਅੰਦੋਲਨ ਸ਼ੁਰੂ ਕੀਤਾ ਸੀ। ਇਸ ਦੌਰਾਨ ਇਹ ਦੁਨੀਆ ਦੇ ਹੋਰ ਦੇਸ਼ਾਂ 'ਚ ਵੀ ਫੈਲਣ ਲੱਗਾ। ਇਕ ਮਈ 1886 ਨੂੰ ਪੂਰੇ ਅਮਰੀਕਾ ਦੇ ਲੱਖਾਂ ਮਜ਼ਦੂਰਾਂ ਨੇ ਇਕੱਠਿਆਂ ਹੀ ਹੜਤਾਲ ਸ਼ੁਰੂ ਕੀਤੀ ਸੀ। ਇਸ 'ਚ 11,000 ਫੈਕਟਰੀਆਂ ਦੇ ਘੱਟ ਤੋਂ ਘੱਟ 3,80,000 ਮਜ਼ਦੂਰ ਸ਼ਾਮਲ ਹੋਏ ਅਤੇ ਉਦੋਂ ਤੋਂ ਹੀ ਇਕ ਮਈ ਨੂੰ ਮਜ਼ਦੂਰ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ।
celebrated labour day 2018 by making google doodle
ਇਕ ਮਈ ਨੂੰ ਵਿਸ਼ਵ ਦੇ ਕਰੀਬ 80 ਦੇਸ਼ਾਂ ਵਿਚ ਰਾਸ਼ਟਰੀ ਛੁੱਟੀ ਹੁੰਦੀ ਹੈ। ਭਾਰਤ ਵਿਚ ਮਜ਼ਦੂਰ ਦਿਵਸ ਕੰਮਕਾਜੀ ਲੋਕਾਂ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ। ਭਾਰਤ 'ਚ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਨੇ ਇਕ ਮਈ 1923 ਨੂੰ ਮਦਰਾਸ 'ਚ ਇਸ ਦੀ ਸ਼ੁਰੂਆਤ ਕੀਤੀ ਸੀ, ਜਦਕਿ ਉਸ ਸਮੇਂ ਇਸ ਨੂੰ ਮਦਰਾਸ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਸੀ ਪਰ ਅੱਜ ਇਹ ਦਿਨ ਪੂਰੇ ਭਾਰਤ ਵਿਚ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਸਬੰਧੀ ਅੱਜ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਗਏ।