
ਜਾਣੋ, ਕੀ ਹੈ ਪੂਰਾ ਮਾਮਲਾ
ਅਸਥਾਈ ਰੂਪ ਤੋਂ ਬੰਦ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਇਕ ਕਰਮਚਾਰੀ ਨੇ ਡਿਪਰੈਸ਼ਨ ਦੇ ਚਲਦੇ ਚਾਰ ਮੰਜ਼ਿਲ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜੈੱਟ ਏਅਰਵੇਜ਼ ਸਟਾਫ ਅਤੇ ਕਰਮਚਾਰੀਆਂ ਐਸੋਸੀਏਸ਼ਨ ਨੇ ਦਸਿਆ ਕਿ ਕੰਪਨੀ ਦੇ ਸੀਨੀਅਰ ਟੈਕਨੀਸ਼ੀਅਰ ਸ਼ੈਲੇਸ਼ ਸਿੰਘ ਆਰਥਿਕਤਾ ਦਾ ਸਾਹਮਣਾ ਕਰ ਰਹੇ ਸੀ ਕਿਉਂਕਿ ਓਪਰੇਟਿੰਗ ਸਿਸਟਮ ਬੰਦ ਕਰਨ ਵਾਲੇ ਜੈੱਟ ਏਅਰਵੇਜ਼ ਨੇ ਕਈ ਮਹੀਨਿਆਂ ਤੋਂ ਅਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਸੀ।
Jet Airways
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਰਮਚਾਰੀ ਕੈਂਸਰ ਦੇ ਰੋਗੀ ਸਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ੈਲੇਸ਼ ਸਿੰਘ ਨੇ ਸ਼ੁੱਕਵਾਰ ਸ਼ਾਮ ਨਾਲਾਸੋਪਾਰਾ ਇਸਟ ਵਿਚ ਸਥਿਤ ਅਪਣੀ ਚਾਰ ਮੰਜ਼ਿਲ ਦੀ ਇਮਾਰਤ ਤੋਂ ਛਾਲ ਮਾਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹ ਕੈਂਸਰ ਤੋਂ ਪੀੜਤ ਹਨ ਅਤੇ ਉਹਨਾਂ ਦੀ ਕੀਮੋਥੇਰੇਪੀ ਚਲ ਰਹੀ ਸੀ। ਪ੍ਰਤੀਤ ਹੁੰਦਾ ਹੈ ਕਿ ਬੀਮਾਰੀ ਦੀ ਵਜ੍ਹ ਕਰਕੇ ਉਹ ਦੁੱਖੀ ਸਨ।
Jet Airways
ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਏਅਰਲਾਈਨ ਨੇ ਆਪਰੇਸ਼ਨ ਬੰਦ ਕਰਨ ਤੋਂ ਬਾਅਦ ਕਰਮਚਾਰੀ ਦੀ ਆਤਮ ਹੱਤਿਆ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਿੰਘ ਦੇ ਪਰਵਾਰ ਵਿਚ ਪਤਨੀ, ਦੋ ਪੁੱਤਰ ਅਤੇ ਦੋ ਲੜਕੀਆਂ ਹਨ। ਦਸਿਆ ਜਾ ਰਿਹਾ ਹੈ ਕਿ ਪਰਵਾਰ ਵਿਚ ਆਰਥਿਕ ਸੰਕਟ ਦੀ ਵਜ੍ਹ ਇਹ ਵੀ ਸੀ ਕਿ ਪਿਤਾ ਅਤੇ ਪੁੱਤਰ ਦੋਵੇਂ ਹੀ ਜੈੱਟ ਏਅਰਵੇਜ਼ ਵਿਚ ਕੰਮ ਕਰਦੇ ਸਨ। ਸ਼ੈਲੇਸ਼ ਸਿੰਘ ਦਾ ਪੁੱਤਰ ਕੰਪਨੀ ਦੇ ਆਪਰੇਸ਼ਨ ਡਿਪਾਰਟਮੈਂਟ ਵਿਚ ਕੰਮ ਕਰਦਾ ਸੀ।
ਦਸ ਦਈਏ ਕਿ ਜੈੱਟ ਏਅਰਵੇਜ਼ ਦੇ ਕਰੀਬ 20000 ਕਰਮਚਾਰੀਆਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਸਕੀ। ਇਹੀ ਨਹੀਂ ਆਪਰੇਸ਼ਨ ਲਈ ਫੰਡਸ ਦੀ ਕਮੀ ਦੇ ਚਲਦੇ ਕੰਪਨੀ ਨੇ ਜਹਾਜ਼ਾਂ ਨੂੰ ਵੀ ਜ਼ਮੀਨ ’ਤੇ ਉਤਾਰ ਲਿਆ ਹੈ।