ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਲਈ ਬ੍ਰਿਟੇਨ ਕਿਉਂ ਨਹੀਂ ਮੰਗ ਰਿਹਾ ਮੁਆਫ਼ੀ
Published : Apr 13, 2019, 11:07 am IST
Updated : Apr 13, 2019, 11:56 am IST
SHARE ARTICLE
Why is it so difficult for britain to say sorry for Jallianwala Bagh massacre
Why is it so difficult for britain to say sorry for Jallianwala Bagh massacre

ਜਾਣੋ ਕੀ ਹਨ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਲਈ ਮੁਆਫ਼ੀ ਨਾ ਮੰਗਣ ਦੇ ਕਾਰਨ

ਨਵੀਂ ਦਿੱਲੀ: 100 ਸਾਲ ਪਹਿਲਾਂ ਅੱਜ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਨੂੰ ਬ੍ਰਿਟਿਸ਼ ਸੈਨਾ ਨੇ ਖੂਨੀ ਐਤਵਾਰ ਬਣਾ ਦਿੱਤਾ ਸੀ। ਬ੍ਰਿਟੇਨ ਦੇ ਸਾਬਕਾ ਪੀਐਮ ਵਿੰਸਟਨ ਚਰਚਿਲ ਇਸ ਭਿਆਨਕ ਘਟਨਾ ਕਰਾਰ ਦੇ ਚੁੱਕੇ ਹਨ ਪਰ ਬ੍ਰਿਟਿਸ਼ ਸਰਕਾਰ ਅਜੇ ਵੀ ਰਸਮੀ ਢੰਗ ਨਾਲ ਮੁਆਫ਼ੀ ਮੰਗਣ ਨੂੰ ਤਿਆਰ ਨਹੀਂ ਹੈ। ਮੁਆਫ਼ੀ ਦੀ ਮੰਗ ਸਿਰਫ ਭਾਰਤੀਆਂ ਵੱਲੋਂ ਨਹੀਂ ਕੀਤੀ ਜਾ ਰਹੀ ਬਲਕਿ ਬ੍ਰਿਟੇਨ ਦੇ ਸਾਂਸਦ ਅਤੇ ਇੱਥੋਂ ਤੱਕ ਕੇ ਪਾਕਿਸਤਾਨ ਵੀ ਇਸ ਦੀ ਮੰਗ ਕਰ ਰਿਹਾ ਹੈ।

JalleyabaghJallianwala Bagh

ਆਖਰ ਬ੍ਰਿਟੇਨ ਨੂੰ ਮੁਆਫ਼ੀ ਮੰਗਣ ਵਿਚ ਕੀ ਹਰਜ ਹੈ? ਜੇਕਰ ਬ੍ਰਿਟੇਨ ਇਸ ਇਤਿਹਾਸਿਕ ਗਲਤੀ ਲਈ ਮਿਸਾਲ ਦੀ ਤਲਾਸ਼ ਕਰ ਰਿਹਾ ਹੈ ਤਾਂ ਉਸ ਨੂੰ ਅਪਣੇ ਰਾਸ਼ਟਰੀਮੰਡਲ ਸਹਿਯੋਗੀ ਕਨਾਡਾ ਤੋਂ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਕਨਾਡਾ ਨੇ ਸਾਲ 2016 ਵਿਚ 1914 ਦੇ ਕਾਮਾਗਾਟਾਮਾਰੂ ਘਟਨਾ ਲਈ ਮੁਆਫ਼ੀ ਮੰਗੀ ਸੀ ਜਦੋਂ ਸੈਕੜੇਂ ਭਾਰਤੀ ਜਹਾਜ਼ ਯਾਤਰੀਆਂ ਨੂੰ ਕੈਨੇਡਾ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਸੀ।

JalleyabaghJallianwala Bagh

ਕੈਨੇਡਾ ਦੇ ਪੀਐਮ ਜਸਟਿਨ ਟੂਡੇ ਨੇ ਦੇਸ਼ ਦੀ ਸੰਸਦ ਵਿਚ ਇਸ ਘਟਨਾ ਲਈ ਰੋਸ ਪ੍ਰਗਟ ਕੀਤਾ ਸੀ ਜਿਸ ਦੀ ਵਜ੍ਹ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਨੂੰ ਇਹ ਵੀ ਡਰ ਹੈ ਕਿ ਜੇਕਰ 100 ਸਾਲ ਪਹਿਲੇ ਕੀਤੇ ਗਏ ਅਪਣੇ ਕਾਂਡ ਲਈ ਉਸ ਨੇ ਮੁਆਫ਼ੀ ਮੰਗੀ ਤਾਂ ਦੂਜੇ ਦੇਸ਼ਾਂ ਜਿਵੇਂ ਸਾਊਥ ਅਫਰੀਕਾ ਤੋਂ ਵੀ ਅਜਿਹੀ ਹੀ ਮੁਆਫ਼ੀ ਉਠੇਗੀ। 20ਵੀਂ ਸਦੀ ਵਿਚ ਬੋਆਰ ਕੈਂਪ ਵਿਚ ਕਾਲ ਅਤੇ ਬੀਮਾਰੀ ਲਗਭਗ 28 ਹਜ਼ਾਰ ਲੋਕਾਂ ਜਿਸ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਸਨ, ਉਹਨਾਂ ਦੀ ਮੌਤ ਦਾ ਕਾਰਨ ਬਣੇ ਸਨ।

ਹਾਲਾਂਕਿ ਭਾਰਤੀਆਂ ਨੇ ਵੀ ਜਲਿਆਂਵਾਲੇ ਬਾਗ ਹੱਤਿਆਕਾਂਡ ਲਈ ਵਿੱਤੀ ਮੁਆਵਜ਼ੇ ਦੀ ਮੰਗ ਵੀ ਕੀਤੀ। ਦੱਸ ਦਈਏ ਕਿ ਬ੍ਰਿਟਿਸ਼ ਸਰਕਾਰ ਨੇ ਮਾਉ ਮਾਉ ਵਿਦਰੋਹ ਦੇ ਸਮੇਂ 5228 ਕੇਨਿਆ ਪੀੜਿਤਾਂ ਨੂੰ ਸਾਲ 2013 ਵਿਚ 20 ਮਿਲੀਅਨ ਪਾਉਂਡ ਦਾ ਮੁਆਵਜ਼ਾ ਦਿੱਤਾ ਸੀ। ਜਿਸ ਨਾਲ ਉਹ ਅੱਜ ਵੀ ਉਭਰ ਨਹੀਂ ਸਕੀ। ਹਾਲਾਂਕਿ ਇਸ ਘਟਨਾ ਲਈ ਵੀ ਬ੍ਰਿਟਿਸ਼ ਸਰਕਾਰ ਨੇ ਹੁਣ ਤੱਕ ਮੁਆਫ਼ੀ ਨਹੀਂ ਮੰਗੀ।

jallejallianwala Bagh

ਇਸ ਲਈ ਜੇਕਰ ਬ੍ਰਿਟੇਨ ਜਲਿਆਂਵਾਲੇ ਬਾਗ ਹੱਤਿਆਕਾਂਡ ਲਈ ਮੁਆਫ਼ੀ ਮੰਗਦਾ ਹੈ ਤਾਂ ਭਾਰਤ ਲਈ ਇੱਕ ਡਾਜਿਅਰ ਤੈਆਰ ਕਰਨਾ ਪਵੇਗਾ ਜਿਸ ਵਿਚ ਬੰਗਾਲ ਦਾ ਕਾਲ ਵੀ ਸ਼ਾਮਲ ਹੋਵੇਗਾ ਕਿਉਂਕਿ ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਸੈਨਿਕਾਂ ਨੂੰ ਭੋਜਨ ਖਵਾਉਣ ਤੋਂ ਬਾਅਦ ਭਾਰਤ ਦੇ ਕਈ ਭੰਡਾਰਾਂ ਨੂੰ ਨਸ਼ਟ ਕਰਕੇ 4 ਮਿਲੀਅਨ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਸੀ।

ਉਸ ਸਮੇਂ ਬ੍ਰਿਟਿਸ਼ ਸੈਨਾ ਨੇ ਜਲਿਆਂਵਾਲੇ ਬਾਗ ਦੀ ਖੂਨੀ ਘਟਨਾ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਘਾਇਲਾਂ ਲਈ 19.42 ਲੱਖ ਰੁਪਏ ਦੀ ਰਾਸ਼ੀ ਦੀ ਘੋਸ਼ਣਾ ਕੀਤੀ ਸੀ ਜਿਸ ਨੂੰ ਜੇਕਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਸ ਦਾ ਮੁੱਲ ਲਗਭਗ 108 ਕਰੋੜ ਰੁਪਏ ਹੋਵੇਗਾ। ਅਤੀਤ ਵਿਚ ਇਸ ਘਟਨਾ ਨੂੰ ਉਹਨਾਂ ਨੇ ਸ਼ਰਮਨਾਕ ਅਤੇ ਬਹੁਤ ਵੱਡੀ ਘਟਨਾ ਕਰਾਰ ਦਿੱਤਾ ਹੈ। ਪਰ ਉਹਨਾਂ ਦੀ ਕਠੋਰਤਾ ਉਹਨਾਂ ਨੂੰ ਮੁਆਫ਼ੀ ਮੰਗਣ ਤੋਂ ਰੋਕ ਦਿੰਦੀ ਹੈ। ਅਜਿਹਾ ਲੱਗਦਾ ਹੈ ਕਿ ਬ੍ਰਿਟੇਨ ਦੇ ਕੇਵਲ ਬੁੱਲ ਹੀ ਨਹੀਂ ਬਲਕਿ ਉਹਨਾਂ ਦੀ ਜੀਭ ਵੀ ਕਠੋਰ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement