ਕਾਂਗਰਸ ਪ੍ਰਧਾਨ ਕਮਲਨਾਥ ਦੀ ਚਿੱਠੀ ਵਾਇਰਲ
Published : May 1, 2019, 4:52 pm IST
Updated : May 1, 2019, 4:52 pm IST
SHARE ARTICLE
Kamal Nath
Kamal Nath

ਕਮਲਨਾਥ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੇਜਣ

ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦਾ ਆਪਣੇ ਕਰਮਚਾਰੀਆਂ ਨੂੰ ਲਿਖਿਆ ਇੱਕ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਨੇ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਕਥਿਤ ਤੌਰ ਉੱਤੇ ਨਿਰਪਖਤਾ ਨਹੀਂ ਰੱਖੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਹੈਸੀਅਤ ਵਲੋਂ ਲਿਖੇ ਇਸ ਪੱਤਰ ਵਿਚ ਕਮਲਨਾਥ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵੱਖਰੇ ਪੜਾਵਾਂ ਵਿਚ ਹੋ ਰਹੀਆਂ ਹਨ।  ਪਹਿਲੇ ਪੜਾਅ ਵਿਚ ਕਾਂਗਰਸ ਪਾਰਟੀ ਦੇ ਸਾਰੇ ਸਾਥੀਆਂ ਨੇ ਲਗਨ ਅਤੇ ਸਮਰਪਣ ਨਾਲ ਸ਼ੁਭਚਿੰਤਕ ਕਾਰਜ ਕੀਤਾ ਹੈ।

ਚੋਣ ਕਮਿਸ਼ਨ ਦੇ ਇਹ ਨਿਰਦੇਸ਼ ਹਨ ਕਿ ਚੋਣ ਨਿਰਪੱਖ ਹੋਣ। ਕਮਲਨਾਥ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੇਜਣ, ਜਿਨ੍ਹਾਂ ਨੇ ਪਹਿਲੇ ਪੜਾਅ ਦੀਆਂ ਚੋਣਾਂ ਦੇ ਦੌਰਾਨ ਨਿਰਪਖਤਾ ਨਹੀਂ ਵਰਤੀ ਜਾਂ ਲਾਪਰਵਾਹੀ ਵਰਤੀ ਹੈ। ਕਮਲਨਾਥ ਨੇ ਅਜਿਹੇ ਸਾਰੇ ਕਰਮਚਾਰੀਆਂ  ਦੇ ਨਾਮ, ਵਿਭਾਗ ਅਤੇ ਪਦ ਦੀ ਜਾਣਕਾਰੀ ਪ੍ਰਮਾਣ ਸਮੇਤ ਮੰਗੀ ਹੈ।

ਇਹ ਪੱਤਰ ਸਾਰੇ ਲੋਕ ਸਭਾ ਉਮੀਦਵਾਰਾਂ ਅਤੇ ਪਾਰਟੀ ਜ਼ਿਲ੍ਹਾ ਪ੍ਰਧਾਨ ਨੂੰ ਭੇਜਿਆ ਗਿਆ ਹੈ। ਮੱਧ ਪ੍ਰਦੇਸ਼ ਵਿਚ ਕੁਲ ਚਾਰ ਪੜਾਵਾਂ ਵਿਚ ਵੋਟਾਂ ਪੈਣੀਆਂ ਹਨ।  ਪਹਿਲੇ ਪੜਾਅ ਵਿਚ 6 ਲੋਕ ਸਭਾ ਖੇਤਰਾਂ ਚ, ਸ਼ਹਡੋਲ, ਜਬਲਪੁਰ, ਬਾਲਾਘਾਟ ,  ਮੰਡਲਾ ਅਤੇ ਛਿੰਦਵਾੜਾ ਵਿਚ 29 ਅਪ੍ਰੈਲ ਨੂੰ ਵੋਟਾਂ ਪੈ ਚੁੱਕੀਆ ਹਨ। ਪੰਜਵੇਂ ਪੜਾਅ ਵਿਚ ਸੱਤ ਲੋਕ ਸਭਾ ਖੇਤਰ ਟੀਕਮਗੜ, ਦਮੋਹ, ਸਤਨਾ, ਰੀਵਾ, ਖਜੁਰਾਹੋ,  ਹੋਸ਼ੰਗਾਬਾਦ ਅਤੇ ਬੈਤੂਲ ਲੋਕ ਸਭਾ ਖੇਤਰ ਵਿਚ ਛੇ ਮਈ ਨੂੰ ਵੋਟਾਂ ਪੈਣੀਆਂ ਪੈਣੀਆਂ ਹਨ।

ਛੇਵੇਂ ਪੜਾਅ ਵਿਚ ਅੱਠ ਸੰਸਦੀ ਖੇਤਰਾਂ ਮੁਰੈਨਾ, ਭਿੰਡ, ਗਵਾਲੀਅਰ, ਗੁਨਾ,  ਸਾਗਰ, ਵਿਦਿਸ਼ਾ, ਭੋਪਾਲ ਅਤੇ ਰਾਜਗੜ ਵਿਚ12 ਮਈ ਨੂੰ ਵੋਟਾਂ ਪੈਣੀਆ ਹਨ। ਸੱਤਵੇਂ ਅਤੇ ਅੰਤਮ ਪੜਾਅ ਵਿਚ ਅੱਠ ਲੋਕ ਸਭਾ ਖੇਤਰਾਂ ਦੇਵਾਸ , ਉਜੈਨ, ਇੰਦੌਰ ,  ਧਾਰ, ਮੰਦਸੌਰ, ਰਤਲਾਮ, ਖਰਗੋਨ ਅਤੇ ਖੰਡਵਾ ਵਿਚ 19 ਮਈ ਨੂੰ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement