
ਜਾਣੋ, ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ: ਦਿੱਲੀ ਦੇ ਰਨਜੀਤ ਨਗਰ ਵਿਚ 25 ਸਾਲ ਦੀ ਡਾਕਟਰ ਗਰਿਮਾ ਮਿਸ਼ਰਾ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਡਾਕਟਰ ਐਮਬੀਬੀਐਸ ਕਰਨ ਤੋਂ ਬਾਅਦ ਐਮਡੀ ਦੀ ਤਿਆਰੀ ਕਰ ਰਹੀ ਸੀ। ਨਾਲ ਦੇ ਕਮਰੇ ਵਿਚ ਦੋ ਲੜਕੇ ਰਹਿੰਦੇ ਸਨ। ਪਰ ਘਟਨਾ ਤੋਂ ਬਾਅਦ ਦੋਵੇਂ ਲੜਕੇ ਉੱਥੇ ਮੌਜੂਦ ਨਹੀਂ ਸੀ। ਇਕ ਲੜਕੇ ਨਾਲ ਲੜਕੀ ਦੀ ਦੋਸਤੀ ਵੀ ਸੀ। ਪੁਲਿਸ ਨੇ ਦਸਿਆ ਕਿ ਲੜਕੀ ਦੀ ਲਾਸ਼ ਉਸ ਦੇ ਹੀ ਫਲੈਟ ਵਿਚੋਂ ਮਿਲੀ ਹੈ।
Asaduddin Owaisi, AIMIM on Shiv Sena's proposal to ban burqa: Shiv Sena is ignorant, SC judgement on privacy clearly lays down that choice is now a fundamental right. It's a violation of the MCC, I request EC to take immediate note of it, it's an attempt to create polarization. pic.twitter.com/i8DNFaZ2zK
— ANI (@ANI) May 1, 2019
ਨਾਲ ਹੀ ਪੁਲਿਸ ਨੇ ਦਸਿਆ ਕਿ ਦੋਵੇਂ ਲੜਕੇ ਲਾਪਤਾ ਹਨ। ਉਹ ਲੜਕੀ ਦੇ ਨਾਲ ਦੇ ਕਮਰੇ ਵਿਚ ਹੀ ਰਹਿੰਦੇ ਸਨ। ਉਹਨਾਂ ਵਿਚੋਂ ਇਕ ਡਾਕਟਰ ਵੀ ਸੀ। ਲਾਪਤਾ ਡਾਕਟਰ ਵੀ ਉੱਚ ਸਿੱਖਿਆ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਇਸ ਘਟਨਾ ਦਾ ਸੱਚ ਪਤਾ ਚਲੇਗਾ। ਪੁਲਿਸ ਨੂੰ ਵੀ ਇਸ ਮਾਮਲੇ ਦੀ ਸਮਝ ਨਹੀਂ ਆਈ ਕਿ ਆਖਰ ਪੂਰਾ ਮਾਮਲਾ ਕੀ ਹੈ।