
ਭਾਜਪਾ ਬੁਲਾਰੇ ਨੇ ਨੂੰ ਕਿਹਾ ਕਿ ਨਿਰਮਾਣ ਖੇਤਰ ‘ਤੇ ਧਿਆਨ ਦੇਣ ਦੇ ਨਾਲ ਨਾਲ ਸਰਕਾਰ ਸਵੈ ਰੁਜ਼ਗਾਰ ਵਿਚ ਵੀ ਵਾਧਾ ਕਰਨ ਲਈ ਜ਼ੋਰ ਦੇ ਰਹੀ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਆਰਥਿਕ ਮਾਮਲਿਆਂ ਦੇ ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਨਿਰਮਾਣ ਖੇਤਰ ‘ਤੇ ਧਿਆਨ ਦੇਣ ਦੇ ਨਾਲ ਨਾਲ ਸਰਕਾਰ ਸਵੈ ਰੁਜ਼ਗਾਰ ਵਿਚ ਵੀ ਵਾਧਾ ਕਰਨ ਲਈ ਜ਼ੋਰ ਦੇ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਭਾਰੀ ਗਿਣਤੀ ਵਿਚ ਰੁਜ਼ਗਾਰ ਦੀ ਮੰਗ ਕਰਨ ਵਾਲਿਆਂ ਲਈ ਨਵੀਆਂ ਸਰਕਾਰੀ ਨੌਕਰੀਆਂ ਮੁਹੱਈਆ ਕਰਨਾ ਮੁਸ਼ਕਿਲ ਹੈ।
BJP
ਉਦਯੋਗ ਮੰਡਲ ASSOCHAM ਵੱਲੋਂ ਆਯੋਜਿਤ ਉਦਯੋਗ ਅਤੇ ਵਿਦੇਸ਼ੀ ਪ੍ਰਤਿਨਿਧੀਆਂ ਨਾਲ ਗੱਲਬਾਤ ਦੌਰਾਨ ਅਗਰਵਾਲ ਨੇ ਕਿਹਾ ਕਿ ਰੁਜ਼ਗਾਰ ਦੇ ਖੇਤਰ ਵਿਚ ਨਵੇਂ ਰੁਜਗਾਰ ਦੇ ਚਾਹਵਾਨਾਂ ਵਿਚ ਭਾਰਤ ਦਾ ਵਿਕਾਸ ਦਰ ਉਚਾ ਹੈ। ਉਹਨਾਂ ਕਿਹਾ ਕਿ ਇੰਨੀ ਜ਼ਿਆਦਾ ਗਿਣਤੀ ਵਿਚ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਇਸ ਲਈ ਉਹਨਾਂ ਦਾ ਜ਼ੋਰ ਸਨਅਤ ਅਤੇ ਸਵੈ ਰੁਜ਼ਗਾਰ ‘ਤੇ ਹੈ।
ASSOCHAM
ਉਹਨਾਂ ਕਿਹਾ ਕਿ ਭਾਜਪਾ ਨਿਰਮਾਣ ਦੇ ਖੇਤਰ ‘ਤੇ ਜ਼ੋਰ ਦੇ ਕੇ ਰੁਜ਼ਗਾਰ ਦੇ ਨਿਰਮਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਇਸ ਖੇਤਰ ‘ਤੇ ਜ਼ਿਆਦਾ ਜ਼ੋਰ ਨਹੀਂ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਉਹ MSME ਖੇਤਰਾਂ ਦੇ ਵਿਕਾਸ, ਸਵੈ ਰੁਜ਼ਗਾਰ ‘ਤੇ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
Job
ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਰੈਂਕਿੰਗ ‘ਚ ਭਾਰਤ ਨੂੰ ਘੱਟੋ ਘਟ 50ਵੇਂ ਸਥਾਨ ‘ਤੇ ਲਿਆਉਣ ਦਾ ਟੀਚਾ ਹੈ। ਵਿਸ਼ਵ ਬੈਂਕ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਜਾਰੀ ਕੀਤੀ ਗਈ ਰੈਂਕਿੰਗ ਅਨੁਸਾਰ ਭਾਰਤ 77ਵੇਂ ਸਥਾਨ ‘ਤੇ ਹੈ। ਭਾਜਪਾ ਦੇ ਘੋਸ਼ਣਾ ਪੱਤਰ ਦਾ ਜ਼ਿਕਰ ਕਰਦੇ ਹੋਏ ਅਗਰਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ 2022 ਤੱਕ 5000 ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਨੂੰ ਲੈ ਕੇ ਰੂਪ ਰੇਖਾ ਇਕਦਮ ਸਾਫ ਹੈ।